Sun, May 25, 2025
Whatsapp

Moga News : ਮੋਗਾ 'ਚ ਕਬੱਡੀ ਖਿਡਾਰੀ ਨੇ ਜੀਵਨਲੀਲ੍ਹਾ ਕੀਤੀ ਸਮਾਪਤ, 25 ਲੱਖ ਦੀ ਠੱਗੀ ਵੱਜਣ ਕਾਰਨ ਸੀ ਪ੍ਰੇਸ਼ਾਨ

Moga News : ਪਿੰਡ ਹਿੰਮਤਪੁਰਾ ਵਿੱਚ ਇੱਕ ਹੋਣਹਾਰ ਕਬੱਡੀ ਖਿਡਾਰੀ ਵੱਲੋਂ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਬੱਡੀ ਖਿਡਾਰੀ ਲਖਵੀਰ ਸਿੰਘ ਆਪਣੇ ਨਾਲ ਵੱਜੀ 25 ਲੱਖ ਰੁਪਏ ਦੀ ਠੱਗੀ ਕਾਰਨ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ।

Reported by:  PTC News Desk  Edited by:  KRISHAN KUMAR SHARMA -- May 15th 2025 01:44 PM -- Updated: May 15th 2025 01:55 PM
Moga News : ਮੋਗਾ 'ਚ ਕਬੱਡੀ ਖਿਡਾਰੀ ਨੇ ਜੀਵਨਲੀਲ੍ਹਾ ਕੀਤੀ ਸਮਾਪਤ, 25 ਲੱਖ ਦੀ ਠੱਗੀ ਵੱਜਣ ਕਾਰਨ ਸੀ ਪ੍ਰੇਸ਼ਾਨ

Moga News : ਮੋਗਾ 'ਚ ਕਬੱਡੀ ਖਿਡਾਰੀ ਨੇ ਜੀਵਨਲੀਲ੍ਹਾ ਕੀਤੀ ਸਮਾਪਤ, 25 ਲੱਖ ਦੀ ਠੱਗੀ ਵੱਜਣ ਕਾਰਨ ਸੀ ਪ੍ਰੇਸ਼ਾਨ

Moga Kabbadi Player Death : ਮੋਗਾ ਤੋਂ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਪਿੰਡ ਹਿੰਮਤਪੁਰਾ ਵਿੱਚ ਇੱਕ ਹੋਣਹਾਰ ਕਬੱਡੀ ਖਿਡਾਰੀ ਵੱਲੋਂ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਬੱਡੀ ਖਿਡਾਰੀ ਲਖਵੀਰ ਸਿੰਘ ਆਪਣੇ ਨਾਲ ਵੱਜੀ 25 ਲੱਖ ਰੁਪਏ ਦੀ ਠੱਗੀ ਕਾਰਨ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ।

ਜਾਣਕਾਰੀ ਅਨੁਸਾਰ ਲਖਵੀਰ ਸਿੰਘ ਵਿਦੇਸ਼ ਜਾਣ ਦਾ ਇਛੁੱਕ ਸੀ ਅਤੇ ਇਸ ਲਈ ਉਸ ਨੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ 25 ਲੱਖ ਰੁਪਏ ਵਿੱਚ ਕੈਨੇਡਾ ਭੇਜਣ ਦੀ ਗੱਲ ਕੀਤੀ ਸੀ। ਮਿਤ੍ਰਕ ਕਬੱਡੀ ਖਿਡਾਰੀ ਲਖਵੀਰ ਸਿੰਘ ਉਰਫ ਲੱਖੀ ਦੀ ਪਤਨੀ ਬੇਅੰਤ ਕੌਰ ਨੇ ਕਿਹਾ ਕਿ ਸਾਡੇ ਪਿੰਡ ਦੇ ਹੀ ਇੱਕ ਪਰਿਵਾਰ ਵੱਲੋਂ ਕੈਨੇਡਾ ਭੇਜਣ ਵਾਸਤੇ 25 ਲੱਖ ਰੁਪਏ ਲਏ ਸੀ ਪਰ ਨਾ ਉਨ੍ਹਾਂ ਨੇ ਨਾ ਕੈਨੇਡਾ ਭੇਜਿਆ ਨਾ ਹੀ ਸਾਡੇ ਪੈਸੇ ਵਾਪਸ ਕੀਤੇ, ਜਿਸ ਕਾਰਨ ਮੇਰਾ ਪਤੀ ਟੈਨਸ਼ਨ ਵਿੱਚ ਰਹਿੰਦਾ ਸੀ, ਜਿਸ ਨੇ ਕੱਲ੍ਹ ਸਲਫਾਸ ਦੀ ਗੋਲੀ ਖਾ ਲਈ ਅਤੇ ਇਲਾਜ ਦੌਰਾਨ ਮੌਤ ਹੋ ਗਈ।


ਉਧਰ, ਪੁਲਿਸ ਨੇ ਇਸ ਮਾਮਲੇ ਵਿੱਚ ਬੇਅੰਤ ਕੌਰ ਦੇ ਬਿਆਨਾਂ 'ਤੇ ਤਿੰਨ ਜਣਿਆਂ ਖਿਲਾਫ਼ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

- PTC NEWS

Top News view more...

Latest News view more...

PTC NETWORK