Amarnath yatra update: ਰਾਮਬਨ 'ਚ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਹਾਈਵੇਅ ਬੰਦ, ਅਮਰਨਾਥ ਯਾਤਰਾ ਮੁਅੱਤਲ
Amarnath yatra update: ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 44 'ਤੇ ਜ਼ਮੀਨ ਖਿਸਕਣ ਕਾਰਨ ਜੰਮੂ ਤੋਂ ਸ਼੍ਰੀਨਗਰ ਦੀ ਅਮਰਨਾਥ ਯਾਤਰਾ ਅੱਜ (9 ਅਗਸਤ) ਨੂੰ ਮੁਅੱਤਲ ਕਰ ਦਿੱਤੀ ਗਈ ਹੈ। ਜੰਮੂ-ਸ੍ਰੀਨਗਰ NH T2 ਮਰੋਗ ਰਾਮਬਨ ਵਿਖੇ ਲੈਂਡਸਲਾਈਡ ਕਾਰਨ ਬਲਾਕ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਟ੍ਰੈਫਿਕ ਕੰਟਰੋਲ ਯੂਨਿਟ (ਟੀਸੀਯੂ) ਤੋਂ ਪੁਸ਼ਟੀ ਕੀਤੇ ਬਿਨਾਂ NH-44 'ਤੇ ਯਾਤਰਾ ਨਾ ਕਰਨ, ਜੰਮੂ-ਕਸ਼ਮੀਰ ਟ੍ਰੈਫਿਕ ਪੁਲਿਸ ਨੇ ਬੁੱਧਵਾਰ ਨੂੰ ਸੂਚਿਤ ਕੀਤਾ।ਰਾਮਬਨ ਜ਼ਿਲੇ 'ਚ ਬੁੱਧਵਾਰ ਨੂੰ ਸ਼੍ਰੀ ਅਮਰਨਾਥ ਦੇ ਪਵਿੱਤਰ ਗੁਫਾ ਦੀ ਸਾਲਾਨਾ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੌਰਾਨ, ਪੰਥਾ ਚੌਂਕ ਯਾਤਰਾ ਬੇਸ ਕੈਂਪ ਤੋਂ ਜੰਮੂ ਤੱਕ ਯਾਤਰਾ ਨੂੰ ਵੀ ਮੁਅੱਤਲ ਕਰ ਦਿੱਤਾ ਜਾਵੇਗਾ ਅਤੇ ਆਵਾਜਾਈ ਲਈ ਸੜਕ ਰਾਸ਼ਟਰੀ ਰਾਜਮਾਰਗ ਸਾਫ਼ ਹੋਣ ਤੋਂ ਬਾਅਦ ਇਸਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, ਜੰਮੂ ਜ਼ੋਨ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਅਤੇ ਡਿਵੀਜ਼ਨਲ ਕਮਿਸ਼ਨਰ ਜੰਮੂ ਨੇ ਸ਼ੁੱਕਰਵਾਰ ਨੂੰ ਆਜ਼ਾਦੀ ਦਿਵਸ ਦੇ ਜਸ਼ਨਾਂ ਅਤੇ 17 ਅਗਸਤ ਨੂੰ ਸ਼ੁਰੂ ਹੋਣ ਵਾਲੀ ਬੁੱਢਾ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡੀਜੀਪੀ ਨੇ ਸਥਿਤੀ ਦਾ ਜਾਇਜ਼ਾ ਲਿਆ:
ਜੰਮੂ ਜ਼ੋਨ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਮੁਕੇਸ਼ ਸਿੰਘ ਨੇ ਡਿਵੀਜ਼ਨਲ ਕਮਿਸ਼ਨਰ ਜੰਮੂ ਰਮੇਸ਼ ਕੁਮਾਰ ਅਤੇ ਡੀਆਈਜੀ ਰਾਜੌਰੀ ਪੁੰਛ ਰੇਂਜ ਹਸੀਬ ਮੁਗਲ ਦੇ ਨਾਲ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਬੁਲਾਈ ਅਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਜੰਮੂ ਅਤੇ ਕਸ਼ਮੀਰ ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰਨਾਥ ਯਾਤਰਾ ਮੁੜ 17 ਅਗਸਤ 2023 ਤੋਂ ਸ਼ੁਰੂ ਹੋਵੇਗੀ।
ਯਾਤਰਾ ਦੀ ਸ਼ਾਂਤੀਪੂਰਵਕ ਸੰਚਾਲਨ ਤੋਂ ਕਰਵਾਇਆ ਜਾਣੂ:
ਏਡੀਜੀਪੀ ਜੰਮੂ ਅਤੇ ਡਵੀਜ਼ਨਲ ਕਮਿਸ਼ਨਰ ਨੂੰ ਐਸਐਸਪੀ ਪੁੰਛ ਵਿਨੈ ਕੁਮਾਰ ਅਤੇ ਡੀਸੀ ਪੁੰਛ ਯਾਸੀਨ ਮੁਹੰਮਦ ਚੌਧਰੀ ਨੇ ਸੁਰੱਖਿਆ ਅਤੇ ਹੋਰ ਸਬੰਧਤ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਬਾਅਦ ਵਿੱਚ, ਏਡੀਜੀਪੀ ਜੰਮੂ ਅਤੇ ਡਿਵੀਜ਼ਨਲ ਕਮਿਸ਼ਨਰ ਨੇ ਪੁੰਛ ਦੇ ਸਿਵਲ ਸੁਸਾਇਟੀ ਮੈਂਬਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਨਾਮਵਰ ਵਕੀਲਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਮੂਹ ਬੁਲਾਰਿਆਂ ਨੇ ਆਜ਼ਾਦੀ ਦਿਵਸ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਯਾਤਰਾ ਦੇ ਸ਼ਾਂਤੀਪੂਰਵਕ ਸੰਚਾਲਨ ਲਈ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਤੋਂ ਜਾਣੂ ਕਰਵਾਇਆ।
- PTC NEWS