India Post ਨੇ ਸ਼ੁਰੂ ਕੀਤੀ ਨਵੀਂ ਸਕੀਮ, ਹੁਣ ਘਰ ਬੈਠੇ ਪ੍ਰਾਪਤ ਕਰ ਸਕੋਗੇ ਨਕਦੀ, ਜਾਣੋ ਕਿਵੇਂ
Aadhaar ATM: ਜੇਕਰ ਤੁਹਾਨੂੰ ਨਕਦੀ ਦੀ ਲੋੜ ਹੈ ਅਤੇ ਤੁਸੀਂ ਘਰ ਤੋਂ ਬਾਹਰ ਨਹੀਂ ਜਾ ਸਕਦੇ। ਅਜਿਹੇ 'ਚ ਜਾਂ ਤਾਂ ਆਪਣੇ ਗੁਆਂਢੀ ਤੋਂ ਨਕਦੀ ਲਓਗੇ ਜਾਂ UPI ਰਾਹੀਂ ਭੁਗਤਾਨ ਕਰਨ ਬਾਰੇ ਸੋਚੋਗੇ। ਪਰ, ਕੀ ਹੋਵੇਗਾ ਜੇਕਰ UPI ਕੰਮ ਨਾ ਕਰ ਰਿਹਾ ਹੋਵੇ ਅਤੇ ਗੁਆਂਢੀ ਕੋਲ ਵੀ ਨਕਦੀ ਨਾ ਹੋਵੇ। ਇਸ ਸਮੱਸਿਆ ਨੂੰ ਦੂਰ ਕਰਨ ਲਈ ਇੰਡੀਆ ਪੋਸਟ (India Post) ਨੇ ਆਪਣੇ ਗਾਹਕਾਂ ਲਈ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ, ਜਿਸ 'ਚ ਗਾਹਕਾਂ ਨੂੰ ਕੈਸ਼ ਕਢਵਾਉਣ ਲਈ ਡਾਕਘਰ ਜਾਂ ਬੈਂਕ ਜਾਣ ਦੀ ਲੋੜ ਨਹੀਂ ਹੋਵੇਗੀ। ਤਾਂ ਆਉ ਜਾਣਦੇ ਹਾਂ ਆਧਾਰ ATM ਕੀ ਹੈ? ਅਤੇ ਇਸ ਦੀ ਵਰਤੋਂ ਦਾ ਕੀ ਤਰੀਕਾ ਹੈ।
ਆਧਾਰ ATM ਕੀ ਹੈ?
ਆਧਾਰ ATM ਵੀ ਦੂਜੇ ATM ਵਾਂਗ ਹੀ ਹੈ, ਬੱਸ ਇਹ ਤੁਹਾਨੂੰ ਘਰ ਬੈਠੇ ਨਕਦੀ ਕਢਵਾਉਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਦਸ ਦਈਏ ਕਿ ਆਧਾਰ ATM ਆਧਾਰ ਸਮਰਥਿਤ ਭੁਗਤਾਨ ਸੇਵਾ ਹੈ, ਜਿਸ ਦਾ ਲਾਭ ਲੈਣ ਲਈ ਤੁਹਾਨੂੰ ਆਪਣੇ ਬੈਂਕ ਖਾਤੇ ਨੂੰ ਆਪਣੇ ਆਧਾਰ ਕਾਰਡ ਨਾਲ ਲਿੰਕ ਕਰਨਾ ਹੋਵੇਗਾ। ਜਦੋਂ ਬੈਂਕ ਖਾਤਾ ਧਾਰਕ ਦੀ ਬਾਇਓਮੈਟ੍ਰਿਕ ਕੇਵਾਈਸੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਧਾਰ ATM ਦਾ ਲਾਭ ਮਿਲਦਾ ਹੈ।
ਆਧਾਰ ATM 'ਚ ਖਾਤਾ ਧਾਰਕ ਨੂੰ ਨਕਦ ਨਿਕਾਸੀ, ਬਕਾਇਆ ਪੁੱਛਗਿੱਛ, ਮਿੰਨੀ ਸਟੇਟਮੈਂਟ ਦੇ ਫਾਇਦੇ ਮਿਲਦੇ ਹਨ। ਇਸਤੋਂ ਇਲਾਵਾ ਉਪਭੋਗਤਾਵਾਂ ਨੂੰ ਆਧਾਰ ਤੋਂ ਆਧਾਰ ਪੈਸੇ ਟ੍ਰਾਂਸਫਰ ਕਰਨ ਦਾ ਫਾਇਦਾ ਵੀ ਮਿਲਦਾ ਹੈ। ਨਾਲ ਹੀ ਤੁਸੀਂ ਆਧਾਰ ATM ਰਾਹੀਂ 10,000 ਰੁਪਏ ਤੱਕ ਦੀ ਨਕਦੀ ਕਢਵਾ ਸਕਦੇ ਹੋ।
ਆਧਾਰ ATM ਦੀ ਵਰਤੋਂ ਕਰਨ ਦਾ ਤਰੀਕਾ
ਇੰਡੀਆ ਪੋਸਟ ਪੇਮੈਂਟ ਬੈਂਕ ਰਾਹੀਂ ਨਕਦੀ ਕਢਵਾਉਣ ਲਈ ਤੁਹਾਨੂੰ ਕੋਈ ਖਰਚਾ ਨਹੀਂ ਦੇਣਾ ਪਵੇਗਾ, ਪਰ ਤੁਹਾਨੂੰ ਘਰ ਬੈਠੇ ਨਕਦੀ ਕਢਵਾਉਣ ਲਈ ਫੀਸ ਅਦਾ ਕਰਨੀ ਪਵੇਗੀ। ਆਧਾਰ ATM ਦੀ ਸੇਵਾ ਦਾ ਫਾਇਦਾ ਲੈਣ ਲਈ ਤੁਹਾਨੂੰ ਇਸ ਤਰੀਕੇ ਦੀ ਵਰਤੋਂ ਕਰਨੀ ਹੋਵੇਗੀ।
- PTC NEWS