Thu, Jun 18, 2026
Whatsapp

ਜਲੰਧਰ: ਨਕਾਬਪੋਸ਼ਾਂ ਨੇ ਸਬਜ਼ੀ ਵਪਾਰੀ ਦੇ ਘਰੋਂ ਬੰਦੂਕ ਦੀ ਨੋਕ 'ਤੇ ਲੁੱਟੇ 12 ਲੱਖ ਰੁਪਏ

Reported by:  PTC News Desk  Edited by:  Jasmeet Singh -- February 05th 2024 12:33 PM
ਜਲੰਧਰ: ਨਕਾਬਪੋਸ਼ਾਂ ਨੇ ਸਬਜ਼ੀ ਵਪਾਰੀ ਦੇ ਘਰੋਂ ਬੰਦੂਕ ਦੀ ਨੋਕ 'ਤੇ ਲੁੱਟੇ 12 ਲੱਖ ਰੁਪਏ

ਜਲੰਧਰ: ਨਕਾਬਪੋਸ਼ਾਂ ਨੇ ਸਬਜ਼ੀ ਵਪਾਰੀ ਦੇ ਘਰੋਂ ਬੰਦੂਕ ਦੀ ਨੋਕ 'ਤੇ ਲੁੱਟੇ 12 ਲੱਖ ਰੁਪਏ

Jalandhar News: ਨਿਊ ਰਸੀਲਾ ਨਗਰ 'ਚ ਸੋਮਵਾਰ ਸਵੇਰੇ ਕਰੀਬ 6.30 ਵਜੇ ਬਦਮਾਸ਼ਾਂ ਨੇ ਇੱਕ ਸਬਜ਼ੀ ਕਾਰੋਬਾਰੀ ਨੂੰ ਬੰਦੂਕ ਦੀ ਨੋਕ 'ਤੇ ਲੁੱਟ ਲਿਆ। ਪ੍ਰਾਪਤ ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਪਰਿਵਾਰ ਨੂੰ ਬੰਧਕ ਬਣਾ ਲਿਆ ਅਤੇ ਘਰ 'ਚੋਂ 12 ਲੱਖ ਦੀ ਨਕਦੀ ਅਤੇ 15 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। 

ਕਾਰੋਬਾਰੀ ਦੇ ਘਰੇ ਕਿਥੋਂ ਆਏ ਇਨ੍ਹੇ ਪੈਸੇ 

ਇਹ ਘਟਨਾ ਨਿਊ ਰਸੀਲਾ ਨਗਰ ਦੀ ਗਲੀ ਨੰਬਰ-3 ਵਿੱਚ ਵਾਪਰੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰੋਬਾਰੀ ਨੇ ਘਰ 'ਚ ਇੰਨੇ ਪੈਸੇ ਕਿਉਂ ਰੱਖੇ ਹੋਏ ਸਨ। ਸਬਜ਼ੀ ਕਾਰੋਬਾਰੀ ਰੰਜੀਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਘਰ 'ਚ ਹੀ ਮੌਜੂਦ ਸੀ। 


ਉਨ੍ਹੇ ਅੱਗੇ ਦੱਸਿਆ ਕਿ ਸੋਮਵਾਰ ਤੜਕੇ ਨਕਾਬਪੋਸ਼ ਲੁਟੇਰੇ ਉਸ ਦੇ ਘਰ ਦਾਖਲ ਹੋਏ। ਮੁਲਜ਼ਮਾਂ ਨੇ ਤੁਰੰਤ ਬੰਦੂਕ ਦੀ ਨੋਕ 'ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਘਰ ਦੇ ਅੰਦਰੋਂ ਕਰੀਬ 12 ਲੱਖ ਰੁਪਏ ਦੀ ਨਕਦੀ ਅਤੇ 15 ਲੱਖ ਰੁਪਏ ਦੇ ਗਹਿਣੇ ਲੁੱਟ ਲਏ।

ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮ ਕਰੀਬ 30 ਮਿੰਟ ਤੱਕ ਘਰ ਦੇ ਅੰਦਰ ਹੀ ਰਹੇ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ.ਸੀ.ਪੀ. ਸੰਦੀਪ ਸ਼ਰਮਾ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ। ਪੁਲਿਸ ਟੀਮ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: 

-

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK