Tue, Apr 30, 2024
Whatsapp

EPF ਦੇ ਪੈਸਿਆਂ ਨਾਲ ਭਰਨਾ ਚਾਹੁੰਦੇ ਹੋ ਹੋਮ ਲੋਨ, ਤਾਂ ਪਹਿਲਾਂ ਜਾਣ ਲਓ ਇਹ ਮਹੱਤਵਪੂਰਨ ਗੱਲਾਂ

ਜੇਕਰ ਤੁਸੀਂ EPF ਦੇ ਪੈਸਿਆਂ ਰਾਹੀਂ ਹੋਮ ਲੋਨ ਭਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਹਿਸਾਬ ਲਗਾਉਣਾ ਹੋਵੇਗਾ ਕਿ ਤੁਹਾਨੂੰ ਕਿੰਨੀ ਰਕਮ ਦੀ ਲੋੜ ਹੈ। ਤੁਹਾਨੂੰ EPF ਤੋਂ ਉਹੀ ਰਕਮ ਕਢਵਾਉਣੀ ਚਾਹੀਦੀ ਹੈ।

Written by  KRISHAN KUMAR SHARMA -- April 16th 2024 03:11 PM
EPF ਦੇ ਪੈਸਿਆਂ ਨਾਲ ਭਰਨਾ ਚਾਹੁੰਦੇ ਹੋ ਹੋਮ ਲੋਨ, ਤਾਂ ਪਹਿਲਾਂ ਜਾਣ ਲਓ ਇਹ ਮਹੱਤਵਪੂਰਨ ਗੱਲਾਂ

EPF ਦੇ ਪੈਸਿਆਂ ਨਾਲ ਭਰਨਾ ਚਾਹੁੰਦੇ ਹੋ ਹੋਮ ਲੋਨ, ਤਾਂ ਪਹਿਲਾਂ ਜਾਣ ਲਓ ਇਹ ਮਹੱਤਵਪੂਰਨ ਗੱਲਾਂ

Repay Home Loan By Withdrawing Money From EPF: ਅੱਜਕਲ੍ਹ ਬਹੁਤੇ ਲੋਕ ਆਪਣੇ ਘਰ ਦਾ ਸੁਪਨਾ ਪੂਰਾ ਕਰਨ ਲਈ ਹੋਮ ਲੋਨ ਦਾ ਸਹਾਰਾ ਲੈਂਦੇ ਹਨ, ਜਿਸ ਕਾਰਨ ਹਰ ਮਹੀਨੇ ਉਨ੍ਹਾਂ ਦੀ ਆਮਦਨ ਦਾ ਵੱਡਾ ਹਿੱਸਾ ਹੋਮ ਲੋਨ 'ਤੇ ਖਰਚ ਹੋ ਜਾਂਦਾ ਹੈ। ਅਜਿਹੇ 'ਚ ਨੌਕਰੀਪੇਸ਼ਾ ਲੋਕ EPF ਦੇ ਪੈਸੇ ਨਾਲ ਹੋਮ ਲੋਨ ਭਰਨ ਦੀ ਯੋਜਨਾ ਬਣਾਉਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਨ ਬਾਰੇ ਸੋਚ ਰਹੇ ਹੋ ਤਾਂ ਲੋਨ ਭਰਨ ਸਮੇਂ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ, ਤਾਂ ਆਉ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ...

EPF ਦੇ ਪੈਸਿਆਂ ਨਾਲ ਹੋਮ ਲੋਨ ਭਰਨ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ


  • ਜੇਕਰ ਤੁਸੀਂ EPF ਦੇ ਪੈਸਿਆਂ ਰਾਹੀਂ ਹੋਮ ਲੋਨ ਭਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਹਿਸਾਬ ਲਗਾਉਣਾ ਹੋਵੇਗਾ ਕਿ ਤੁਹਾਨੂੰ ਕਿੰਨੀ ਰਕਮ ਦੀ ਲੋੜ ਹੈ। ਤੁਹਾਨੂੰ EPF ਤੋਂ ਉਹੀ ਰਕਮ ਕਢਵਾਉਣੀ ਚਾਹੀਦੀ ਹੈ।
  • ਹਰ ਕਿਸੇ ਨੂੰ EPF ਤੋਂ ਪੂਰੀ ਰਕਮ ਕਢਵਾਉਣ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਜੇਕਰ ਤੁਸੀਂ ਪੂਰੀ ਰਕਮ ਕੜਵਾਉਂਦੇ ਹੋ ਤਾਂ ਇਸ ਨਾਲ ਤੁਹਾਡੀ ਰਿਟਾਇਰਮੈਂਟ ਯੋਜਨਾ 'ਤੇ ਬਹੁਤ ਮਾੜਾ ਅਸਰ ਪਵੇਗਾ।
  • EPF ਸਭ ਤੋਂ ਵੱਧ ਵਿਆਜ ਦਰ ਵਾਲੀਆਂ ਸਕੀਮਾਂ 'ਚੋ ਇੱਕ ਹੈ। ਜੇਕਰ ਤੁਸੀਂ ਉੱਚ ਵਿਆਜ ਦੇ ਕਾਰਨ ਆਪਣੇ ਹੋਮ ਲੋਨ ਦੀ ਅਦਾਇਗੀ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਬੈਲੇਂਸ ਟ੍ਰਾਂਸਫਰ, ਲੋਨ ਕੰਸੋਲੀਡੇਸ਼ਨ ਆਦਿ ਵਰਗੇ ਹੋਰ ਵਿਕਲਪਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ।
  • EPF ਤੋਂ ਪੈਸੇ ਕਢਵਾਉਣ ਸਮੇਂ ਟੈਕਸ ਨਿਯਮਾਂ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਕਿਉਂਕਿ ਕਈ ਵਾਰ ਤੁਹਾਨੂੰ EPF ਤੋਂ ਪੈਸੇ ਕਢਵਾਉਣ 'ਤੇ ਟੈਕਸ ਆਦਿ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਹੋਮ ਲੋਨ ਭਰਨ ਤੋਂ ਬਾਅਦ ਜ਼ਰੂਰ ਲਉ ਇਹ ਦਸਤਾਵੇਜ਼: ਜੇਕਰ ਤੁਸੀਂ ਆਪਣਾ ਹੋਮ ਲੋਨ ਪੂਰਾ ਭਰ ਦਿੱਤਾ ਹੈ। ਤਾਂ ਤੁਹਾਨੂੰ ਬੈਂਕ ਤੋਂ ਜਾਇਦਾਦ ਦੇ ਦਸਤਾਵੇਜ਼ ਜ਼ਰੂਰ ਲੈਣੇ ਚਾਹੀਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਬੈਂਕ ਤੋਂ NOC ਵੀ ਲੈਣੀ ਚਾਹੀਦੀ ਹੈ, ਜਿਸ 'ਤੇ ਲਿਖਿਆ ਹੁੰਦਾ ਹੈ ਕਿ ਤੁਸੀਂ ਆਪਣੇ ਹੋਮ ਲੋਨ ਦਾ ਪੂਰਾ ਭੁਗਤਾਨ ਕਰ ਦਿੱਤਾ ਹੈ। ਤੁਹਾਡੇ ਕੋਲ ਬੈਂਕ ਦਾ ਕੋਈ ਬਕਾਇਆ ਨਹੀਂ ਹੈ ਅਤੇ ਬੈਂਕ ਨੂੰ ਜਾਇਦਾਦ ਦੀ ਵਿਕਰੀ ਅਤੇ ਟ੍ਰਾਂਸਫਰ ਨਾਲ ਕੋਈ ਸਮੱਸਿਆ ਨਹੀਂ ਹੈ।

- PTC NEWS

Top News view more...

Latest News view more...