Rail Neer : ਰੇਲ ਯਾਤਰੀਆਂ ਲਈ ਖੁਸ਼ਖਬਰੀ, ਟ੍ਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਮਿਲਣ ਵਾਲਾ 'ਰੇਲ ਨੀਰ' ਪਾਣੀ ਹੋਇਆ ਸਸਤਾ
Rail Neer : ਭਾਰਤੀ ਰੇਲਵੇ ਨੇ ਯਾਤਰੀਆਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਟ੍ਰੇਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਮਿਲਣ ਵਾਲਾ 'ਰੇਲ ਨੀਰ' ਦੇ 1 ਲੀਟਰ ਪਾਣੀ ਦੀ ਕੀਮਤ 15 ਰੁਪਏ ਦੀ ਬਜਾਏ ਸਿਰਫ14 ਰੁਪਏ ਹੋਵੇਗੀ। ਰੇਲ ਨੀਰ ਦੇ ਅੱਧਾ ਲੀਟਰ ਪਾਣੀ ਦੀ ਬੋਤਲ ਦੀ ਪਹਿਲਾਂ ਕੀਮਤ 10 ਰੁਪਏ ਸੀ, ਹੁਣ 9 ਰੁਪਏ ਵਿੱਚ ਉਪਲਬਧ ਹੋਵੇਗੀ। ਜਿਸ ਨਾਲ ਯਾਤਰੀਆਂ ਨੂੰ 1 ਰੁਪਏ ਦੀ ਬਚਤ ਹੋਵੇਗੀ। ਇਹ ਫੈਸਲਾ ਰੇਲਵੇ ਦੇ ਵਪਾਰਕ ਵਿਭਾਗ ਦੁਆਰਾ ਲਿਆ ਗਿਆ ਸੀ।
ਹਾਲਾਂਕਿ, ਇਹ ਨਵੀਂ ਕੀਮਤ ਸਿਰਫ ਰੇਲ ਨੀਰ 'ਤੇ ਲਾਗੂ ਹੋਵੇਗੀ। ਹੋਰ ਕੰਪਨੀਆਂ ਦੀਆਂ ਪਾਣੀ ਦੀਆਂ ਬੋਤਲਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਲਈ ਰੇਲ ਨੀਰ ਦੀ ਕੀਮਤ ਘਟਾ ਦਿੱਤੀ ਹੈ। ਹੁਣ ਰੇਲਵੇ ਪਲੇਟਫਾਰਮਾਂ ਅਤੇ ਟ੍ਰੇਨਾਂ 'ਤੇ ਉਪਲਬਧ ਰੇਲ ਨੀਰ 1 ਰੁਪਏ ਸਸਤਾ ਹੋਵੇਗਾ। ਰੇਲਵੇ ਦਾ ਇਹ ਫੈਸਲਾ 22 ਸਤੰਬਰ ਤੋਂ ਲਾਗੂ ਹੋਵੇਗਾ।
ਇਸ ਕਦਮ ਨਾਲ ਯਾਤਰੀਆਂ ਨੂੰ ਉਨ੍ਹਾਂ ਦੀ ਯਾਤਰਾ ਦੌਰਾਨ ਘੱਟ ਕੀਮਤ 'ਤੇ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮਿਲੇਗਾ। ਇਸ ਪਹਿਲਕਦਮੀ ਨਾਲ ਉਨ੍ਹਾਂ ਯਾਤਰੀਆਂ ਨੂੰ ਬਹੁਤ ਫਾਇਦਾ ਹੋਵੇਗਾ ,ਜੋ ਆਪਣੀ ਰੇਲ ਯਾਤਰਾ ਦੌਰਾਨ ਅਕਸਰ ਪਾਣੀਆਂ ਦੀਆਂ ਬੋਤਲਾਂ ਖਰੀਦਦੇ ਹਨ। ਰੇਲਵੇ ਦਾ ਟੀਚਾ ਯਾਤਰੀਆਂ ਨੂੰ ਘੱਟ ਕੀਮਤ 'ਤੇ ਗੁਣਵੱਤਾ ਵਾਲਾ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਪ੍ਰਦਾਨ ਕਰਨਾ ਹੈ।
'ਰੇਲ ਨੀਰ' ਇੱਕ ਭਾਰਤੀ ਰੇਲਵੇ ਬ੍ਰਾਂਡ ਹੈ, ਜੋ ਸਟੇਸ਼ਨਾਂ ਅਤੇ ਰੇਲਗੱਡੀਆਂ 'ਤੇ ਯਾਤਰੀਆਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਪ੍ਰਦਾਨ ਕਰਦਾ ਹੈ। ਇਹ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੁਆਰਾ ਚਲਾਇਆ ਜਾਂਦਾ ਹੈ। ਰੇਲ ਨੀਰ 2003 ਵਿੱਚ ਸ਼ੁਰੂ ਕੀਤਾ ਗਿਆ ਸੀ, ਜਦੋਂ ਰੇਲਵੇ ਸਟੇਸ਼ਨਾਂ 'ਤੇ ਅਕਸਰ ਘਟੀਆ-ਗੁਣਵੱਤਾ ਵਾਲਾ ਪਾਣੀ ਵੇਚਿਆ ਜਾਂਦਾ ਸੀ। ਇਸਦਾ ਮੁੱਖ ਉਦੇਸ਼ ਯਾਤਰੀਆਂ ਨੂੰ ਉੱਚ-ਗੁਣਵੱਤਾ ਵਾਲਾ ਅਤੇ ਭਰੋਸੇਮੰਦ ਪੈਕ ਕੀਤਾ ਪੀਣ ਵਾਲਾ ਪਾਣੀ ਪ੍ਰਦਾਨ ਕਰਨਾ ਹੈ।
- PTC NEWS