Mon, Feb 6, 2023
Whatsapp

Jio ਬਣਿਆ ਗੁਰੂ ਦੀ ਨਗਰੀ ਅੰਮ੍ਰਿਤਸਰ 'ਚ 5G ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਆਪਰੇਟਰ

ਅੰਮ੍ਰਿਤਸਰ ਵਿੱਚ ਵੀ ਜਿਓ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ 1 ਜੀਬੀਪੀਐਸ+ ਸਪੀਡ ਤੱਕ ਅਸੀਮਤ ਡੇਟਾ ਦਾ ਅਨੁਭਵ ਕਰਨ ਲਈ ਵੈਲਕਮ ਆਫਰ ਲਈ ਸੱਦਾ ਦਿੱਤਾ ਜਾਵੇਗਾ।

Written by  Jasmeet Singh -- January 24th 2023 07:13 PM
Jio ਬਣਿਆ ਗੁਰੂ ਦੀ ਨਗਰੀ ਅੰਮ੍ਰਿਤਸਰ 'ਚ 5G ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਆਪਰੇਟਰ

Jio ਬਣਿਆ ਗੁਰੂ ਦੀ ਨਗਰੀ ਅੰਮ੍ਰਿਤਸਰ 'ਚ 5G ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਆਪਰੇਟਰ

High Speed 5G Connectivity in Amritsar: ਰਿਲਾਇੰਸ ਜਿਓ ਨੇ ਅੱਜ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਰਿਲਾਇੰਸ ਜੀਓ ਹੁਣ ਚੰਡੀਗੜ੍ਹ ਟ੍ਰਾਈਸਿਟੀ ਅਤੇ ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ ਵਿੱਚ ਵੀ 5ਜੀ ਸੇਵਾ ਸ਼ੁਰੂ ਕਰਨ ਵਾਲਾ ਪਹਿਲਾ ਅਤੇ ਇਕਲੌਤਾ ਆਪਰੇਟਰ ਬਣ ਗਿਆ ਹੈ। ਚੰਡੀਗੜ੍ਹ ਟ੍ਰਾਈਸਿਟੀ ਅਤੇ ਲੁਧਿਆਣਾ ਵਿੱਚ ਜੀਓ ਗਾਹਕ ਪਿਛਲੇ ਕੁਝ ਸਮੇਂ ਤੋਂ ਜੀਓ 5ਜੀ ਸੇਵਾਵਾਂ ਦਾ ਆਨੰਦ ਲੈ ਰਹੇ ਹਨ।

ਅੱਜ ਤੋਂ, ਅੰਮ੍ਰਿਤਸਰ ਵਿੱਚ ਵੀ ਜਿਓ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ 1 ਜੀਬੀਪੀਐਸ ਸਪੀਡ ਤੱਕ ਅਸੀਮਤ ਡੇਟਾ ਦਾ ਅਨੁਭਵ ਕਰਨ ਲਈ  ਵੈਲਕਮ ਆਫਰ ਲਈ ਸੱਦਾ ਦਿੱਤਾ ਜਾਵੇਗਾ।


ਜੀਓ ਦਾ ਟ੍ਰੂ 5ਜੀ ਨੈੱਟਵਰਕ ਦਰਬਾਰ ਸਾਹਿਬ ਅਤੇ ਹੋਰ ਸੈਲਾਨੀ ਆਕਰਸ਼ਣ, ਵਿਦਿਅਕ ਅਤੇ ਕੋਚਿੰਗ ਸੰਸਥਾਵਾਂ, ਮਾਲ ਅਤੇ ਬਾਜ਼ਾਰ, ਰਿਹਾਇਸ਼ੀ ਖੇਤਰ, ਹਸਪਤਾਲ, ਸਰਕਾਰੀ ਇਮਾਰਤਾਂ, ਹੋਟਲ ਅਤੇ ਰੈਸਟੋਰੈਂਟ, ਸੜਕਾਂ ਅਤੇ ਹਾਈਵੇ ਆਦਿ ਵਰਗੇ ਹੋਰ ਵਪਾਰਕ ਅਦਾਰਿਆਂ ਸਮੇਤ ਸਾਰੇ ਮਹੱਤਵਪੂਰਨ ਸਥਾਨਾਂ ਅਤੇ ਖੇਤਰਾਂ ਤੇ ਚਲੇਗਾ । ਜਿਓ ਪੰਜਾਬ ਵਿੱਚ ਆਪਣੀ ਟ੍ਰੂ 5ਜੀ ਕਵਰੇਜ ਨੂੰ ਮਜ਼ਬੂਤ ਕਰਨ ਅਤੇ ਜੀਓ ਉਪਭੋਗਤਾਵਾਂ ਨੂੰ ਟੈਕਨਾਲੋਜੀ ਦੇ ਪਰਿਵਰਤਨਸ਼ੀਲ ਲਾਭ ਪ੍ਰਦਾਨ ਕਰਨ ਲਈ ਪੂਰੇ ਪੰਜਾਬ ਵਿੱਚ ਤੇਜ਼ੀ ਨਾਲ ਰੋਲਆਊਟ ਕਰ ਰਿਹਾ ਹੈ।

ਅੱਗੇ ਵਿਸਤਾਰ ਦਿੰਦੇ ਹੋਏ, ਜੀਓ ਦੇ ਬੁਲਾਰੇ ਨੇ ਕਿਹਾ, “ਸਾਨੂੰ ਸਿਫਤੀ ਦੇ ਘਰ ਅੰਮ੍ਰਿਤਸਰ ਵਿੱਚ 5ਜੀ ਰੋਲਆਊਟ ਕਰਨ 'ਤੇ ਮਾਣ ਹੈ। ਜਿਓ ਪੰਜਾਬ ਦੇ ਉਪਭੋਗਤਾਵਾਂ, ਖਾਸ ਕਰਕੇ ਨੌਜਵਾਨਾਂ ਲਈ ਸਭ ਤੋਂ ਪਸੰਦੀਦਾ ਆਪਰੇਟਰ ਅਤੇ ਟੈਕਨਾਲੋਜੀ ਬ੍ਰਾਂਡ ਹੈ ਅਤੇ ਇਹ ਲਾਂਚ ਪੰਜਾਬ ਦੇ ਲੋਕਾਂ ਤੇ ਭਾਰਤ ਅਤੇ ਪੂਰੀ ਦੁਨੀਆਂ ਤੋਂਹ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਪ੍ਰਤੀ ਜੀਓ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।"

ਬੁਲਾਰੇ ਨੇ ਅੱਗੇ ਕਿਹਾ, “ਅੰਮ੍ਰਿਤਸਰ ਦੇ ਲੱਖਾਂ ਜੀਓ ਉਪਭੋਗਤਾ ਹੁਣ ਜੀਓ ਟ੍ਰੂ 5ਜੀ ਤਕਨਾਲੋਜੀ ਦੇ ਉੱਨਤ ਲਾਭਾਂ ਦਾ ਅਨੰਦ ਲੈ ਸਕਣਗੇ । ਜੀਓ ਦੀਆਂ ਟ੍ਰੂ 5ਜੀ ਸੇਵਾਵਾਂ ਦੀ ਸ਼ੁਰੂਆਤ ਦੇ ਨਾਲ, ਸ਼ਹਿਰ ਦੇ ਖਪਤਕਾਰਾਂ ਨੂੰ ਨਾ ਸਿਰਫ ਬਿਹਤਰੀਨ ਟੈਲੀਕਾਮ ਨੈੱਟਵਰਕ ਮਿਲੇਗਾ ਸਗੋਂ ਸੈਲਾਨੀ ਉਦਯੋਗ, ਈ-ਗਵਰਨੈਂਸ, ਸਿੱਖਿਆ, ਆਟੋਮੇਸ਼ਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਗੇਮਿੰਗ, ਹੈਲਥਕੇਅਰ, ਐਗਰੀਕਲਚਰ, ਆਈ.ਟੀ. ਦੇ ਖੇਤਰਾਂ ਵਿੱਚ ਵਿਕਾਸ ਦੇ ਬੇਅੰਤ ਮੌਕੇ ਵੀ ਮਿਲਣਗੇ। 5ਜੀ ਸੇਵਾਵਾਂ ਹਰੇਕ ਨਾਗਰਿਕ ਨੂੰ ਤੇਜ਼ੀ ਨਾਲ ਲਾਭ ਪ੍ਰਦਾਨ ਕਰਨਗੀਆਂ, ਅਤੇ ਇਸ ਨਾਲ ਖੇਤਰ ਦਾ ਵਿਕਾਸ ਤੇਜ਼ ਰਫ਼ਤਾਰ ਨਾਲ ਕਰਨ ਵਿੱਚ ਮਦਦ ਕਰੇਗਾ ਅਤੇ ਸਰਕਾਰ-ਨਾਗਰਿਕ ਇੰਟਰਫੇਸ ਨੂੰ ਵਧਾਏਗਾ"।

ਉਨ੍ਹਾਂ ਅੱਗੇ ਕਿਹਾ ਕਿ, "ਅਸੀਂ  ਪੰਜਾਬ ਨੂੰ ਛੇਤੀ ਡਿਜੀਟਾਈਜ਼ ਕਰਨ ਦੇ ਸਾਡੇ ਯਤਨਾਂ ਵਿੱਚ ਲਗਾਤਾਰ ਸਮਰਥਨ ਦੇਣ ਲਈ ਜਿਲਾ ਪ੍ਰਸ਼ਾਸਨ ਅਤੇ ਪੰਜਾਬ ਦੀ ਰਾਜ ਸਰਕਾਰ ਦੇ ਧੰਨਵਾਦੀ ਹਾਂ।"

ਜੀਓ ਦਾ 5ਜੀ ਨੈੱਟਵਰਕ ਇਕਲੌਤਾ ਟ੍ਰੂ 5ਜੀ ਨੈੱਟਵਰਕ ਹੈ ਕਿਉਂਕਿ ਇਹ 4ਜੀ ਨੈੱਟਵਰਕ 'ਤੇ ਜ਼ੀਰੋ ਨਿਰਭਰਤਾ ਦੇ ਨਾਲ ਐਡਵਾਂਸਡ ਸਟੈਂਡ-ਅਲੋਨ 5 ਜੀ ਆਰਕੀਟੈਕਚਰ ਤੇ ਚਲਦਾ ਹੈ । ਇਸ ਤੋਂ ਇਲਾਵਾ ਜੀਓ ਕੋਲ 700 ਮੈਗਾਹਰਟਜ਼, 3500 ਮੈਗਾਹਰਟਜ਼ ਅਤੇ 26 ਗੀਗਾਹਰਟਜ਼ ਬੈਂਡਾਂ ਵਿੱਚ 5ਜੀ ਸਪੈਕਟ੍ਰਮ ਦਾ ਸਭ ਤੋਂ ਵੱਡਾ ਅਤੇ ਵਧੀਆ ਮਿਸ਼ਰਣ ਹੈ ਜੋ ਇਸਨੂੰ ਬਹੁਤ ਮਜਬੂਤੀ ਪ੍ਰਦਾਨ ਕਰਦਾ ਹੈ।

- PTC NEWS

adv-img

Top News view more...

Latest News view more...