Fri, Sep 25, 2026
Whatsapp

ਹੇਮੰਤ ਸੋਰੇਨ ਗ੍ਰਿਫ਼ਤਾਰ, ਚੰਪਾਈ ਸੋਰੇਨ ਹੋਣਗੇ ਝਾਰਖੰਡ ਦੇ ਨਵੇਂ ਮੁੱਖ ਮੰਤਰੀ:ਸੂਤਰ

Reported by:  PTC News Desk  Edited by:  KRISHAN KUMAR SHARMA -- January 31st 2024 09:26 PM
ਹੇਮੰਤ ਸੋਰੇਨ ਗ੍ਰਿਫ਼ਤਾਰ, ਚੰਪਾਈ ਸੋਰੇਨ ਹੋਣਗੇ ਝਾਰਖੰਡ ਦੇ ਨਵੇਂ ਮੁੱਖ ਮੰਤਰੀ:ਸੂਤਰ

ਹੇਮੰਤ ਸੋਰੇਨ ਗ੍ਰਿਫ਼ਤਾਰ, ਚੰਪਾਈ ਸੋਰੇਨ ਹੋਣਗੇ ਝਾਰਖੰਡ ਦੇ ਨਵੇਂ ਮੁੱਖ ਮੰਤਰੀ:ਸੂਤਰ

jharkhand-political-crisis: ਝਾਰਖੰਡ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਈਡੀ (ED) ਵੱਲੋਂ ਮੁੱਖ ਮੰਤਰੀ ਹੇਮੰਤ ਸੋਰੇਨ (chief-minister-hemant-soren) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਈਡੀ ਨੇ ਮੁੱਖ ਮੰਤਰੀ ਸੋਰੇਨ ਨੂੰ 6 ਘੰਟੇ ਤੱਕ ਚੱਲੀ ਲੰਬੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਰਿਹਾਇਸ਼, ਰਾਜ ਭਵਨ ਅਤੇ ਭਾਜਪਾ ਦਫਤਰਾਂ ਸਮੇਤ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਈਡੀ ਦੀ ਟੀਮ ਨੇ ਸੀਐਮ ਹਾਊਸ 'ਚ ਹੇਮੰਤ ਸੋਰੇਨ ਤੋਂ ਕਰੀਬ 7 ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਈਡੀ ਦੀ ਟੀਮ ਦੁਪਹਿਰ ਕਰੀਬ 1 ਵਜੇ ਸੀਐਮ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ।

ਸੋਰੇਨ ਦੇ ਜਵਾਬਾਂ ਤੋਂ ਈਡੀ ਅਧਿਕਾਰੀ ਅਸੰਤੁਸ਼ਟ

ਦੱਸਿਆ ਜਾ ਰਿਹਾ ਹੈ ਕਿ ਹੇਮੰਤ ਸੋਰੇਨ (Hemant Soren Arrested) ਨੇ ਰਾਜ ਭਵਨ 'ਚ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸੂਤਰਾਂ ਮੁਤਾਬਕ ਹੁਣ ਤੱਕ ਦੀ ਪੁੱਛਗਿੱਛ 'ਚ ਹੇਮੰਤ ਸੋਰੇਨ ਦੇ ਜਵਾਬਾਂ ਤੋਂ ਈਡੀ ਅਧਿਕਾਰੀ ਸੰਤੁਸ਼ਟ ਨਹੀਂ ਹਨ। ਹੇਮੰਤ ਸੋਰੇਨ ਨੇ ਹੁਣ ਤੱਕ ਦੀ ਪੁੱਛਗਿੱਛ ਵਿੱਚ ਸਿਰਫ ਹਾਂ ਅਤੇ ਨਾਂਹ ਵਿੱਚ ਜਵਾਬ ਦਿੱਤਾ ਹੈ। ਈਡੀ ਦੇ ਅਧਿਕਾਰੀਆਂ ਨੇ ਹੇਮੰਤ ਸੋਰੇਨ ਤੋਂ 40 ਤੋਂ ਵੱਧ ਸਵਾਲ ਪੁੱਛੇ ਹਨ। ਕਈ ਸਵਾਲ ਸੁਣ ਕੇ ਹੇਮੰਤ ਸੋਰੇਨ ਈਡੀ ਅਧਿਕਾਰੀਆਂ 'ਤੇ ਗੁੱਸੇ 'ਚ ਆ ਗਏ। ਇਸ ਦੌਰਾਨ ਰਾਂਚੀ ਦੇ ਕਈ ਇਲਾਕਿਆਂ 'ਚ ਧਾਰਾ 144 ਲਾਗੂ ਹੈ। ਸੀਐਮ ਹਾਊਸ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮਾਈਕਿੰਗ ਵੀ ਕੀਤੀ ਜਾ ਰਹੀ ਹੈ।

ਚੰਪਾਈ ਸੋਰੇਨ ਝਾਰਖੰਡ ਦੇ ਮੁੱਖ ਮੰਤਰੀ ਹੋਣਗੇ

ਦੂਜੇ ਪਾਸੇ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਵਿਧਾਇਕ ਦਲ ਦੀ ਮੀਟਿੰਗ ਵੀ ਹੋਈ। ਸੂਤਰਾਂ ਅਨੁਸਾਰ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਚੰਪਾਈ ਸੋਰੇਨ (champai-soren) ਦੇ ਹੱਕ ਵਿੱਚ ਆਪਣਾ ਸਮਰਥਨ ਪੱਤਰ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਸੌਂਪ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਚੰਪਈ ਸੋਰੇਨ ਹੇਮੰਤ ਸੋਰੇਨ ਦੀ ਥਾਂ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਬਣ ਸਕਦੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜੇਐਮਐਮ ਨੇਤਾ ਰਾਜੇਸ਼ ਠਾਕੁਰ ਨੇ ਕਿਹਾ ਕਿ ਚੰਪਈ ਸੋਰੇਨ ਦੇ ਨਾਮ 'ਤੇ ਸਹਿਮਤੀ ਬਣ ਗਈ ਹੈ। ਸੱਤਾਧਾਰੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਚੰਪਾਈ ਸੋਰੇਨ ਨੂੰ ਆਪਣਾ ਨੇਤਾ ਚੁਣ ਲਿਆ ਹੈ। ਇਸ ਬਾਰੇ ਬੰਨਾ ਗੁਪਤਾ ਨੇ ਕਿਹਾ ਕਿ ਅਸੀਂ ਚੰਪਾਈ ਸੋਰੇਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਹੈ।

-

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK