Sun, Jul 21, 2024
Whatsapp

T20 World Cup 2024: 'ਕਰੋ ਜਾਂ ਮਰੋ' ਦੀ ਸਥਿਤੀ ’ਚ ਭਾਰਤ ਬਨਾਮ ਆਸਟ੍ਰੇਲੀਆ ਦਾ ਮੈਚ, ਸੈਮੀਫਾਈਨਲ 'ਤੇ ਨਜ਼ਰਾਂ

ਟੀ-20 ਵਿਸ਼ਵ ਕੱਪ 'ਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹਾਈਵੋਲਟੇਜ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਡੈਰੇਨ ਸੈਮੀ ਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਭਿੜਨਗੀਆਂ। ਪੜ੍ਹੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- June 24th 2024 01:36 PM
T20 World Cup 2024: 'ਕਰੋ ਜਾਂ ਮਰੋ' ਦੀ ਸਥਿਤੀ ’ਚ ਭਾਰਤ ਬਨਾਮ ਆਸਟ੍ਰੇਲੀਆ ਦਾ ਮੈਚ, ਸੈਮੀਫਾਈਨਲ 'ਤੇ ਨਜ਼ਰਾਂ

T20 World Cup 2024: 'ਕਰੋ ਜਾਂ ਮਰੋ' ਦੀ ਸਥਿਤੀ ’ਚ ਭਾਰਤ ਬਨਾਮ ਆਸਟ੍ਰੇਲੀਆ ਦਾ ਮੈਚ, ਸੈਮੀਫਾਈਨਲ 'ਤੇ ਨਜ਼ਰਾਂ

India vs Australia Match Preview: ਟੀ-20 ਵਿਸ਼ਵ ਕੱਪ 2024 'ਚ ਅੱਜ ਭਾਰਤ ਬਨਾਮ ਆਸਟ੍ਰੇਲੀਆ ਸੁਪਰ-8 ਮੈਚ ਖੇਡਿਆ ਜਾਣਾ ਹੈ। ਇਹ ਹਾਈ-ਵੋਲਟੇਜ ਮੈਚ ਸੇਂਟ ਲੂਸੀਆ ਦੇ ਡੈਰੇਨ ਸੈਮੀ ਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਹੋਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ।


'ਕਰੋ ਜਾਂ ਮਰੋ' ਦੀ ਸਥਿਤੀ ’ਚ ਮੈਚ

ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਜਿੱਤ ਦੇ ਰੱਥ 'ਤੇ ਸਵਾਰ ਹੈ। ਉਸ ਨੇ ਟੂਰਨਾਮੈਂਟ ਵਿੱਚ ਲਗਾਤਾਰ ਪੰਜ ਜਿੱਤੇ ਹਨ। ਰੋਹਿਤ ਬ੍ਰਿਗੇਡ ਦੀ ਨਜ਼ਰ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਦੀ ਟਿਕਟ ਪੱਕੀ ਕਰਨ 'ਤੇ ਹੋਵੇਗੀ। ਇਸ ਦੇ ਨਾਲ ਹੀ ਆਸਟ੍ਰੇਲੀਆ ਲਈ ਇਹ 'ਕਰੋ ਜਾਂ ਮਰੋ' ਮੁਕਾਬਲਾ ਹੈ। ਆਸਟ੍ਰੇਲੀਆ ਨੂੰ ਸੁਪਰ-8 ਦੌਰ 'ਚ ਹੁਣ ਤੱਕ ਇਕ ਜਿੱਤ ਅਤੇ ਇਕ ਹਾਰ ਮਿਲੀ ਹੈ। ਕੰਗਾਰੂ ਟੀਮ ਨੂੰ ਅਫਗਾਨਿਸਤਾਨ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਗਰੁੱਪ-1 ਦੇ ਅੰਕ ਸੂਚੀ ਵਿੱਚ ਸਿਖਰ 'ਤੇ ਹੈ। ਆਸਟ੍ਰੇਲੀਆ ਦੂਜੇ ਸਥਾਨ 'ਤੇ ਹੈ।

ਭਾਰਤ ਬਨਾਮ ਆਸਟ੍ਰੇਲੀਆ ਹੈੱਡ ਟੂ ਹੈੱਡ ਰਿਕਾਰਡਸ

ਭਾਰਤ ਬਨਾਮ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਮੈਚਾਂ ਦੀ ਗੱਲ ਕਰੀਏ ਤਾਂ ਦੋਵਾਂ ਵਿਚਾਲੇ ਹੁਣ ਤੱਕ 31 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਜਿਸ 'ਚ ਭਾਰਤੀ ਟੀਮ ਨੇ ਕੰਗਾਰੂਆਂ 'ਤੇ ਜਿੱਤ ਦਰਜ ਕੀਤੀ ਹੈ। ਭਾਰਤ ਨੇ 19 ਮੈਚ ਜਿੱਤੇ ਹਨ ਜਦਕਿ ਆਸਟ੍ਰੇਲੀਆ ਨੇ 11 ਮੈਚ ਜਿੱਤੇ ਹਨ। ਜਦਕਿ ਇੱਕ ਮੈਚ ਰੱਦ ਹੋ ਗਿਆ ਹੈ। ਟੀ-20 ਵਿਸ਼ਵ ਕੱਪ 'ਚ ਖੇਡੇ ਗਏ ਮੈਚਾਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 5 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚ ਭਾਰਤ ਨੇ 3 ਅਤੇ ਆਸਟ੍ਰੇਲੀਆ ਨੇ 2 ਮੈਚ ਜਿੱਤੇ ਹਨ।

ਡੇਰੀਅਨ ਸੈਮੀ ਸਟੇਡੀਅਮ ਪਿੱਚ ਰਿਪੋਰਟ

ਡੈਰੇਨ ਸੈਮੀ ਨੈਸ਼ਨਲ ਕ੍ਰਿਕਟ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਵਧੀਆ ਪਿੱਚ ਹੈ ਅਤੇ ਬੱਲੇਬਾਜ਼ਾਂ ਲਈ ਇਸ ਟੂਰਨਾਮੈਂਟ ਦੀ ਸਭ ਤੋਂ ਵਧੀਆ ਪਿੱਚ ਹੈ। ਇਸ ਮੈਦਾਨ 'ਤੇ ਹੁਣ ਤੱਕ ਖੇਡੇ ਗਏ 4 ਮੈਚਾਂ ਦੀਆਂ 8 ਪਾਰੀਆਂ 'ਚ 6 ਵਾਰ 180 ਤੋਂ ਵੱਧ ਦਾ ਸਕੋਰ ਬਣ ਚੁੱਕਾ ਹੈ। ਟੀ-20 ਵਿਸ਼ਵ ਕੱਪ 2024 ਦਾ ਸਭ ਤੋਂ ਵੱਧ ਸਕੋਰ 218 ਦੌੜਾਂ ਵੀ ਇਸੇ ਮੈਦਾਨ 'ਤੇ ਆਈਆਂ। ਬੱਲੇਬਾਜ਼ੀ ਲਈ ਚੰਗੀ ਪਿੱਚ ਹੋਣ ਕਾਰਨ ਇੱਥੇ ਉੱਚ ਸਕੋਰ ਵਾਲਾ ਮੈਚ ਦੇਖਿਆ ਜਾ ਸਕਦਾ ਹੈ।

ਭਾਰਤੀ ਟੀਮ ਇਸ ਮੈਚ ਨੂੰ ਕਿਸੇ ਵੀ ਕੀਮਤ 'ਤੇ ਜਿੱਤਣਾ ਚਾਹੇਗੀ ਕਿਉਂਕਿ ਜੇਕਰ ਉਹ ਹਾਰ ਜਾਂਦੀ ਹੈ ਤਾਂ ਭਵਿੱਖ 'ਚ ਰਨ-ਰੇਟ ਫਸ ਸਕਦੀ ਹੈ। ਅੱਜ ਦੇ ਮੈਚ 'ਚ ਇਕ ਵਾਰ ਫਿਰ ਸਾਰਿਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ 'ਤੇ ਹੋਣਗੀਆਂ ਕਿਉਂਕਿ ਵੱਡੇ ਮੈਚਾਂ 'ਚ ਕੋਹਲੀ ਹਮੇਸ਼ਾ ਹੀ ਸਭ ਤੋਂ ਵੱਧ ਸਕੋਰਰ ਹੁੰਦੇ ਹਨ, ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਸਾਹਮਣੇ ਜਸਪ੍ਰੀਤ ਬੁਮਰਾਹ ਦੀ ਤਿੱਖੀ ਗੇਂਦਬਾਜ਼ੀ ਨੂੰ ਦੇਖਣਾ ਰੋਮਾਂਚਕ ਹੋਵੇਗਾ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਰੋਹਿਤ ਸ਼ਰਮਾ 'ਤੇ ਵੀ ਰਹਿਣਗੀਆਂ।

ਆਸਟ੍ਰੇਲੀਆ ਦੇ ਸਟਾਰ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਹ ਪੂਰੀ ਟੀਮ ਸਟਾਰ ਖਿਡਾਰੀਆਂ ਨਾਲ ਭਰੀ ਹੋਈ ਹੈ। ਅੱਜ ਦੇ ਮੈਚ 'ਚ ਮਾਰਕਸ ਸਟੋਇਨਿਸ 'ਤੇ ਧਿਆਨ ਰਹੇਗਾ ਇਸ ਤੋਂ ਇਲਾਵਾ ਭਾਰਤ ਦੇ ਆਈਪੀਐੱਲ ਸਟਾਰ ਅਤੇ ਤਜ਼ਰਬੇਕਾਰ ਮਿਸ਼ੇਲ ਸਟਾਰਕ 'ਤੇ ਵੀ ਇਹ ਦੇਖਣਾ ਹੋਵੇਗਾ ਕਿ ਉਹ ਅੱਜ ਦੇ ਮੈਚ 'ਚ ਕਿਵੇਂ ਗੇਂਦਬਾਜ਼ੀ ਕਰਦੇ ਹਨ। ਡੇਵਿਡ ਵਾਰਨਰ ਅਤੇ ਟ੍ਰੈਵਿਸ ਹੈੱਡ ਦੀ ਜੋੜੀ ਕਿਸੇ ਵੀ ਗੇਂਦਬਾਜ਼ੀ ਲਾਈਨ-ਅੱਪ ਨੂੰ ਤੋੜ ਸਕਦੀ ਹੈ।

ਭਾਰਤ ਦੀ ਸੰਭਾਵਿਤ ਪਲੇਇੰਗ-11

ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਅਕਸ਼ਰ ਪਟੇਲ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਹਾਰਦਿਕ ਪੰਡਯਾ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ।

ਆਸਟ੍ਰੇਲੀਆ ਦੀ ਸੰਭਾਵਿਤ ਪਲੇਇੰਗ-11

ਟ੍ਰੈਵਿਸ ਹੈੱਡ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼ (ਸੀ), ਗਲੇਨ ਮੈਕਸਵੈੱਲ, ਪੈਟ ਕਮਿੰਸ, ਮਿਸ਼ੇਲ ਸਟਾਰਕ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ।

ਇਹ ਵੀ ਪੜ੍ਹੋ: ਕੌਣ ਹੈ ਅਰਚਨਾ ਮਕਵਾਨਾ ? ਹਰਿਮੰਦਰ ਸਾਹਿਬ 'ਚ ਯੋਗਾ ਕਰਨ 'ਤੇ ਟ੍ਰੋਲ ਹੋਈ ਲੜਕੀ, ਹੁਣ ਹੱਥ ਜੋੜ ਕੇ ਮੰਗੀ ਮਾਫੀ

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

- PTC NEWS

Top News view more...

Latest News view more...

PTC NETWORK