Ind vs Eng 3rd Test: ਯਸ਼ਸਵੀ ਜੈਸਵਾਲ ਨੇ ਜੜਿਆ ਦੋਹਰਾ ਸੈਂਕੜਾ, ਇੰਗਲੈਂਡ 'ਤੇ ਲਟਕੀ ਹਾਰ ਦੀ ਤਲਵਾਰ
Ind vs Eng 3rd Test: ਭਾਰਤ ਬਨਾਮ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਵਿੱਚ ਭਾਰਤੀ ਖਿਡਾਰੀ (Indian Crickter) ਯਸ਼ਸਵੀ ਜੈਸਵਾਲ (Yashasvi Jaiswal record) ਨੇ ਦੋਹਰਾ ਸੈਂਕੜਾ ਜੜ ਕੇ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਲਿਆ ਦਿੱਤਾ ਹੈ। ਯਸ਼ਸਵੀ ਜੈਸਵਾਲ ਦਾ ਇਹ ਲਗਾਤਾਰ ਦੋ ਮੈਚਾਂ ਵਿੱਚ ਦੋਹਰਾ ਸੈਂਕੜਾ ਹੈ। ਇਸਤੋਂ ਪਹਿਲਾਂ ਉਸ ਨੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 209 ਦੌੜਾਂ ਬਣਾਈਆਂ ਸਨ।
ਦੱਸ ਦਈਏ ਕਿ ਵਿਸ਼ਾਖਾਪਟਨਮ ਟੈਸਟ ਮੈਚ 'ਚ ਪਹਿਲੀ ਪਾਰੀ 'ਚ ਦੋਹਰਾ ਸੈਂਕੜਾ ਲਗਾਇਆ। ਹੁਣ ਇਸ ਬੱਲੇਬਾਜ਼ ਨੇ ਰਾਜਕੋਟ ਟੈਸਟ ਮੈਚ ਦੀ ਦੂਜੀ ਪਾਰੀ 'ਚ ਦੋਹਰਾ ਸੈਂਕੜਾ ਲਗਾਇਆ। ਤੀਜੇ ਦਿਨ ਦੀ ਖੇਡ 'ਚ ਉਸ ਨੇ 80 ਗੇਂਦਾਂ 'ਤੇ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਫਿਰ 122 ਗੇਂਦਾਂ ਦਾ ਸਾਹਮਣਾ ਕਰਦੇ ਹੋਏ 9 ਚੌਕੇ ਅਤੇ 5 ਛੱਕੇ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਇਸਤੋਂ ਬਾਅਦ ਚੌਥੇ ਦਿਨ ਉਸ ਨੇ 192 ਗੇਂਦਾਂ 'ਤੇ 11 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 150 ਦੌੜਾਂ ਪੂਰੀਆਂ ਕੀਤੀਆਂ ਅਤੇ ਦੋਹਰਾ ਸੈਂਕੜਾ ਲਗਾਇਆ।
ਯਸ਼ਸਵੀ ਜੈਸਵਾਲ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਆਪਣੇ ਟੈਸਟ ਡੈਬਿਊ 'ਤੇ ਸੈਂਕੜਾ ਲਗਾਉਣ ਵਾਲੇ ਇਸ 22 ਸਾਲਾ ਸਲਾਮੀ ਬੱਲੇਬਾਜ਼ ਨੇ ਇੰਗਲੈਂਡ ਟੀਮ 'ਚ ਹਲਚਲ ਮਚਾ ਦਿੱਤੀ ਹੈ। ਰਾਜਕੋਟ ਟੈਸਟ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ੁਰੂਆਤੀ ਤਿੰਨ ਝਟਕਿਆਂ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਨੇ ਸੈਂਕੜੇ ਜੜ ਕੇ ਟੀਮ ਨੂੰ 445 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ। ਦੂਜੀ ਪਾਰੀ 'ਚ ਯਸ਼ਸਵੀ ਜੈਸਵਾਲ ਦੇ ਬੱਲੇ 'ਤੇ ਆਇਆ ਅਤੇ ਉਨ੍ਹਾਂ ਨੇ ਦੋਹਰਾ ਸੈਂਕੜਾ ਲਗਾਇਆ।
-