Fri, Oct 23, 2026
Whatsapp

ISRO Chandrayaan 3: ਚੰਦਰਯਾਨ-3 ਨੇ ਸ਼੍ਰੀਹਰੀਕੋਟਾ ਤੋਂ ਸਫਲਤਾਪੂਰਵਕ ਭਰੀ ਉੱਡਾਣ; ਭਾਰਤ ਲਈ ਮਾਣ ਵਾਲਾ ਪਲ

ISRO Chandrayaan 3 Live Updates: ਚੰਦਰਯਾਨ-3 ਨੂੰ ਦੁਪਹਿਰ 2.35 ਵਜੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ।

Reported by:  PTC News Desk  Edited by:  Amritpal Singh -- July 14th 2023 09:08 AM -- Updated: July 14th 2023 04:42 PM
ISRO Chandrayaan 3: ਚੰਦਰਯਾਨ-3 ਨੇ ਸ਼੍ਰੀਹਰੀਕੋਟਾ ਤੋਂ ਸਫਲਤਾਪੂਰਵਕ ਭਰੀ ਉੱਡਾਣ; ਭਾਰਤ ਲਈ ਮਾਣ ਵਾਲਾ ਪਲ

ISRO Chandrayaan 3: ਚੰਦਰਯਾਨ-3 ਨੇ ਸ਼੍ਰੀਹਰੀਕੋਟਾ ਤੋਂ ਸਫਲਤਾਪੂਰਵਕ ਭਰੀ ਉੱਡਾਣ; ਭਾਰਤ ਲਈ ਮਾਣ ਵਾਲਾ ਪਲ

  • 04:42 PM, Jul 14 2023
    ਚੰਦਰਮਾ ਦੇ ਪੰਧ 'ਤੇ ਪਹੁੰਚਿਆ ਭਾਰਤ ਦਾ ਚੰਦਰਯਾਨ-3

    ਭਾਰਤ ਦਾ ਚੰਦਰਯਾਨ-3 ਸ਼ੁੱਕਰਵਾਰ ਨੂੰ ਸਫਲਤਾਪੂਰਵਕ ਚੰਦਰਮਾ ਦੇ ਪੰਧ 'ਤੇ ਪਹੁੰਚ ਗਿਆ ਅਤੇ ਚੰਦਰਮਾ ਵੱਲ ਵਧ ਰਿਹਾ ਹੈ। ਇਸ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੁਪਹਿਰ 2:35 ਵਜੇ ਲਾਂਚ ਕੀਤਾ ਗਿਆ। ਇਹ ਭਾਰਤ ਦਾ ਤੀਜਾ ਚੰਦਰਮਾ ਮਿਸ਼ਨ ਹੈ ਅਤੇ ਜੇਕਰ ਸਫਲ ਹੋ ਜਾਂਦਾ ਹੈ ਤਾਂ ਅਮਰੀਕਾ, ਸੋਵੀਅਤ ਸੰਘ ਅਤੇ ਚੀਨ ਤੋਂ ਬਾਅਦ ਭਾਰਤ ਚੰਦਰਮਾ 'ਤੇ ਸਫਲਤਾਪੂਰਵਕ ਉਤਰਨ ਵਾਲਾ ਚੌਥਾ ਦੇਸ਼ ਹੋਵੇਗਾ।

  • 02:42 PM, Jul 14 2023
    ਇਸਰੋ ਨੇ ਚੰਦਰਯਾਨ-3 ਕੀਤਾ ਲਾਂਚ

    ਇਸਰੋ ਨੇ ਸ਼ੁੱਕਰਵਾਰ ਦੁਪਹਿਰ 2.35 ਵਜੇ ਚੰਦਰਯਾਨ-3 ਨੂੰ ਲਾਂਚ ਕੀਤਾ। ਚੰਦਰਯਾਨ-3 ਚੰਦਰਮਾ ਦੀ ਸਤ੍ਹਾ 'ਤੇ ਭਾਰਤ ਦੀ ਛਾਪ ਛੱਡਣ ਲਈ ਆਪਣੀ ਯਾਤਰਾ 'ਤੇ ਰਵਾਨਾ ਹੋ ਗਿਆ ਹੈ, ਜੇਕਰ ਭਾਰਤ ਇਸ ਮਿਸ਼ਨ 'ਚ ਸਫਲ ਹੁੰਦਾ ਹੈ ਤਾਂ ਇਹ ਕਾਰਨਾਮਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਹੋਵੇਗਾ। ਇਸਰੋ ਨੇ LMV-3 ਰਾਕੇਟ ਰਾਹੀਂ ਚੰਦਰਯਾਨ-3 ਨੂੰ ਲਾਂਚ ਕਰਕੇ ਪੁਲਾੜ ਦੀ ਦੁਨੀਆ 'ਚ ਵੱਡਾ ਕਦਮ ਪੁੱਟਿਆ ਹੈ।

  • 02:40 PM, Jul 14 2023
    ਚੰਦਰਯਾਨ-3 ਪੁਲਾੜ ਲਈ ਰਵਾਨਾ

    ਇਸਰੋ ਦਾ ਮਿਸ਼ਨ ਚੰਦਰਯਾਨ-3 ਚੰਦ ਦੀ ਸਤ੍ਹਾ 'ਤੇ ਆਪਣੀ ਛਾਪ ਛੱਡਣ ਲਈ ਪੁਲਾੜ ਲਈ ਰਵਾਨਾ ਹੋ ਗਿਆ ਹੈ।

  • 02:18 PM, Jul 14 2023
    ਚੰਦਰਯਾਨ-3 ਲਾਂਚ ਲਾਈਵ

    ਚੰਦਰਯਾਨ-3 ਦੇ ਲਾਂਚ 'ਚ ਹੁਣ ਕੁਝ ਮਿੰਟ ਬਾਕੀ ਹਨ। ਦੇਸ਼ ਇਸਰੋ ਵੱਲ ਦੇਖ ਰਿਹਾ ਹੈ, ਜੇਕਰ ਭਾਰਤ ਅਜਿਹਾ ਕਰਦਾ ਹੈ ਤਾਂ ਇਹ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਚੌਥਾ ਦੇਸ਼ ਬਣ ਜਾਵੇਗਾ। ਤੁਸੀਂ ਇੱਥੇ ਚੰਦਰਯਾਨ-3 ਦੇ ਲਾਂਚ ਨੂੰ ਲਾਈਵ ਦੇਖ ਸਕਦੇ ਹੋ...


ISRO Chandrayaan 3 Live Updates: ਚੰਦਰਯਾਨ-3 ਨੂੰ ਦੁਪਹਿਰ 2.35 ਵਜੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਵਿਕਰਮ ਲੈਂਡਰ ਦੀ ਸਾਫਟ ਲੈਂਡਿੰਗ ਚੰਦਰਮਾ ਦੇ ਦੱਖਣੀ ਧਰੁਵ 'ਤੇ 23-24 ਅਗਸਤ ਨੂੰ ਕੀਤੀ ਜਾਵੇਗੀ। ਜੇਕਰ ਲੈਂਡਰ ਨਰਮ ਦੱਖਣੀ ਧਰੁਵ 'ਤੇ ਉਤਰਦਾ ਹੈ ਤਾਂ ਭਾਰਤ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ।


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK