Sun, Sep 24, 2023
Whatsapp

ਥਾਣਿਆਂ 'ਚ ਲੱਗਣਗੇ ਅਲਕੋਮੀਟਰ, ਸ਼ਰਾਬ ਦੇ ਰੱਜੇ ਪੁਲਿਸ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ

Written by  Jasmeet Singh -- June 10th 2023 09:32 AM -- Updated: June 10th 2023 10:04 AM
ਥਾਣਿਆਂ 'ਚ ਲੱਗਣਗੇ ਅਲਕੋਮੀਟਰ, ਸ਼ਰਾਬ ਦੇ ਰੱਜੇ ਪੁਲਿਸ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ

ਥਾਣਿਆਂ 'ਚ ਲੱਗਣਗੇ ਅਲਕੋਮੀਟਰ, ਸ਼ਰਾਬ ਦੇ ਰੱਜੇ ਪੁਲਿਸ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ

ਚੰਡੀਗੜ੍ਹ: ਪੰਜਾਬ ਦੇ ਥਾਣਿਆਂ 'ਚ ਸ਼ਰਾਬ ਨਾਲ ਰੱਜ ਕੇ ਡਿਊਟੀ 'ਤੇ ਪਹੰਚਣ ਵਾਲੇ ਪੁਲਿਸ ਮੁਲਾਜ਼ਮਾਂ 'ਤੇ ਹੁਣ ਗੱਜ ਡਿੱਗਣ ਵਾਲੀ ਹੈ। ਦਰਅਸਲ ਲੋਕਾਂ ਦੀ ਸਹੂਲਤ ਲਈ ਜਲਦੀ ਹੀ ਸੜਕਾਂ 'ਤੇ ਨਾਕਿਆਂ ਦੀ ਤਰਜ਼ 'ਤੇ ਥਾਣਿਆਂ 'ਚ ਵੀ ਅਲਕੋਮੀਟਰ ਲਗਾਏ ਜਾਣਗੇ। ਹਰ ਵਾਰ ਡਿਊਟੀ ਜੁਆਇਨ ਕਰਨ ਸਮੇਂ ਮੁਲਾਜ਼ਮਾਂ ਦੀ ਚੈਕਿੰਗ ਕੀਤੀ ਜਾਵੇਗੀ। 

ਵਿਧਾਨ ਸਭਾ ਦੇ ਗ੍ਰਹਿ ਵਿਭਾਗ ਦੀ ਕਮੇਟੀ ਦੀ ਸਿਫਾਰਿਸ਼ 'ਤੇ ਪੁਲਿਸ ਨੇ ਇਸ ਦਿਸ਼ਾ 'ਚ ਕਦਮ ਚੁੱਕੇ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਇਸ ਨਿਯਮ ਨੂੰ ਪੂਰੇ ਸੂਬੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ। 


ਪਹਿਲੇ ਪੜਾਅ ਅਧੀਨ ਲੱਗਣਗੇ 2300 ਅਲਕੋਮੀਟਰ

ਪੰਜਾਬ ਪੁਲਿਸ ਨੇ ਪਹਿਲੇ ਪੜਾਅ ਵਿੱਚ ਲਗਭਗ 2300 ਅਲਕੋਮੀਟਰਾਂ ਦੀ ਖਰੀਦ ਦੀ ਦਿਸ਼ਾ ਵਿੱਚ ਕਦਮ ਚੁੱਕੇ ਹਨ। ਇਨ੍ਹਾਂ ਦੀ ਵਰਤੋਂ ਨਾਕਿਆਂ ਅਤੇ ਥਾਣਿਆਂ ਲਈ ਕੀਤੀ ਜਾਵੇਗੀ। ਇਸ ਸਕੀਮ ਤਹਿਤ 412 ਪੁਲਿਸ ਸਟੇਸ਼ਨ ਕਵਰ ਕੀਤੇ ਜਾਣਗੇ। ਪੁਲਿਸ ਵਿਭਾਗ ਦੇ ਅਧਿਕਾਰੀ ਹੁਣ ਇਸ ਪ੍ਰਾਜੈਕਟ ਨੂੰ ਜਲਦੀ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। 

CM ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗਇਸ ਸਬੰਧੀ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਗ੍ਰਹਿ ਵਿਭਾਗ ਦੀ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜੋ ਵੀ ਮੁਲਾਜ਼ਮ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੈ ਅਤੇ ਲੋਕਾਂ ਨਾਲ ਦੁਰਵਿਵਹਾਰ ਕਰਦਾ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਕਮੇਟੀ ਨੇ ਕੀਤਾ ਸੀ ਥਾਣਿਆਂ ਦਾ ਦੌਰਾ 

ਕੁਝ ਸਮਾਂ ਪਹਿਲਾਂ ਵਿਧਾਨ ਸਭਾ ਕਮੇਟੀ ਨੇ ਥਾਣਿਆਂ ਦਾ ਦੌਰਾ ਕੀਤਾ ਸੀ। ਕਮੇਟੀ ਨੇ ਉਸ ਸਮੇਂ ਨੋਟ ਕੀਤਾ। ਰਾਤ ਨੂੰ ਡਿਊਟੀ ਦੌਰਾਨ ਕੁਝ ਅਧਿਕਾਰੀ ਅਤੇ ਮੁਲਾਜ਼ਮ ਨਸ਼ੇ ਦੀ ਹਾਲਤ ਵਿੱਚ ਪਾਏ ਗਏ ਸਨ। ਇਸ ਦੌਰਾਨ ਉਹ ਲੋਕਾਂ ਦਾ ਮਾਮਲਾ ਸੁਲਝਾਉਣ ਦੀ ਬਜਾਏ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢਦੇ ਸਨ। ਅਜਿਹੇ ਮੁਲਾਜ਼ਮਾਂ ਨਾਲ ਕਿਵੇਂ ਨਜਿੱਠਣਾ ਹੈ, ਇਸ ’ਤੇ ਪੁਲਿਸ ਵਿਭਾਗ ਨੇ ਟੀਮ ਨੂੰ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਸ਼ਰਾਬ ਪੀਂਦਾ ਫੜਿਆ ਜਾਂਦਾ ਤਾਂ ਪਹਿਲ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਂਦੀ ਹੈ। ਮੁਅੱਤਲ ਕਰ ਅਤੇ ਵਿਭਾਗੀ ਜਾਂਚ ਵੀ ਕੀਤੀ ਜਾਂਦੀ ਹੈ।

ਵਿਧਾਇਕ ਨੇ ਵੀ ਫੜਿਆ ਸ਼ਰਾਬੀ ਮੁਲਾਜ਼ਮ ਡੇਰਾਬੱਸੀ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 15 ਅਪ੍ਰੈਲ ਦੀ ਰਾਤ ਮੁਬਾਰਕਪੁਰ ਥਾਣੇ ਦੇ ਇੰਚਾਰਜ ਏਐਸਆਈ ਗੁਲਸ਼ਨ ਕੁਮਾਰ ਨੂੰ ਉਸਦੇ ਦੋਸਤਾਂ ਸਣੇ ਸ਼ਰਾਬ ਪੀਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਰੰਧਾਵਾ ਨੇ ਇਸ ਸਬੰਧੀ ਡੀ.ਐਸ.ਪੀ ਡੇਰਾਬੱਸੀ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਡੀਐਸਪੀ ਗੁਰਬਖਸ਼ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਗੁਲਸ਼ਨ ਕੁਮਾਰ ਦਾ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਟੈਸਟ ਕਰਵਾਇਆ। ਰੰਧਾਵਾ ਨੇ ਕਿਹਾ ਕਿ ਡਿਊਟੀ ਦੌਰਾਨ ਸ਼ਰਾਬ ਪੀਣਾ ਅਪਰਾਧ ਹੈ, ਅਜਿਹੇ ਕਿਸੇ ਵੀ ਮੁਲਾਜ਼ਮ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਅਜਿਹਾ ਹੀ ਮਾਮਲਾ ਪੰਜਾਬ ਦੇ ਹੁਸ਼ਿਆਰਪੁਰ ਤੋਂ ਵੀ ਸਾਹਮਣੇ ਆਈ ਸੀ। 

ਇਹ ਵੀ ਪੜ੍ਹੋ: ਸ਼ਰਾਬ ਪੀ ਕੇ ਡਿਊਟੀ ਕਰਨ ਵਾਲਾ ਪੁਲਿਸ ਮੁਲਾਜ਼ਮ ਮੁਅੱਤਲ, ਨਸ਼ੇ ’ਚ ਕੀਤੀ ਸੀ ਸ਼ਰਮਨਾਕ ਹਰਕਤ

ਸੋਸ਼ਲ ਮੀਡੀਆ ਦੇ ਦੌਰ 'ਚ ਉਂਝ ਵੀ ਆਨ ਡਿਊਟੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸ਼ਰਾਬ ਨਾਲ ਰੱਜਿਆਂ ਦੀ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ, ਜੋ ਵਿਭਾਗ ਦੀ ਛਵੀ ਲਈ ਬਹੁਤ ਨੁਕਸਾਨ ਦਾਇਕ ਸਾਬਤ ਹੁੰਦਾ। ਸਰਕਾਰ ਅਤੇ ਵਿਭਾਗ ਦੇ ਇਸ ਕਦਮ ਨਾਲ ਆਮ ਜਨਤਾ ਨੂੰ ਰਾਹਤ ਮਿਲਣ ਦੀ ਉਮੀਦ ਹੈ। 

ਹੋਰ ਖਬਰਾਂ ਪੜ੍ਹੋ: 

- PTC NEWS

adv-img

Top News view more...

Latest News view more...