Fri, Dec 6, 2024
Whatsapp

Jalandhar School Girl : 14 ਸਾਲਾਂ ਨਾਬਾਲਿਗ ਵਿਦਿਆਰਥਣ ਨੇ ਚੁੱਕਿਆ ਇਹ ਖੌਫਨਾਕ ਕਦਮ, ਹੋਈ ਦਰਦਨਾਕ ਮੌਤ

ਥਾਣਾ ਡਵੀਜ਼ਨ ਨੰਬਰ-6 (ਮਾਡਲ ਟਾਊਨ) ਦੀ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅੱਜ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

Reported by:  PTC News Desk  Edited by:  Aarti -- November 27th 2024 11:11 AM
Jalandhar School Girl :  14 ਸਾਲਾਂ ਨਾਬਾਲਿਗ ਵਿਦਿਆਰਥਣ ਨੇ ਚੁੱਕਿਆ ਇਹ ਖੌਫਨਾਕ ਕਦਮ, ਹੋਈ ਦਰਦਨਾਕ ਮੌਤ

Jalandhar School Girl : 14 ਸਾਲਾਂ ਨਾਬਾਲਿਗ ਵਿਦਿਆਰਥਣ ਨੇ ਚੁੱਕਿਆ ਇਹ ਖੌਫਨਾਕ ਕਦਮ, ਹੋਈ ਦਰਦਨਾਕ ਮੌਤ

ਪੰਜਾਬ ਦੇ ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਨਾਲ ਲੱਗਦੇ ਆਬਾਦਪੁਰ 'ਚ 14 ਸਾਲਾ ਨਾਬਾਲਗ ਲੜਕੀ ਨੇ ਸ਼ੱਕੀ ਹਾਲਾਤਾਂ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੜਕੀ 7ਵੀਂ ਜਮਾਤ ਦੀ ਵਿਦਿਆਰਥਣ ਸੀ, ਜਿਸ ਦੀ ਲਾਸ਼ ਉਸ ਦੇ ਕਮਰੇ 'ਚ ਲਟਕਦੀ ਮਿਲੀ।

ਥਾਣਾ ਡਵੀਜ਼ਨ ਨੰਬਰ-6 (ਮਾਡਲ ਟਾਊਨ) ਦੀ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅੱਜ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬੱਚੀ ਦੀ ਮਾਂ ਨੇ ਘਰ ਵਾਪਸ ਆ ਕੇ ਆਪਣੀ ਬੇਟੀ ਨੂੰ ਲਟਕਦੀ ਦੇਖਿਆ।


ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਸਕੂਲ ਆਬਾਦਪੁਰਾ ’ਚ ਪੜਦੀ ਸੀ। ਬੀਤੇ ਦਿਨ ਸਕੂਲ ਤੋਂ ਆਉਣ ਤੋਂ ਬਾਅਦ ਲੜਕੀ ਨੇ ਆਪਣੇ ਆਪ ਨੂੰ ਕਮਰੇ ’ਚ ਬੰਦ ਕਰ ਲਿਆ। ਦੇਰ ਰਾਤ ਉਸਦੇ ਫਾਹਾ ਲੈਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।। ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : Chandigarh Bomb Blast ਮਾਮਲੇ ’ਚ ਵੱਡੀ ਅਪਡੇਟ, ਮੁਲਜ਼ਮ ਦੀ ਲੋਕੇਸ਼ਨ ਹੋਈ ਟ੍ਰੇਸ; ਮੁਹਾਲੀ ਪਹੁੰਚ ਹੋਇਆ ਗਾਇਬ

- PTC NEWS

Top News view more...

Latest News view more...

PTC NETWORK