iPhone 16 Apple Event : ਐਪਲ ਆਈਫੋਨ-16 AI ਵਿਸ਼ੇਸ਼ਤਾਵਾਂ ਨਾਲ ਕੀਤਾ ਗਿਆ ਲਾਂਚ; ਵਾਚ ਸੀਰੀਜ਼ 10 ਅਤੇ ਅਲਟਰਾ ਵਾਚ 2 ਵੀ ਕੀਤੇ ਗਏ ਲਾਂਚ
iPhone 16 Apple Event Live Updates : 9 ਸਤੰਬਰ ਨੂੰ ਐਪਲ ਨੇ ਸਾਲ ਦੇ ਆਪਣੇ ਸਭ ਤੋਂ ਵੱਡੇ ਈਵੈਂਟ ਵਿੱਚ ਏਆਈ ਵਿਸ਼ੇਸ਼ਤਾਵਾਂ ਵਾਲਾ ਆਈਫੋਨ 16 ਲਾਂਚ ਕੀਤਾ। ਇਸ ਵਾਰ ਆਈਫੋਨ 'ਚ ਐਕਸ਼ਨ ਬਟਨ ਦਿੱਤਾ ਗਿਆ ਹੈ। ਕੂਪਰਟੀਨੋ ਸਥਿਤ ਐਪਲ ਪਾਰਕ ਦੇ ਸਟੀਵ ਜੌਬਸ ਥੀਏਟਰ ਵਿੱਚ ਹੋ ਰਹੇ ਇਸ ਸਮਾਗਮ ਦਾ ਨਾਮ ਹੈ 'ਇਟਸ ਗਲੋਟਾਈਮ'।
ਈਵੈਂਟ ਵਿੱਚ ਪੇਸ਼ ਕੀਤਾ ਜਾਣ ਵਾਲਾ ਪਹਿਲਾ ਡਿਵਾਈਸ Apple Watch Series 10 ਹੈ, ਜਿਸ ਵਿੱਚ 30% ਵੱਡਾ ਸਕਰੀਨ ਖੇਤਰ ਹੈ। ਇਹ ਐਪਲ ਦੀ ਹੁਣ ਤੱਕ ਦੀ ਸਭ ਤੋਂ ਪਤਲੀ ਘੜੀ ਹੈ (9.7mm)। ਇਹ ਟਾਈਟੇਨੀਅਮ ਦਾ ਬਣਿਆ ਹੁੰਦਾ ਹੈ।
ਈਵੈਂਟ 'ਚ Apple Watch Ultra 2 ਨੂੰ ਵੀ ਲਾਂਚ ਕੀਤਾ ਗਿਆ। ਇਸ ਨੂੰ ਐਥਲੀਟਾਂ ਲਈ ਤਿਆਰ ਕੀਤਾ ਗਿਆ ਹੈ। ਇਹ ਘੜੀ ਘੱਟ ਪਾਵਰ ਮੋਡ 'ਚ 72 ਘੰਟੇ ਚੱਲੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ 'ਚ ਸਭ ਤੋਂ ਸਟੀਕ GPS ਹੋਵੇਗਾ।
ਏਆਈ ਵਿਸ਼ੇਸ਼ਤਾਵਾਂ ਵਾਲੇ ਚਾਰ ਮਾਡਲ ਆਈਫੋਨ 16 ਸੀਰੀਜ਼ ਵਿੱਚ ਪੇਸ਼ ਕੀਤੇ ਗਏ ਹਨ- ਆਈਫੋਨ 16, ਆਈਫੋਨ 16 ਪਲੱਸ, ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ।
ਦੱਸ ਦਈਏ ਕਿ ਮੇਡ ਇਨ ਇੰਡੀਆ ਆਈਫੋਨ 16 ਨੂੰ ਲਾਂਚ ਸੇਲ ਦੇ ਕੁਝ ਦਿਨਾਂ ਦੇ ਅੰਦਰ ਵਿਕਰੀ ਲਈ ਉਪਲਬਧ ਕਰਾਇਆ ਜਾਵੇਗਾ। ਐਪਲ ਦੀ ਆਉਣ ਵਾਲੀ ਸਮਾਰਟਫੋਨ ਸੀਰੀਜ਼ ਆਈਫੋਨ 16 ਨੂੰ ਭਾਰਤ ਸਮੇਤ ਦੁਨੀਆ ਭਰ 'ਚ ਲਾਂਚ ਕਰ ਦਿੱਤਾ ਗਿਆ ਹੈ। ਹੁਣ ਆਈਫੋਨ 10 ਤੋਂ 12 ਦਿਨਾਂ ਦੇ ਅੰਦਰ ਵਿਕਰੀ 'ਤੇ ਜਾਵੇਗਾ।
ਐਪਲ ਵਾਚ ਸੀਰੀਜ਼ 10 30 ਮਿੰਟਾਂ ਵਿੱਚ 80% ਤੱਕ ਬੈਟਰੀ ਚਾਰਜ ਕਰੇਗੀ
ਸੀਰੀਜ਼ 10 ਹੁਣ ਤੱਕ ਦੀ ਸਭ ਤੋਂ ਤੇਜ਼ੀ ਨਾਲ ਚਾਰਜ ਹੋਣ ਵਾਲੀ ਐਪਲ ਵਾਚ ਹੈ, ਜੋ ਸਿਰਫ 30 ਮਿੰਟਾਂ ਵਿੱਚ ਬੈਟਰੀ ਦਾ 80% ਤੱਕ ਚਾਰਜ ਕਰਦੀ ਹੈ। ਇਸ ਸਾਲ ਐਪਲ ਵਾਚ 'ਚ ਸਟੇਨਲੈੱਸ ਸਟੀਲ ਦੀ ਬਜਾਏ ਗ੍ਰੇਡ-5 ਟਾਈਟੇਨੀਅਮ ਦੀ ਵਰਤੋਂ ਕੀਤੀ ਗਈ ਹੈ। ਇਹ ਤਿੰਨ ਰੰਗਾਂ - ਬਲੈਕ, ਸਿਲਵਰ ਅਤੇ ਰੋਜ਼ ਗੋਲਡ ਵਿੱਚ ਉਪਲਬਧ ਹੋਵੇਗਾ। ਅਮਰੀਕਾ ਵਿੱਚ Apple Watch 10 ਸੀਰੀਜ਼ ਦੀ ਸ਼ੁਰੂਆਤੀ ਕੀਮਤ $399 ਰੱਖੀ ਗਈ ਹੈ। Apple Watch Ultra 2 ਲਾਂਚ ਕੀਤਾ ਗਿਆ, ਇਹ ਐਥਲੀਟਾਂ ਲਈ ਤਿਆਰ ਕੀਤਾ ਗਿਆ ਹੈ।
ਆਈਫੋਨ 16 'ਚ A18 ਚਿਪ ਹੋਵੇਗੀ, ਇਸ ਨੂੰ 5 ਕਲਰ ਆਪਸ਼ਨ ਪਿੰਕ, ਅਲਟਰਾਮਾਰੀਨ, ਵਾਈਟ, ਬਲੈਕ ਅਤੇ ਟੀਲ 'ਚ ਪੇਸ਼ ਕੀਤਾ ਗਿਆ ਹੈ। ਆਈਫੋਨ 16 ਦਾ ਡਿਸਪਲੇਅ ਸਾਈਜ਼ 6.1 ਇੰਚ ਅਤੇ 16 ਪਲੱਸ ਦਾ ਡਿਸਪਲੇ ਸਾਈਜ਼ 6.7 ਇੰਚ ਹੈ।
ਆਈਫੋਨ 16 ਨੂੰ ਭਾਰਤ ਤੋਂ ਵੱਡੇ ਪੱਧਰ 'ਤੇ ਪੇਸ਼ ਕੀਤਾ ਜਾਵੇਗਾ
ਭਾਰਤ ਇਸ ਸਮੇਂ ਐਪਲ ਦੇ ਕੁੱਲ ਉਤਪਾਦਨ ਦਾ 14 ਫੀਸਦੀ ਹਿੱਸਾ ਬਣਾਉਂਦਾ ਹੈ, ਜਿਸ ਨੂੰ 2025 ਤੱਕ ਵਧਾ ਕੇ 25 ਫੀਸਦੀ ਕਰਨ ਦਾ ਟੀਚਾ ਹੈ। ਦੱਸ ਦਈਏ ਕਿ ਆਈਫੋਨਸ ਸਿਰਫ ਭਾਰਤ ਅਤੇ ਚੀਨ ਵਿੱਚ ਹੀ ਤਿਆਰ ਕੀਤੇ ਜਾਂਦੇ ਹਨ। ਭਾਰਤ ਵਿੱਚ ਆਈਫੋਨ ਦਾ ਉਤਪਾਦਨ ਸ਼ੁਰੂ ਕਰਨ ਦੇ ਸਿਰਫ ਚਾਰ ਸਾਲ ਬਾਅਦ, ਮੇਡ ਇਨ ਇੰਡੀਆ ਸਮਾਰਟ ਫੋਨ ਵੱਡੇ ਪੱਧਰ 'ਤੇ ਨਿਰਯਾਤ ਕੀਤੇ ਜਾ ਰਹੇ ਹਨ। ਦਰਅਸਲ, ਚੀਨ ਅਤੇ ਅਮਰੀਕਾ ਵਿਚਾਲੇ ਟਕਰਾਅ ਦੀ ਸਥਿਤੀ ਹੈ, ਜਿਸ ਕਾਰਨ ਐਪਲ ਆਈਫੋਨ ਦਾ ਉਤਪਾਦਨ ਚੀਨ ਤੋਂ ਬਾਹਰ ਕਰ ਰਿਹਾ ਹੈ। ਅਜਿਹੇ 'ਚ ਭਾਰਤ ਐਪਲ ਲਈ ਢੁਕਵੀਂ ਜਗ੍ਹਾ ਹੈ।
ਕਾਬਿਲੇਗੌਰ ਹੈ ਕਿ ਡਾਇਨਾਮਿਕ ਆਈਲੈਂਡ ਨੂੰ ਇੱਕ ਪੁਰਾਣੇ ਸਮਾਗਮ ਵਿੱਚ ਪੇਸ਼ ਕੀਤਾ ਗਿਆ ਸੀ। ਇਹ ਸਾਲ 2022 ਸੀ। ਇਸ ਤੋਂ ਬਾਅਦ ਸਾਲ 2023 'ਚ ਐਪਲ ਨੇ ਲਾਈਟਨਿੰਗ ਪੋਰਟ ਤੋਂ USB-C ਪੋਰਟ 'ਤੇ ਸਵਿਚ ਕੀਤਾ। ਇਸ ਵਾਰ AI 'ਤੇ ਪੂਰਾ ਫੋਕਸ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ : iPhone History: ਪਹਿਲੇ ਆਈਫੋਨ ਤੋਂ ਆਈਫੋਨ 16 ਤੱਕ ਦਾ ਸਫਰ, ਪੜ੍ਹੋ ਆਈਫੋਨ ਦਾ ਪੂਰਾ ਇਤਿਹਾਸ
- PTC NEWS