iran isreal War : ਈਰਾਨ ਦਾ ਇਜਰਾਈਲ 'ਤੇ ਹਮਲਾ, ਭਾਰਤ ਨੇ ਨਾਗਰਿਕਾਂ ਲਈ ਜਾਰੀ ਕੀਤੀ ਅਡਵਾਈਜ਼ਰੀ
Iran Isreal War : ਇਜ਼ਰਾਇਲੀ ਬਲ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੁੱਲਾ ਨੂੰ ਮਾਰਨ ਤੋਂ ਬਾਅਦ ਜ਼ਮੀਨੀ ਹਮਲੇ ਵਿੱਚ ਲੇਬਨਾਨ ਵਿੱਚ ਦਾਖਲ ਹੋਏ। ਇਸ ਦੌਰਾਨ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਈਰਾਨ ਨੇ ਮਿਜ਼ਾਈਲਾਂ ਰਾਹੀਂ ਇਜ਼ਰਾਈਲ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਈਰਾਨ ਹੁਣ ਤੱਕ ਇਜ਼ਰਾਈਲ 'ਤੇ ਕਰੀਬ 200 ਮਿਜ਼ਾਈਲਾਂ ਦਾਗੀਆਂ ਹਨ। ਇਸ ਦੌਰਾਨ, ਤੇਲ ਅਵੀਵ, ਇਜ਼ਰਾਈਲ ਵਿੱਚ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਭਾਰਤੀ ਦੂਤਾਵਾਸ ਨੇ ਐਡਵਾਈਜ਼ਰੀ ਕੀਤੀ ਜਾਰੀ
ਈਰਾਨ ਦੇ ਹਮਲੇ ਦਰਮਿਆਨ ਤੇਲ ਅਵੀਵ ਸਥਿਤ ਭਾਰਤੀ ਦੂਤਾਵਾਸ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਭਾਰਤੀ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ। ਐਡਵਾਈਜ਼ਰੀ 'ਚ ਲਿਖਿਆ ਹੈ, 'ਖੇਤਰ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਜ਼ਰਾਈਲ 'ਚ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਸਥਾਨਕ ਅਥਾਰਟੀ ਦੁਆਰਾ ਦੱਸੇ ਅਨੁਸਾਰ ਹਰ ਕਿਸੇ ਨੂੰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ।
ਸਲਾਹ ਵਿੱਚ ਅੱਗੇ ਲਿਖਿਆ ਹੈ, 'ਕਿਰਪਾ ਕਰਕੇ ਸਾਵਧਾਨੀ ਵਰਤੋ, ਬੇਲੋੜੀ ਯਾਤਰਾ ਤੋਂ ਬਚੋ ਅਤੇ ਸੁਰੱਖਿਅਤ ਆਸਰਾ ਘਰਾਂ ਦੇ ਨੇੜੇ ਰਹੋ। ਦੂਤਾਵਾਸ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਸਾਡੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਜ਼ਰਾਈਲੀ ਅਧਿਕਾਰੀਆਂ ਨਾਲ ਨਿਯਮਤ ਸੰਪਰਕ ਵਿੱਚ ਹੈ।????*IMPORTANT ADVISORY FOR INDIAN NATIONALS IN ISRAEL*
Link : https://t.co/OEsz3oUtBJ pic.twitter.com/llt83IwIZ0 — India in Israel (@indemtel) October 1, 2024
ਹੈਲਪਲਾਈਨ ਨੰਬਰ ਜਾਰੀ
ਇਸ ਸਾਰੀ ਜ਼ਰੂਰੀ ਜਾਣਕਾਰੀ ਦੇ ਨਾਲ, ਭਾਰਤੀ ਦੂਤਾਵਾਸ ਨੇ ਇਜ਼ਰਾਈਲ ਵਿੱਚ ਰਹਿ ਰਹੇ ਭਾਰਤੀ ਲੋਕਾਂ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਦੂਤਾਵਾਸ ਨੇ ਐਮਰਜੈਂਸੀ ਦੀ ਸਥਿਤੀ ਵਿੱਚ ਸੰਪਰਕ ਕਰਨ ਲਈ ਲੋਕਾਂ ਲਈ ਦੋ ਨੰਬਰ ਜਾਰੀ ਕੀਤੇ ਹਨ, ਜੋ ਹਮੇਸ਼ਾ ਉਪਲਬਧ ਰਹਿਣਗੇ। ਇਹ ਦੋਵੇਂ ਨੰਬਰ 972-547520711 ਅਤੇ 972-543278392 ਹਨ। ਤੁਸੀਂ ਹੇਠਾਂ ਦੂਤਾਵਾਸ ਦੀ ਅਧਿਕਾਰਤ ਪੋਸਟ ਵੀ ਦੇਖ ਸਕਦੇ ਹੋ ਜਿਸ ਨੂੰ ਭਾਰਤੀ ਦੂਤਾਵਾਸ ਦੁਆਰਾ ਇਸਦੇ ਹੈਂਡਲ 'ਤੇ ਸਾਂਝਾ ਕੀਤਾ ਗਿਆ ਹੈ।
- PTC NEWS