Sat, Jul 27, 2024
Whatsapp

ਹੋਲੀ ਵਾਲੇ ਦਿਨ ਗੁਰਦਾਸਪੁਰ 'ਚ ਹੋਈ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ

Reported by:  PTC News Desk  Edited by:  Amritpal Singh -- March 25th 2024 04:41 PM
ਹੋਲੀ ਵਾਲੇ ਦਿਨ ਗੁਰਦਾਸਪੁਰ 'ਚ ਹੋਈ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ

ਹੋਲੀ ਵਾਲੇ ਦਿਨ ਗੁਰਦਾਸਪੁਰ 'ਚ ਹੋਈ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ

ਗੁਰਦਾਸਪੁਰ 'ਚ ਹੋਲੀ ਮੌਕੇ ਵੱਡੀ ਵਾਰਦਾਤ ਹੋਣ  ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟੈਹਲੀ ਸਾਹਿਬ ਦਾ ਨੌਜਵਾਨ ਰਾਜੂ ਮਸੀਹ ਆਪਣੇ ਭਰਾ ਨਾਲ ਡੇਰਾ ਬਾਬਾ ਨਾਨਕ ਵਿਖੇ ਘਰੋਂ ਘਰੇਲੂ ਸਾਮਾਨ ਲੈਣ ਨਿਕਲਿਆ ਸੀ। ਰਸਤੇ ਵਿੱਚ ਗੁਰਜੀਤ ਸਿੰਘ ਨਾਮਕ ਪਿੰਡ ਚੰਦੂ ਨੰਗਲ ਦੇ ਵਿਅਕਤੀ ਨੇ ਲੁੱਟ ਦੀ ਨੀਅਤ ਨਾਲ ਰਾਜੂ ਮਸੀਹ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਦ ਕਿ ਉਸ ਦੇ ਭਰਾ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਿਰਚਾ ਮਾਰ ਕੇ ਜ਼ਖ਼ਮੀ ਕਰ ਦਿੱਤਾ ।

ਇਸ ਦੌਰਾਨ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਲੋਕਾਂ ਵਲੋਂ ਜ਼ਖ਼ਮੀ ਭਰਾਵਾਂ ਨੂੰ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਲਿਆਂਦਾ ਗਿਆ ਹੈ ਜਿੱਥੇ ਕਿ ਡਾਕਟਰਾਂ ਵੱਲੋਂ ਰਾਜੂ ਮਸੀਹ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਦ ਕਿ ਉਸਦੇ ਜਖ਼ਮੀ ਭਰਾ ਦਾ ਡੇਰਾ ਬਾਬਾ ਨਾਨਕ ਵਿਖੇ ਇਲਾਜ ਚੱਲ ਰਿਹਾ ਹੈ।



ਉਧਰ ਮੌਕੇ 'ਤੇ ਪਹੁੰਚੀ ਪੁਲਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਜਾਂਚ ਆਰੰਭ ਦਿੱਤੀ ਹੈ।  ਡੀਐੱਸਪੀ ਡੇਰਾ ਬਾਬਾ ਨਾਨਕ ਰਿਪੂਤਪਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨ ਮਿਲੀ ਸੀ ਕਿ ਦੋ ਭਰਾਵਾਂ 'ਤੇ ਜਾਨਲੇਵਾ ਹਮਲਾ ਹੋਇਆ ਹੈ, ਜਿਸ 'ਚ ਇੱਕ ਭਰਾ ਦੀ ਮੌਤ ਹੋਈ ਹੈ ਤੇ ਦੂਸਰਾ ਗੰਭੀਰ ਜ਼ਖ਼ਮੀ ਹੋਇਆ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਗੁਰਜੀਤ ਸਿੰਘ ਵਾਸੀ ਚੰਦੂ ਨੰਗਲ ਦੇ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ। ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਮੁਲਜ਼ਮ ਨੂੰ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ। 

-

Top News view more...

Latest News view more...

PTC NETWORK