International Coffee Day 2024 : ਜਾਣੋ ਜ਼ਿਆਦਾਤਰ ਲੋਕ ਡੇਟ 'ਤੇ ਕੌਫੀ ਪੀਣਾ ਕਿਉਂ ਕਰਦੇ ਹਨ ਪਸੰਦ ?
International Coffee Day 2024 : ਚਾਹੇ ਤੁਸੀਂ ਕਿਸੇ ਡੇਟ 'ਤੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ ਜਾਂ ਆਪਣੇ ਸਾਥੀ ਨਾਲ ਕੁਝ ਖਾਸ ਪਲ ਬਿਤਾਉਣਾ ਚਾਹੁੰਦੇ ਹੋ,ਤਾਂ 'ਕੌਫੀ ਡੇਟ' ਤੁਹਾਡੇ ਲਈ ਸਭ ਤੋਂ ਵਧੀਆ ਮਾਧਿਅਮ ਹੈ।
ਦਸ ਦਈਏ ਕਿ ਕੌਫੀ ਦੁਨੀਆ ਭਰ 'ਚ ਪਸੰਦ ਕੀਤੇ ਜਾਣ ਵਾਲੇ ਪਦਾਰਥਾਂ ਦੀ ਸੂਚੀ 'ਚ ਸਭ ਤੋਂ ਉੱਪਰ ਹੈ। ਚਾਹੇ ਗਰਮ ਹੋਵੇ ਜਾਂ ਠੰਡੀ, ਕੌਫੀ ਬੱਚਿਆਂ ਅਤੇ ਵੱਡਿਆਂ ਦੀ ਪਸੰਦ ਹੈ। ਜਿਸ ਕਾਰਨ ਪੂਰੀ ਦੁਨੀਆ 'ਚ ਹਰ ਸਾਲ 400 ਬਿਲੀਅਨ ਕੱਪ ਕੌਫੀ ਪੀਤੀ ਜਾਂਦੀ ਹੈ। ਅਜਿਹੇ 'ਚ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੌਫੀ ਹਰ ਕਿਸੇ ਦੀ ਪਸੰਦੀਦਾ ਕਿਉਂ ਹੁੰਦੀ ਹੈ ਅਤੇ ਜ਼ਿਆਦਾਤਰ ਲੋਕ ਡੇਟ 'ਤੇ ਕੌਫੀ ਪੀਣਾ ਕਿਉਂ ਪਸੰਦ ਕਰਦੇ ਹਨ। ਜੇਕਰ ਨਹੀਂ, ਤਾਂ ਆਓ ਜਾਣਦੇ ਹਾਂ ਇਸ ਬਾਰੇ
ਅੰਤਰਰਾਸ਼ਟਰੀ ਕੌਫੀ ਦਿਵਸ ਕਿਉਂ ਮਨਾਇਆ ਜਾਂਦਾ ਹੈ?
ਹਰ ਸਾਲ 1 ਅਕਤੂਬਰ ਨੂੰ ਪੂਰੀ ਦੁਨੀਆਂ 'ਚ ਅੰਤਰਰਾਸ਼ਟਰੀ ਕੌਫੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਕੌਫੀ ਦੇ ਕਾਰੋਬਾਰ ਨੂੰ ਨਵੀਆਂ ਉਚਾਈਆਂ 'ਤੇ ਲਿਜਾਣਾ ਹੈ। ਨਾਲ ਹੀ, ਇਸ ਕਾਰੋਬਾਰ ਨਾਲ ਜੁੜੇ ਲੋਕਾਂ ਪ੍ਰਤੀ ਆਦਰ ਦਿਖਾਉਣਾ ਹੈ। ਅੰਤਰਰਾਸ਼ਟਰੀ ਕੌਫੀ ਸੰਸਥਾ ਦੀ ਸਥਾਪਨਾ 1963 'ਚ ਲੰਡਨ 'ਚ ਹੋਈ ਸੀ। ਸਾਲ 2015 'ਚ ਇਸ ਸੰਸਥਾ ਨੇ ਇਟਲੀ ਦੇ ਮਿਲਾਨ ਸ਼ਹਿਰ 'ਚ ਪਹਿਲਾ ਅੰਤਰਰਾਸ਼ਟਰੀ ਕੌਫੀ ਦਿਵਸ ਮਨਾਇਆ। ਉਦੋਂ ਤੋਂ ਹਰ ਸਾਲ ਇਸ ਦਿਨ ਅੰਤਰਰਾਸ਼ਟਰੀ ਕੌਫੀ ਦਿਵਸ ਮਨਾਇਆ ਜਾਂਦਾ ਹੈ।
ਡੇਟ ਲਈ ਕੌਫੀ ਸਭ ਤੋਂ ਵਧੀਆ ਕਿਉਂ ਹੈ?
ਕੌਫੀ ਪੀਣ 'ਚ ਸਵਾਦਿਸ਼ਟ ਅਤੇ ਤਾਜ਼ਗੀ ਭਰਪੂਰ ਹੁੰਦੀ ਹੈ। ਇਸ ਨੂੰ ਪੀਣ ਦੇ ਕਈ ਫਾਇਦੇ ਹਨ। ਇਨ੍ਹਾਂ ਕਾਰਨਾਂ ਕਰਕੇ, ਜ਼ਿਆਦਾਤਰ ਲੋਕ ਡੇਟ ਜਾਂ ਆਊਟਿੰਗ 'ਤੇ ਕੌਫੀ ਪੀਣਾ ਪਸੰਦ ਕਰਦੇ ਹਨ। ਕਈ ਖੋਜਾਂ ਦਰਸਾਉਂਦੀਆਂ ਹਨ ਕਿ ਕੌਫੀ ਪੀਣ ਨਾਲ ਤੁਸੀਂ ਤੁਰੰਤ ਖੁਸ਼ ਮਹਿਸੂਸ ਕਰਦੇ ਹੋ, ਇਹ ਤੁਹਾਡੇ ਮੂਡ ਨੂੰ ਸੁਧਾਰਦਾ ਹੈ। ਕੌਫੀ 'ਚ ਮੌਜੂਦ ਕੈਫੀਨ ਇਸ ਦਾ ਕਾਰਨ ਹੈ। ਜਦੋਂ ਤੁਸੀਂ ਇਸ ਸਵਾਦਿਸ਼ਟ ਡਰਿੰਕ ਨੂੰ ਪੀਂਦੇ ਹੋ, ਤਾਂ ਸਰੀਰ 'ਚ ਖੁਸ਼ੀ ਦੇ ਹਾਰਮੋਨਸ ਡੋਪਾਮਾਈਨ ਅਤੇ ਐਂਡੋਰਫਿਨ ਦਾ ਪੱਧਰ ਵੱਧ ਜਾਂਦਾ ਹੈ ਅਤੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਨਾਲ ਹੀ ਤੁਹਾਡਾ ਤਣਾਅ ਵੀ ਘੱਟ ਹੁੰਦਾ ਹੈ। ਖੋਜ ਦਰਸਾਉਂਦੀ ਹੈ ਕਿ ਜੋ ਲੋਕ ਦਿਨ 'ਚ ਚਾਰ ਤੋਂ ਪੰਜ ਕੱਪ ਕੌਫੀ ਪੀਂਦੇ ਹਨ, ਉਹ ਕੌਫੀ ਨਾ ਪੀਣ ਵਾਲਿਆਂ ਨਾਲੋਂ ਵਧੇਰੇ ਖੁਸ਼ ਹੁੰਦੇ ਹਨ। ਇੰਨਾ ਹੀ ਨਹੀਂ, ਜੋ ਲੋਕ ਦਿਨ 'ਚ ਦੋ ਕੱਪ ਕੌਫੀ ਪੀਂਦੇ ਹਨ, ਉਨ੍ਹਾਂ 'ਚ ਡਿਪ੍ਰੈਸ਼ਨ ਦਾ ਖ਼ਤਰਾ 68% ਘੱਟ ਹੁੰਦਾ ਹੈ। ਇਸ ਲਈ ਜਦੋਂ ਤੁਸੀਂ ਡੇਟ 'ਤੇ ਕੌਫੀ ਪੀਂਦੇ ਹੋ, ਤਾਂ ਤੁਹਾਡਾ ਮੂਡ ਚੰਗਾ ਰਹਿੰਦਾ ਹੈ ਅਤੇ ਤੁਸੀਂ ਵਧੇਰੇ ਖੁਸ਼ ਮਹਿਸੂਸ ਕਰਦੇ ਹੋ।
ਊਰਜਾ ਪ੍ਰਾਪਤ ਕਰਨ 'ਚ ਮਦਦਗਾਰ :
ਕੌਫੀ ਪੀਣ ਨਾਲ ਤੁਹਾਨੂੰ ਤੁਰੰਤ ਊਰਜਾ ਮਿਲਦੀ ਹੈ। ਕਿਉਂਕਿ ਕੈਫੀਨ ਨਰਵਸ ਸਿਸਟਮ ਨੂੰ ਸਰਗਰਮ ਕਰਦੀ ਹੈ, ਜਿਸ ਨਾਲ ਥਕਾਵਟ ਦੂਰ ਹੁੰਦੀ ਹੈ। ਇਹ ਨਿਊਰੋਟ੍ਰਾਂਸਮੀਟਰ ਐਡੀਨੋਸਿਨ ਦੇ ਰੀਸੈਪਟਰਾਂ ਨੂੰ ਬਲੌਕ ਕਰਦਾ ਹੈ, ਜੋ ਦਿਮਾਗ 'ਚ ਦੂਜੇ ਨਿਊਰੋਟ੍ਰਾਂਸਮੀਟਰਾਂ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਤੁਹਾਨੂੰ ਅਰਾਮ ਮਹਿਸੂਸ ਕਰਵਾਉਂਦਾ ਹੈ।
ਸ਼ੂਗਰ ਦੇ ਖਤਰੇ ਨੂੰ ਘੱਟ ਕਰਨ ਲਈ ਫਾਇਦੇਮੰਦ :
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਨਿਯਮਤ ਤੌਰ 'ਤੇ ਕੌਫੀ ਪੀਣ ਨਾਲ ਟਾਈਪ 2 ਡਾਇਬਟੀਜ਼ ਦਾ ਜੋਖਮ ਵੀ ਘੱਟ ਜਾਂਦਾ ਹੈ। ਕੌਫੀ ਦਾ ਹਰ ਕੱਪ ਟਾਈਪ 2 ਡਾਇਬਟੀਜ਼ ਦੇ ਜੋਖਮ ਨੂੰ ਲਗਭਗ 6 ਪ੍ਰਤੀਸ਼ਤ ਤੱਕ ਘਟਾਉਂਦਾ ਹੈ। ਇਸ ਨਾਲ ਪੈਨਕ੍ਰੀਅਸ ਦੀ ਸਮਰੱਥਾ ਵਧਦੀ ਹੈ ਅਤੇ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਮਾਹਿਰਾਂ ਮੁਤਾਬਕ ਕੌਫੀ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਇਨਸੁਲਿਨ ਸੰਵੇਦਨਸ਼ੀਲਤਾ ਅਤੇ ਸੋਜਸ਼ ਨੂੰ ਘਟਾ ਕੇ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ।
ਮਾਨਸਿਕ ਸਿਹਤ ਨੂੰ ਸੁਧਾਰਨ 'ਚ ਮਦਦਗਾਰ :
ਕੌਫੀ ਸਿਰਫ਼ ਸਰੀਰਕ ਸਿਹਤ ਲਈ ਹੀ ਨਹੀਂ ਬਲਕਿ ਮਾਨਸਿਕ ਸਿਹਤ ਲਈ ਵੀ ਚੰਗੀ ਹੁੰਦੀ ਹੈ। ਇਸ ਨਾਲ ਅਲਜ਼ਾਈਮਰ ਅਤੇ ਪਾਰਕਿੰਸਨ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਦੂਰ ਹੋ ਜਾਂਦਾ ਹੈ। ਕਰੀਬ 29 ਹਜ਼ਾਰ ਲੋਕਾਂ 'ਤੇ ਕੀਤੀ ਗਈ ਇਕ ਖੋਜ 'ਚ ਸਾਹਮਣੇ ਆਇਆ ਕਿ ਨਿਯਮਤ ਤੌਰ 'ਤੇ ਕੌਫੀ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਅਲਜ਼ਾਈਮਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਹ ਤੁਹਾਡੀ ਯਾਦਦਾਸ਼ਤ ਨੂੰ ਵੀ ਮਜ਼ਬੂਤ ਕਰਦੀ ਹੈ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
ਇਹ ਵੀ ਪੜ੍ਹੋ : ਚਾਹ ਦੁੱਧ ਨਾਲ ਨਹੀਂ ਬਲਕਿ ਵਿਟਾਮਿਨ ਸੀ ਨਾਲ ਭਰਪੂਰ ਇਸ ਖੱਟੀ ਚੀਜ ਨਾਲ ਬਣਾਓ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਮਿਲਣਗੇ ਬਹੁਤ ਸਾਰੇ ਫਾਇਦੇ, ਜਾਣੋ ਤਰੀਕਾ
- PTC NEWS