Wed, Feb 12, 2025
Whatsapp

AI School : ਲੁਧਿਆਣਾ 'ਚ ਬਣੇਗਾ ਭਾਰਤ ਦਾ ਪਹਿਲਾ ਏਆਈ ਸਕੂਲ, PAU ਸ਼ੁਰੂ ਕਰੇਗੀ ਡਰੋਨ ਟ੍ਰੇਨਿੰਗ ਪ੍ਰੋਗਰਾਮ

India first AI school : ਖੇਤੀਬਾੜੀ ਨੂੰ ਨਵੀਆਂ ਸਿਖਰਾਂ 'ਤੇ ਪਹੁੰਚਾਉਣ ਦੇ ਲਈ ਏ ਆਈ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨਵਰਸਿਟੀ ਡਰੋਨ ਦੀ ਸਿਖਲਾਈ ਦੇਣ ਦੇ ਲਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਖੁਦ PAU ਦੇ VC ਡਾਕਟਰ ਸਤਬੀਰ ਸਿੰਘ ਗੋਸਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

Reported by:  PTC News Desk  Edited by:  KRISHAN KUMAR SHARMA -- February 04th 2025 03:45 PM -- Updated: February 04th 2025 03:47 PM
AI School : ਲੁਧਿਆਣਾ 'ਚ ਬਣੇਗਾ ਭਾਰਤ ਦਾ ਪਹਿਲਾ ਏਆਈ ਸਕੂਲ, PAU ਸ਼ੁਰੂ ਕਰੇਗੀ ਡਰੋਨ ਟ੍ਰੇਨਿੰਗ ਪ੍ਰੋਗਰਾਮ

AI School : ਲੁਧਿਆਣਾ 'ਚ ਬਣੇਗਾ ਭਾਰਤ ਦਾ ਪਹਿਲਾ ਏਆਈ ਸਕੂਲ, PAU ਸ਼ੁਰੂ ਕਰੇਗੀ ਡਰੋਨ ਟ੍ਰੇਨਿੰਗ ਪ੍ਰੋਗਰਾਮ

India first AI school in Ludhiana : ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਭਾਰਤ ਦਾ ਪਹਿਲਾ ਏਆਈ ਸਕੂਲ ਬਣਨ ਜਾ ਰਿਹਾ ਹੈ, ਜਲਦ ਇਸ ਦੀ ਸ਼ੁਰੂਆਤ ਹੋ ਜਾਵੇਗੀ। ਖੇਤੀਬਾੜੀ ਨੂੰ ਨਵੀਆਂ ਸਿਖਰਾਂ 'ਤੇ ਪਹੁੰਚਾਉਣ ਦੇ ਲਈ ਏ ਆਈ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨਵਰਸਿਟੀ ਡਰੋਨ ਦੀ ਸਿਖਲਾਈ ਦੇਣ ਦੇ ਲਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਖੇਤੀਬਾੜੀ ਇੰਜੀਨੀਅਰਿੰਗ ਵਿਭਾਗ ਦੇ ਵਿੱਚ ਡਰੋਨ ਉਡਾਉਣ ਸੰਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ. ਇਸ ਲਈ ਬਕਾਇਦਾ ਡਰੋਨ ਇੰਸਟਰਕਟਰ ਦੇ ਨਾਲ ਵਿਭਾਗ ਦੇ ਡੀਨ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ। ਇਸ ਦੌਰਾਨ ਏਆਈ ਸਕੂਲ ਖੋਲਣ ਦੀ ਪੁਸ਼ਟੀ ਖੁਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੀਸੀ ਡਾਕਟਰ ਸਤਬੀਰ ਸਿੰਘ ਗੋਸਲ ਨੇ ਕਿਹਾ ਕਿ 2025 ਸੈਸ਼ਨ 'ਚ ਇਸ ਦੀ ਸ਼ੁਰੂਆਤ ਹੋ ਜਾਵੇਗੀ।

ਏਆਈ ਸਕੂਲ ਦਾ ਖਰੜਾ ਪੂਰੀ ਤਰ੍ਹਾਂ ਤਿਆਰ : ਵੀਸੀ


ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਗੋਸਲ ਨੇ ਕਿਹਾ ਕਿ ਏਆਈ ਸਕੂਲ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਨਾਲ ਅਤੇ ਕਾਲਜਾਂ ਦੇ ਨਾਲ ਵੀ ਸਾਡਾ ਕੋਲੈਬਰੇਸ਼ਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸਭ ਤੋਂ ਪਹਿਲਾਂ ਏਆਈ ਸਕੂਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਖੁੱਲੇਗਾ। ਉਹਨਾਂ ਕਿਹਾ ਕਿ ਇਸ ਦਾ ਖਰੜਾ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ। ਸੂਬਾ ਸਰਕਾਰ ਦੇ ਨਾਲ ਕੇਂਦਰ ਸਰਕਾਰ ਵੀ ਇਸ ਵਿੱਚ ਸਾਨੂੰ ਸਹਿਯੋਗ ਦੇ ਰਹੀ ਹੈ।

ਵੀਸੀ ਨੇ ਕਿਹਾ ਕਿ ਬਾਇਓਟੈਕਨੋਲੋਜੀ ਦੇ ਜਦੋਂ ਉਹ ਹੈਡ ਸਨ ਉਸ ਵੇਲੇ ਵੀ ਇੱਕ ਵਿਸ਼ੇਸ਼ ਸਕੂਲ ਆਫ ਬਾਇਓ ਟੈਕਨੋਲੋਜੀ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਨੇ ਕਾਫੀ ਗਰੋਥ ਕੀਤੀ, ਖੇਤੀਬਾੜੀ ਇੰਜੀਨੀਰਿੰਗ ਵਿਭਾਗ ਦੇ ਮੁਖੀ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਨੂੰ ਸੌਖਾ ਕਰਨ ਦੇ ਲਈ ਡਰੋਨ ਟੈਕਨੀਕ, ਜੋ ਕਿ ਵਿਦੇਸ਼ਾਂ ਦੇ ਵਿੱਚ ਪਹਿਲਾਂ ਹੀ ਪ੍ਰਚਲਿਤ ਹੈ ਉਸ ਨੂੰ ਅਸੀਂ ਇੱਥੇ ਲਿਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਕੇਂਦਰ ਸਰਕਾਰ ਦੀ 'ਡਰੋਨ ਦੀਦੀ' ਦੇ ਤਹਿਤ ਚਲਾਈ ਜਾ ਰਹੀ ਸਕੀਮ ਦੇ ਵਿੱਚ ਪੰਜਾਬ ਦੀਆਂ ਕਈ ਮਹਿਲਾਵਾਂ ਗੁੜਗਾਂਓ ਦਿੱਲੀ ਜਾ ਕੇ ਸਿਖਲਾਈ ਲੈ ਕੇ ਆਈਆਂ ਹਨ। ਹੁਣ ਉਹ ਵੀ ਇਥੇ ਹੀ ਸਿਖਲਾਈ ਲੈ ਸਕਣਗੀਆਂ। 

ਕਿੰਨੀ ਹੋਵੇਗੀ ਸਿਖਲਾਈ ਫ਼ੀਸ?

ਇਸ ਦੌਰਾਨ ਡਰੋਨ ਚਲਾਉਣ ਵਾਲੇ ਇੰਸਟਰਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 35 ਹਜ਼ਾਰ ਦੇ ਨਾਲ ਜੀਐਸਟੀ ਫੀਸ ਲਈ ਜਾਵੇਗੀ। 7 ਦਿਨ ਦੀ ਸਿਖਲਾਈ ਹੋਵੇਗੀ, ਪਹਿਲੇ ਪੜਾਅ ਦੇ ਤਹਿਤ 20 ਵਿਦਿਆਰਥੀਆਂ ਜਾਂ ਕਿਸਾਨਾਂ ਦਾ ਗਰੁੱਪ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ 10 ਵਿਦਿਆਰਥੀ ਵੀ ਹੋ ਜਾਣਗੇ ਤਾਂ ਵੀ ਉਹ ਸੈਸ਼ਨ ਦੀ ਸ਼ੁਰੂਆਤ ਕਰ ਦੇਣਗੇ। 

- PTC NEWS

Top News view more...

Latest News view more...

PTC NETWORK