Petrol Two Wheeler: ਚੰਡੀਗੜ੍ਹ ‘ਚ ਜਲਦ ਬੰਦ ਹੋ ਜਾਵੇਗੀ ਪੈਟਰੋਲ ਦੋ-ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ
Petrol Two Wheeler: ਚੰਡੀਗੜ੍ਹ ‘ਚ ਪ੍ਰਸ਼ਾਸਨ ਦੀ ਇਲੈਕਟ੍ਰੀਕਲ ਵਹੀਕਲ ਪਾਲਿਸੀ ਮੁਤਾਬਕ ਜੁਲਾਈ ਦੇ ਪਹਿਲੇ ਹਫਤੇ ਤੋਂ ਚੰਡੀਗੜ੍ਹ 'ਚ ਗੈਰ ਇਲੈਕਟ੍ਰਾਨਿਕ ਬਾਈਕ 'ਤੇ ਪਾਬੰਦੀ ਲੱਗਣ ਜਾ ਰਹੀ ਹੈ। ਦੱਸ ਦਈਏ ਕਿ ਚੰਡੀਗੜ੍ਹ ‘ਚ ਪੈਟਰੋਲ ਦੋ ਪਹੀਆ ਵਾਹਨ ਦੀ ਰਜਿਸਟ੍ਰੇਸ਼ਨ ਜੁਲਾਈ ਤੋਂ ਬੰਦ ਹੋ ਜਾਵੇਗੀ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ।
6202 ਦਾ ਹੈ ਟਾਰਗੇਟ
ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਹੈ ਕਿ ਚਾਲੂ ਵਿੱਤੀ ਸਾਲ ਲਈ ਗੈਰ-ਈਵੀ ਦੋਪਹੀਆ ਵਾਹਨਾਂ ਦੀ ਸ਼੍ਰੇਣੀ ਵਿੱਚ ਸਿਰਫ 6202 ਦੋਪਹੀਆ ਵਾਹਨਾਂ ਨੂੰ ਰਜਿਸਟਰ ਕਰਨ ਦਾ ਟੀਚਾ ਸੀ, ਜੋ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਹੀ ਪੂਰਾ ਹੋ ਜਾਵੇਗਾ।
ਚੰਡੀਗੜ੍ਹ ‘ਚ ਇਲੈਕਟ੍ਰਿਕ ਬਾਈਕ ਹੀ ਵੇਚੀਆਂ ਜਾਣਗੀਆਂ
ਹਾਲਾਂਕਿ ਇਹ ਨਿਯਮ ਉਨ੍ਹਾਂ ਲੋਕਾਂ ‘ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਦੇ ਵਾਹਨਾਂ ਦੀ ਰਜਿਸਟ੍ਰੇਸ਼ਨ ਪਹਿਲਾਂ ਹੋ ਚੁੱਕੀ ਹੈ। ਜੇਕਰ ਕਿਸੇ ਨੇ ਬਾਈਕ ਖਰੀਦ ਵੀ ਲਈ ਤਾਂ ਚੰਡੀਗੜ੍ਹ ‘ਚ ਉਸਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਕਿਉਂਕਿ ਈਵੀ ਨੀਤੀ ਦੇ ਮੁਤਾਬਿਕ ਸਾਲ 2023-24 ਦਾ ਟੀਚਾ ਜੂਨ ‘ਚ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਸਿਰਫ਼ ਇਲੈਕਟ੍ਰਿਕ ਬਾਈਕ ਹੀ ਵੇਚੀਆਂ ਜਾਣਗੀਆਂ ਅਤੇ ਰਜਿਸਟਰ ਹੋਣਗੀਆਂ।
ਪ੍ਰਸ਼ਾਸਨ ਵੱਲੋਂ ਕੀਤੀ ਜਾ ਸਕਦੀ ਹੈ ਹੋਰ ਸਖ਼ਤੀ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚੰਡੀਗੜ੍ਹ ‘ਚ ਰੋਜ਼ਾਨਾ 166 ਤੋਂ 170 ਵਾਹਨ ਰਜਿਸਟਰਡ ਹੁੰਦੇ ਹਨ। ਪਰ ਕੈਪੀਟਾ ਵਾਹਨਾਂ ਦੀ ਗਿਣਤੀ 4 ਹੈ। ਵਾਤਾਵਰਣ ਦਿਵਸ ਦੇ ਪ੍ਰੋਗਰਾਮ ਵਿੱਚ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਵਾਹਨਾਂ ਦੀ ਗਿਣਤੀ ਘੱਟ ਕਰਨੀ ਪਵੇਗੀ। ਜਿਸ ਲਈ ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਕਿ ਪ੍ਰਤੀ ਪਰਿਵਾਰ ਕਿੰਨੇ ਵਾਹਨ ਰੱਖੇ ਜਾ ਸਕਦੇ ਹਨ, ਇਸ ਸਬੰਧੀ ਕੀ ਕਾਨੂੰਨ ਹਨ। ਇਹੀ ਕਾਰਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਹੋਰ ਸਖ਼ਤੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਥਾਣਿਆਂ 'ਚ ਲੱਗਣਗੇ ਅਲਕੋਮੀਟਰ, ਸ਼ਰਾਬ ਦੇ ਰੱਜੇ ਪੁਲਿਸ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ
- PTC NEWS