ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਗਵਾਹਾਂ ਨੂੰ ਸੁਰੱਖਿਆ ਉਪਲੱਬਧ ਕਰਵਾਉਣ ਦੀ ਮੰਗ
ਚੰਡੀਗੜ੍ਹ: ਇੰਟਰਨੈਸ਼ਨਲ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਸੰਦੀਪ ਸਿੰਘ ਅੰਬੀਆਂ ਦੀ ਸ਼ਰੇਆਮ ਜਲੰਧਰ ਦੇ ਮੱਲੀਆ ਪਿੰਡ 'ਚ ਕਬੱਡੀ ਮੇਲੇ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆ ਮਾਰ ਕਰ ਹੱਤਿਆ ਕਰ ਦਿੱਤੀ ਸੀ। ਹੱਤਿਆ ਦੇ ਮਾਮਲੇ 'ਚ ਆਰੋਪੀ ਵਿਅਕਤੀਆਂ ਨੂੰ ਅਜੇ ਤੱਕ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ। ਜਿਸਤੇ ਸੰਦੀਪ ਦੀ ਵਿਧਵਾ ਰੁਪਿੰਦਰ ਕੌਰ ਸੰਧੂ ਨੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕੇ ਹਨ। ਯੂਕੇ ਤੋਂ ਇਨਸਾਫ ਦੀ ਗੁਹਾਰ ਲਗਾਉਣ ਆਈ ਰੁਪਿੰਦਰ ਕੌਰ ਨੇ ਚੰਡੀਗੜ੍ਹ 'ਚ ਬੁਲਾਈ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਹੱਤਿਆ ਦੇ ਸਾਜਿਸ਼ਕਰਤਾ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।
ਉਨ੍ਹਾਂ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਕਈ ਵਾਰ ਇਨਸਾਫ ਦੀ ਗਹਾਰ ਲਗਾ ਚੁੱਕੇ ਹਨ। ਇੱਥੋਂ ਤੱਕ ਕਿ ਦੋਸ਼ੀਆਂ ਦੇ ਟਿਕਾਣੇ ਅਤੇ ਲੋਕੇਸ਼ਨ ਵੀ ਦੱਸੀ ਗਈ, ਇਸਦੇ ਬਾਵਜੂਦ ਵੀ ਗ੍ਰਿਫ਼ਤਾਰੀ ਨਹੀਂ ਹੋਈ। ਰੁਪਿੰਦਰ ਕੌਰ ਨੇ ਸੰਦੀਪ ਦੀ ਹੱਤਿਆ ਦੇ ਗਵਾਹਾਂ ਦੀ ਜਾਨ ਨੂੰ ਵੀ ਖ਼ਤਰਾ ਦੱਸਿਆ ਅਤੇ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕੀ ਸਾਰੇ ਗਵਾਹਾਂ ਨੂੰ ਸੁਰੱਖਿਆ ਉਪਲੱਬਧ ਕਰਵਾਈ ਜਾਵੇ, ਜਿਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।
ਸੰਦੀਪ ਦੀ ਕਬੱਡੀ ਟੀਮ ਦੇ ਕਪਤਾਨ ਅਤੇ ਲੀਗ ਕਬੱਡੀ ਫੈਡਰੇਸ਼ਨ ਦੇ ਮੈਂਬਰ ਸੁਲਤਾਨ ਸਿੰਘ ਨੇ ਫੇਸਬੁਕ 'ਤੇ ਕਬੱਡੀ ਲਵਰਸ ਨੂੰ ਸੰਬੋਧਿਤ ਕਰਦੇ ਹੋਏ ਫੈਡਰੇਸ਼ਨ 'ਚ ਹੋ ਰਹੀਆਂ ਧਾਂਦਲੀਆਂ ਅਤੇ ਕਬੱਡੀ ਦੀ ਆੜ 'ਚ ਚੱਲ ਰਹੇ ਗੋਰਖ ਧੰਡੇ ਦਾ ਖੁਲਾਸਾ ਕਰ ਕਬੱਡੀ ਨੂੰ ਸਾਫ਼ ਸਾਫ਼ ਬਣਾਉਣ 'ਚ ਸਹਿਯੋਗ ਮੰਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪਤੀ ਦੀ ਹੱਤਿਆ ਦੇ ਆਰੋਪੀਆਂ ਨੇ ਸੁਲਤਾਨ ਨੂੰ ਵੀ ਫੇਸਬੁਕ 'ਤੇ ਧਮਕੀਆਂ ਦਿੱਤੀਆਂ ਸਨ ਅਤੇ ਸਵੀਕਾਰ ਕੀਤਾ ਸੀ ਕਿ ਸੰਦੀਪ ਨੂੰ ਉਨ੍ਹਾਂ ਨੇ ਹੀ ਮੌਤ ਦੇ ਘਾਟ ਉਤਾਰਿਆ ਹੈ ਅਤੇ ਜੇਕਰ ਕਿਸੇ ਨੇ ਭਵਿੱਖ 'ਚ ਉਨ੍ਹਾਂ ਦੇ ਕੰਮ ਵਿੱਚ ਜਾਂ ਫੈਡਰੇਸ਼ਨ 'ਚ ਦਖਲਅੰਦਾਜ਼ੀ ਕੀਤੀ ਤਾਂ ਉਸਦਾ ਵੀ ਉਹੀ ਹਾਲ ਹੋਵੇਗਾ ਜੋ ਸੰਦੀਪ ਦਾ ਹੋਇਆ ਸੀ।
ਉਕਤ ਫੇਸਬੁਕ ਦਾ ਸਕਰੀਨਸ਼ਾਟ ਵੀ ਰੁਪਿੰਦਰ ਕੌਰ ਨੇ ਪੁਲਿਸ ਮੁਖੀ ਨੂੰ ਸ਼ਿਕਾਇਤ ਦੇ ਨਾਲ ਭੇਜਿਆ ਸੀ ਇਸਦੇ ਬਾਵਜੂਦ ਵੀ ਕੁਝ ਨਹੀਂ ਹੋਇਆ। ਰੁਪਿੰਦਰ ਕੌਰ ਨੇ ਮੰਗ ਕੀਤੀ ਹੈ ਕਿ ਕਿਸੇ ਆਲਾ ਪੁਲਿਸ ਅਫ਼ਸਰ ਦੀ ਨਿਗਰਾਨੀ 'ਚ ਐਸਆਈਟੀ ਗਠਿਤ ਕਰ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਰੁਪਿੰਦਰ ਕੌਰ ਨੇ ਹੱਤਿਆ ਦੇ ਗਵਾਹ ਹਾਕਮ ਸਿੰਘ, ਪ੍ਰੀਤਮ ਸਿੰਘ, ਇੰਦਰ ਪਾਲ ਸਿੰਘ ਅਤੇ ਸੋਹਨ ਸਿੰਘ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕਰਦੇ ਹੋਏ ਐਫਆਈਆਰ 'ਚ ਸ਼ਾਮਿਲ ਕੀਤੇ ਗਏ ਸਾਰੇ ਆਰੋਪੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਐਫਆਈਆਰ 'ਚ ਸੁਰਜਨ ਸਿੰਘ ਚੱਠਾ , ਸਨੋਵਰ ਢਿੱਲੋਂ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਨੂੰ ਨਾਮਜ਼ਦ ਕੀਤਾ ਗਿਆ ਸੀ। ਰੁਪਿੰਦਰ ਕੌਰ ਦੇ ਨਾਲ ਉਨ੍ਹਾਂ ਦੇ ਵਕੀਲ ਵੀ ਸ਼ਾਮਿਲ ਸਨ ਜਿਨ੍ਹਾਂ ਨੇ ਕਿਹਾ ਕਿ ਸੰਦੀਪ ਸਿੰਘ ਦੀ ਹੱਤਿਆ ਦੇ ਆਰੋਪੀਆਂ ਨੂੰ ਸਜ਼ਾ ਦਿਵਾਉਣ ਲਈ ਉਹ ਸੰਦੀਪ ਦੇ ਪਰਿਵਾਰ ਨਾਲ ਹੈ ਅਤੇ ਨਿਆ ਲਈ ਉਹ ਹਰ ਸੰਭਵ ਕਾਨੂੰਨੀ ਕਦਮ ਚੁੱਕਣਗੇ।
ਇਹ ਵੀ ਪੜ੍ਹੋ:M Parivahan And Digilocker: ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿਡ ਮੰਨੇ ਜਾਣਗੇ ਡਿਜ਼ੀਟਲ ਡਾਕੂਮੈਂਟ!
- PTC NEWS