Tue, Dec 9, 2025
Whatsapp

World IVF Day : ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਸੀ ਜੌਨੀ ਲੀਵਰ ਦੀ ਬੇਟੀ, ਡਾਇਰੈਕਟਰ ਬੋਲਿਆ - 'ਕੋਈ ਸਕ੍ਰਿਪਟ ਨਹੀਂ, ਆਪਣੇ ਕੱਪੜੇ ਉਤਾਰੋ'!

World IVF Day : ਬਾਲੀਵੁੱਡ ਦੀ ਚਮਕ ਧਮਕ ਦੇ ਪਿੱਛੇ ਇੱਕ ਕੌੜਾ ਸੱਚ ਛੁਪਿਆ ਹੋਇਆ ਹੈ, ਜਿਸਦਾ ਸਾਹਮਣਾ ਬਹੁਤ ਸਾਰੇ ਉੱਭਰਦੇ ਅਤੇ ਜਾਣੇ-ਪਛਾਣੇ ਕਲਾਕਾਰਾਂ ਨੂੰ ਕਰਨਾ ਪੈਂਦਾ ਹੈ। ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਜੌਨੀ ਲੀਵਰ ਦੀ ਧੀ ਜੈਮੀ ਲੀਵਰ ਨੇ ਹਾਲ ਹੀ ਵਿੱਚ ਇੱਕ ਡਰਾਉਣਾ ਤਜਰਬਾ ਸਾਂਝਾ ਕੀਤਾ ਹੈ, ਜਿਸ ਨੇ ਇੱਕ ਵਾਰ ਫਿਰ ਫਿਲਮ ਇੰਡਸਟਰੀ ਵਿੱਚ ਕਾਸਟਿੰਗ ਕਾਊਚ ਦੀ ਸੱਚਾਈ ਨੂੰ ਉਜਾਗਰ ਕੀਤਾ ਹੈ

Reported by:  PTC News Desk  Edited by:  Shanker Badra -- July 25th 2025 12:35 PM -- Updated: July 25th 2025 12:38 PM
World IVF Day : ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਸੀ ਜੌਨੀ ਲੀਵਰ ਦੀ ਬੇਟੀ, ਡਾਇਰੈਕਟਰ ਬੋਲਿਆ - 'ਕੋਈ ਸਕ੍ਰਿਪਟ ਨਹੀਂ, ਆਪਣੇ ਕੱਪੜੇ ਉਤਾਰੋ'!

World IVF Day : ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਸੀ ਜੌਨੀ ਲੀਵਰ ਦੀ ਬੇਟੀ, ਡਾਇਰੈਕਟਰ ਬੋਲਿਆ - 'ਕੋਈ ਸਕ੍ਰਿਪਟ ਨਹੀਂ, ਆਪਣੇ ਕੱਪੜੇ ਉਤਾਰੋ'!

World IVF Day : Jamie Lever Casting Couch : ਬਾਲੀਵੁੱਡ ਦੀ ਚਮਕ ਧਮਕ ਦੇ ਪਿੱਛੇ ਇੱਕ ਕੌੜਾ ਸੱਚ ਛੁਪਿਆ ਹੋਇਆ ਹੈ, ਜਿਸਦਾ ਸਾਹਮਣਾ ਬਹੁਤ ਸਾਰੇ ਉੱਭਰਦੇ ਅਤੇ ਜਾਣੇ-ਪਛਾਣੇ ਕਲਾਕਾਰਾਂ ਨੂੰ ਕਰਨਾ ਪੈਂਦਾ ਹੈ। ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਜੌਨੀ ਲੀਵਰ ਦੀ ਧੀ ਜੈਮੀ ਲੀਵਰ ਨੇ ਹਾਲ ਹੀ ਵਿੱਚ ਇੱਕ ਡਰਾਉਣਾ ਤਜਰਬਾ ਸਾਂਝਾ ਕੀਤਾ ਹੈ, ਜਿਸ ਨੇ ਇੱਕ ਵਾਰ ਫਿਰ ਫਿਲਮ ਇੰਡਸਟਰੀ ਵਿੱਚ ਕਾਸਟਿੰਗ ਕਾਊਚ ਦੀ ਸੱਚਾਈ ਨੂੰ ਉਜਾਗਰ ਕੀਤਾ ਹੈ।

ਜੈਮੀ ਲੀਵਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕਿਵੇਂ ਉਸ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਜੈਮੀ ਕੰਮ ਖੁਦ ਸੰਭਾਲਦੀ ਸੀ, ਉਸਦਾ ਕੋਈ ਮੈਨੇਜਰ ਨਹੀਂ ਸੀ। ਇੱਕ ਦਿਨ ਉਸਨੂੰ ਇੱਕ ਅਣਜਾਣ ਵਿਅਕਤੀ ਦਾ ਫੋਨ ਆਇਆ, ਜਿਸਨੇ ਉਸਨੂੰ ਦੱਸਿਆ ਕਿ ਉਹ ਇੱਕ ਵੱਡੇ ਪ੍ਰੋਜੈਕਟ ਨਾਲ ਜੁੜਿਆ ਹੋਇਆ ਹੈ। ਫੋਨ 'ਤੇ ਗੱਲਬਾਤ ਦੌਰਾਨ ਉਸ ਵਿਅਕਤੀ ਨੇ ਉਸਨੂੰ ਬਹੁਤ ਹੀ ਪੇਸ਼ੇਵਰ ਢੰਗ ਨਾਲ ਕਿਹਾ ਕਿ ਉਹ ਇੱਕ ਅੰਤਰਰਾਸ਼ਟਰੀ ਫ਼ਿਲਮ ਲਈ ਆਡੀਸ਼ਨ ਲੈਣਾ ਚਾਹੁੰਦੇ ਹਨ।


ਜੈਮੀ ਨੂੰ ਦੱਸਿਆ ਗਿਆ ਕਿ ਆਡੀਸ਼ਨ ਇੱਕ ਵੀਡੀਓ ਕਾਲ ਜ਼ੂਮ  'ਤੇ ਹੋਵੇਗਾ, ਜਿੱਥੇ ਨਿਰਦੇਸ਼ਕ ਨਾਲ ਗੱਲ ਹੋਵੇਗੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸਨੂੰ ਸਕ੍ਰਿਪਟ ਨਹੀਂ ਦਿੱਤੀ ਜਾਵੇਗੀ। ਜੈਮੀ ਨੂੰ ਇੱਕ ਲਿੰਕ ਭੇਜਿਆ ਗਿਆ, ਜਿਸ 'ਤੇ ਕਲਿੱਕ ਕਰਨ 'ਤੇ ਉਸਦਾ ਕੈਮਰਾ ਚਾਲੂ ਹੋ ਗਿਆ ਪਰ ਸਾਹਮਣੇ ਵਾਲੇ ਵਿਅਕਤੀ ਨੇ ਆਪਣਾ ਕੈਮਰਾ ਬੰਦ ਕਰ ਰੱਖਿਆ ਸੀ। ਉਸਨੇ ਇਹ ਕਹਿ ਕੇ ਆਪਣੀ ਵੀਡੀਓ ਚਾਲੂ ਨਹੀਂ ਕੀਤੀ ਕਿ ਉਹ ਟ੍ਰੈਵਲ ਕਰ ਰਿਹਾ ਹੈ।

ਆਡੀਸ਼ਨ ਦੌਰਾਨ ਜੈਮੀ ਨੂੰ ਦੱਸਿਆ ਗਿਆ ਕਿ ਉਸਨੂੰ ਇੱਕ ਬੋਲਡ ਭੂਮਿਕਾ ਲਈ ਕਾਸਟ ਕੀਤਾ ਜਾ ਰਿਹਾ ਹੈ ,ਜਿਸ ਵਿੱਚ ਉਸਨੂੰ ਇੱਕ 50 ਸਾਲ ਦੇ ਆਦਮੀ ਨੂੰ ਪ੍ਰਭਾਵਿਤ ਕਰਨ ਲਈ ਕੰਮ ਕਰਨਾ ਪਵੇਗਾ। ਇਸ ਦੌਰਾਨ ਉਸਨੂੰ ਆਪਣੇ ਕੱਪੜੇ ਉਤਾਰਨ ਲਈ ਵੀ ਕਿਹਾ ਗਿਆ। ਜੈਮੀ ਨੇ ਇਤਰਾਜ਼ ਕੀਤਾ ਅਤੇ ਪੁੱਛਿਆ ਕਿ ਸਕ੍ਰਿਪਟ ਕਿੱਥੇ ਹੈ ਤਾਂ ਦੂਜੇ ਵਿਅਕਤੀ ਨੇ ਫਿਰ ਕਿਹਾ ਕਿ ਕੋਈ ਸਕ੍ਰਿਪਟ ਨਹੀਂ ਹੈ, ਜੋ ਮਨ ਕਰੇ ਕਰ ਸਕਦੀ ਹੈ।

ਇਸ ਨਾਲ ਜੈਮੀ ਬਹੁਤ ਬੇਚੈਨ ਹੋ ਗਈ। ਉਸਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਆਡੀਸ਼ਨ ਨਾਲ ਸਹਿਜ ਨਹੀਂ ਸੀ। ਇਸ ਦੇ ਬਾਵਜੂਦ ਉਸਦੇ ਸਾਹਮਣੇ ਵਾਲੇ ਵਿਅਕਤੀ ਨੇ ਉਸਨੂੰ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ, ਇਸਨੂੰ ਉਸਦਾ ਵੱਡਾ ਮੌਕਾ ਦੱਸਿਆ। ਜੈਮੀ ਨੇ ਤੁਰੰਤ ਵੀਡੀਓ ਕਾਲ ਬੰਦ ਕਰ ਦਿੱਤੀ ਅਤੇ ਆਪਣੇ ਆਪ ਨੂੰ ਇਸ ਮਾਨਸਿਕ ਦਬਾਅ ਤੋਂ ਮੁਕਤ ਕਰ ਲਿਆ, ਬਾਅਦ ਵਿੱਚ ਜੈਮੀ ਨੂੰ ਅਹਿਸਾਸ ਹੋਇਆ ਕਿ ਜੇਕਰ ਉਹ ਉਸ ਆਡੀਸ਼ਨ ਵਿੱਚ ਵਿਅਕਤੀ ਨਾਲ ਸਹਿਮਤ ਹੁੰਦੀ ਤਾਂ ਉਸਦੀ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਸੀ ਅਤੇ ਉਸਨੂੰ ਬਲੈਕਮੇਲ ਕੀਤਾ ਜਾ ਸਕਦਾ ਸੀ। ਉਸਨੇ ਕਿਹਾ ਕਿ ਅੱਜ ਵੀ ਜਦੋਂ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਮੈਨੂੰ ਡਰ ਲੱਗਦਾ ਹੈ ਕਿ ਜੇਕਰ ਮੈਂ ਸਹੀ ਫੈਸਲਾ ਨਾ ਲਿਆ ਹੁੰਦਾ ਤਾਂ ਕੀ ਹੁੰਦਾ। ਜੈਮੀ ਕਹਿੰਦੀ ਹੈ ਕਿ ਮੁੰਬਈ ਵਿੱਚ ਰਹਿੰਦੇ ਹੋਏ ਉਸਨੇ ਪਹਿਲੀ ਵਾਰ ਅਜਿਹੀ ਘਟਨਾ ਦਾ ਸਾਹਮਣਾ ਕੀਤਾ ਸੀ, ਇਸ ਤੋਂ ਪਹਿਲਾਂ ਉਸਨੇ ਸਿਰਫ ਦੂਜਿਆਂ ਦੀਆਂ ਕਹਾਣੀਆਂ ਸੁਣੀਆਂ ਸਨ।

ਜੈਮੀ ਲੀਵਰ ਦਾ ਇਹ ਅਨੁਭਵ ਦਰਸਾਉਂਦਾ ਹੈ ਕਿ ਕੋਈ ਕਿੰਨਾ ਵੀ ਵੱਡਾ ਨਾਮ ਕਿਉਂ ਨਾ ਹੋਵੇ, ਫਿਲਮ ਇੰਡਸਟਰੀ ਵਿੱਚ ਕਾਸਟਿੰਗ ਕਾਊਚ ਅਤੇ ਸ਼ੋਸ਼ਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਨਵੇਂ ਕਲਾਕਾਰਾਂ ਲਈ ਸਾਵਧਾਨ ਰਹਿਣਾ ਅਤੇ ਕਿਸੇ ਅਣਜਾਣ ਵਿਅਕਤੀ ਦੇ ਜਾਲ ਵਿੱਚ ਨਾ ਫਸਣਾ ਬਹੁਤ ਜ਼ਰੂਰੀ ਹੈ। ਜੈਮੀ ਨੇ ਆਪਣੀ ਸਿਆਣਪ ਅਤੇ ਹਿੰਮਤ ਨਾਲ ਇਸ ਘਿਣਾਉਣੇ ਜਾਲ ਤੋਂ ਆਪਣੇ ਆਪ ਨੂੰ ਬਚਾਇਆ। ਆਪਣਾ ਤਜਰਬਾ ਸਾਂਝਾ ਕਰਦੇ ਹੋਏ ਜੈਮੀ ਲੀਵਰ ਨੇ ਦੂਜੇ ਕਲਾਕਾਰਾਂ, ਖਾਸ ਕਰਕੇ ਔਰਤਾਂ ਨੂੰ ਸੁਚੇਤ, ਚੌਕਸ ਅਤੇ ਸਵੈ-ਨਿਰਭਰ ਰਹਿਣ ਦਾ ਸੰਦੇਸ਼ ਦਿੱਤਾ ਹੈ। ਉਸਨੇ ਦੱਸਿਆ ਕਿ ਜੇਕਰ ਲੋੜ ਹੋਵੇ ਤਾਂ ਆਪਣੀ ਰਾਏ ਪ੍ਰਗਟ ਕਰਨ ਅਤੇ ਗਲਤ ਵਿਰੁੱਧ ਆਵਾਜ਼ ਬੁਲੰਦ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ।

ਦੱਸ ਦੇਈਏ ਕਿ ਜਿੱਥੇ ਜੌਨੀ ਲੀਵਰ ਆਪਣੀ ਕਾਮੇਡੀ ਲਈ ਚਰਚਾ ਵਿੱਚ ਹਨ, ਉੱਥੇ ਹੀ ਉਸਦੀ ਧੀ ਜੈਮੀ ਲੀਵਰ ਦੀਆਂ ਮਿਮਿਕਰੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜੈਮੀ ਆਪਣੇ ਪਿਤਾ ਵਾਂਗ ਕਾਮੇਡੀ ਵਿੱਚ ਮਾਹਰ ਹੈ ਅਤੇ ਪੂਰੀ ਦੁਨੀਆ ਵਿੱਚ ਸ਼ੋਅ ਕਰਦੀ ਹੈ। ਜੈਮੀ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਇੱਕ ਸਟਾਰ ਕਿਡ ਹੋਣ ਦੇ ਬਾਵਜੂਦ ਉਹ ਵੀ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਹੈ। ਇਹ ਘਟਨਾ ਉਸ ਨਾਲ ਉਦੋਂ ਵਾਪਰੀ ,ਜਦੋਂ ਉਹ ਆਡੀਸ਼ਨ ਦੇ ਰਹੀ ਸੀ।

- PTC NEWS

Top News view more...

Latest News view more...

PTC NETWORK
PTC NETWORK