10 ਨੁਕਤਿਆਂ 'ਚ ਜਾਣੋ ਭਾਰਤ ਅਤੇ ਕੈਨੇਡਾ 'ਚ ਤਲਖ਼ੀ ਦੇ ਅਸਲ ਕਾਰਨ
ਨਵੀਂ ਦਿੱਲੀ: ਭਾਰਤ ਸਰਕਾਰ ਨੇ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ 5 ਦਿਨਾਂ ਦੇ ਅੰਦਰ ਨਵੀਂ ਦਿੱਲੀ ਛੱਡਣ ਦਾ ਹੁਕਮ ਦਿੱਤਾ ਹੈ। ਇੰਨਾ ਹੀ ਨਹੀਂ ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਬੁਲਾ ਕੇ ਸਖ਼ਤ ਤਾੜਨਾ ਵੀ ਕੀਤੀ ਹੈ।
ਇਹ ਸਾਰਾ ਮਾਮਲਾ ਉਦੋਂ ਭਖਿਆ ਜਦੋਂ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਭਾਰਤ 'ਤੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ 'ਤੇ ਕਤਲ ਦਾ ਇਲਜ਼ਾਮ ਲਗਾਇਆ ਹੈ। ਕੈਨੇਡਾ ਨੇ ਇਸੇ ਦੋਸ਼ 'ਚ ਇੱਕ ਭਾਰਤੀ ਡਿਪਲੋਮੈਟ ਨੂੰ ਕੱਢਣ ਦਾ ਹੁਕਮ ਦਿੱਤਾ ਅਤੇ ਹੁਣ ਭਾਰਤ ਨੇ ਇਸੇ ਜਵਾਬ ਵਿੱਚ ਕੈਨੇਡੀਅਨ ਹਾਈ ਕਮਿਸ਼ਨਰ ਕੈਮਰਨ ਮੈਕਕੇ ਨੂੰ ਵਿਦੇਸ਼ ਮੰਤਰਾਲੇ ਵਿੱਚ ਤਲਬ ਕੀਤਾ ਅਤੇ ਤਾੜਨਾ ਕੀਤੀ। So undiplomatic #Canadian High Commissioner Cameron MacKay leaves from MEA angry and shows his anger by forcefully shutting door without even bothering to see that the journalist is not hurt. Lucky that journo did not get hurt
pic.twitter.com/nVLceqwwgr
— Snehesh Alex Philip (@sneheshphilip) September 19, 2023
ਇਸ ਮੁੱਦੇ 'ਤੇ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ। ਆਓ ਹੁਣ ਇਸ ਮੁੱਦੇ ਨੂੰ ਹੋਰ ਡੂੰਘਿਆਈ ਨਾਲ ਜਾਨਣ ਲਈ ਵਧਦੀ ਕੂਟਨੀਤਕ ਕਤਾਰ ਦੇ ਮੁੱਖ ਨੁਕਤਿਆਂ 'ਤੇ ਇੱਕ ਨਜ਼ਰ ਮਾਰੀਏ:
ਇਸਦੇ ਨਾਲ ਹੀ ਇਸ ਮੁੱਦੇ 'ਤੇ ਹੁਣ ਬਰਤਾਨਵੀ ਸਿਆਸਤਦਾਨ ਅਤੇ ਸੰਸਦ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਸਰਕਾਰ ਨੂੰ ਕੈਨੇਡਾ ਤੋਂ ਆਈਆਂ ਰਿਪੋਰਟਾਂ 'ਤੇ ਘੇਰਿਆ ਹੈ। ਉਨ੍ਹਾਂ ਦਾ ਕਹਿਣਾ ਕਿ, "ਸਲੋਹ ਅਤੇ ਇਸ ਤੋਂ ਬਾਹਰ ਦੇ ਬਹੁਤ ਸਾਰੇ ਸਿੱਖ ਪਹਿਲਾਂ ਹੀ ਮੇਰੇ ਨਾਲ ਸੰਪਰਕ ਕਰ ਚੁੱਕੇ ਹਨ; ਜੋ ਚਿੰਤਤ, ਗੁੱਸੇ ਜਾਂ ਡਰੇ ਹੋਏ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਹਿਯੋਗੀਆਂ ਨਾਲ ਕੰਮ ਕਰ ਰਹੇ ਹਨ ਅਤੇ ਸਾਡੇ 5 ਆਈਜ਼ ਅਲਾਇੰਸ ਹੋਣ ਦੇ ਨਾਤੇ ਯੂ.ਕੇ. ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਕੀ ਜਾਣਦੀ ਹੈ ਅਤੇ ਹੁਣ ਕੀ ਕਰ ਰਹੀ ਹੈ।" Concerning reports from Canada.
Many Sikhs from Slough and beyond have already contacted me; anxious, angry or fearful.
Given Canadian PM said they’ve been working with allies, and our 5 Eyes alliance, UK Govt must explain what it knows and is now doing.https://t.co/U4ceflJmHq — Tanmanjeet Singh Dhesi MP (@TanDhesi) September 19, 2023
ਯੂ.ਕੇ. ਵਿੱਚ ਅਵਤਾਰ ਸਿੰਘ ਖੰਡਾ ਜਿਸਨੂੰ ਵਖਵਾਦੀ ਸਮੂਹ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਕਿਹਾ ਜਾਂਦਾ ਸੀ ਦੀ ਜੂਨ ਵਿੱਚ ਬਰਮਿੰਘਮ ਵਿੱਚ ਮੌਤ ਹੋ ਗਈ ਸੀ।
- With inputs from agencies