Grammy Award News : ਗ੍ਰੈਮੀ ਐਵਾਰਡ 'ਚ ਬਿਨਾਂ ਕੱਪੜੇ ਪਹੁੰਚੀ Bianca Censori ! ਪ੍ਰਬੰਧਕਾਂ ਦੇ ਉਡੇ ਹੋਸ਼, ਸਮਾਗਮ 'ਚੋਂ ਕੀਤਾ ਬਾਹਰ, ਵੀਡੀਓ ਵਾਇਰਲ
Kanye West wife Bianca Censori video : ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿੱਚ 2025 ਦੇ ਗ੍ਰੈਮੀ ਅਵਾਰਡਸ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਹਾਲੀਵੁੱਡ ਦੇ ਸਾਰੇ ਵੱਡੇ ਸਿੰਗਰ ਅਤੇ ਐਕਟਰਸ ਪਹੁੰਚ ਰਹੇ ਹਨ। ਇਸ ਦੌਰਾਨ ਹੀ ਗ੍ਰੈਮੀ ਐਵਾਰਡਜ਼ ਦੇ ਰੈੱਡ ਕਾਰਪੇਟ 'ਤੇ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਮਰੀਕੀ ਰੈਪਰ ਕਾਨੀ ਵੈਸਟ ਦੀ ਪਤਨੀ ਬਿਆਂਕਾ ਸੈਂਸੋਰੀ (Bianca Censori) ਬਿਨਾਂ ਕੱਪੜਿਆਂ ਦੇ ਕੈਮਰੇ ਦੇ ਸਾਹਮਣੇ ਚਲੀ ਗਈ, ਜਿਸ ਤੋਂ ਬਾਅਦ ਬਿਆਂਕਾ ਦੀਆਂ ਤਸਵੀਰਾਂ ਹਰ ਪਾਸੇ ਵਾਇਰਲ ਹੋ ਗਈਆਂ।
ਦਰਅਸਲ, ਕੈਨੀ ਵੈਸਟ ਆਪਣੀ ਪਤਨੀ ਬਿਆਂਕਾ ਸੈਂਸੋਰੀ ਨਾਲ ਗ੍ਰੈਮੀ ਐਵਾਰਡ 2025 (Grammy Award 2025) ਦੇ ਰੈੱਡ ਕਾਰਪੇਟ 'ਤੇ ਪਹੁੰਚੇ ਸਨ। ਇਸ ਦੌਰਾਨ ਬਿਆਂਕਾ ਨੇ ਲੰਬਾ ਕੋਟ ਪਾਇਆ ਹੋਇਆ ਸੀ ਪਰ ਜਿਵੇਂ ਹੀ ਮਾਡਲ ਨੇ ਇਸ ਨੂੰ ਉਤਾਰਿਆ ਤਾਂ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਬਿਆਂਕਾ ਨੇ ਪਾਰਦਰਸ਼ੀ ਕੱਪੜੇ ਪਾਏ ਹੋਏ ਸਨ, ਜਿਸ 'ਚ ਉਸ ਦਾ ਪੂਰਾ ਸਰੀਰ ਦਿਖਾਈ ਦੇ ਰਿਹਾ ਸੀ। ਸੋਸ਼ਲ ਮੀਡੀਆ 'ਤੇ ਇਹ ਦੇਖ ਕੇ ਲੋਕ ਹੈਰਾਨ ਹਨ ਅਤੇ ਜੋੜੇ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ। ਹਾਲਾਂਕਿ ਕਈ ਯੂਜ਼ਰਸ ਕਹਿ ਰਹੇ ਹਨ ਕਿ ਬਿਆਂਕਾ ਨੇ ਸਕਿਨ ਕਲਰ ਦੇ ਕੱਪੜੇ ਪਾਏ ਹੋਏ ਹਨ।
ਸੁਰੱਖਿਆ ਕਰਮੀਆਂ ਨੇ ਕੀਤਾ ਬਾਹਰ
ਕਾਨੀ ਵੈਸਟ ਅਤੇ ਬਿਆਂਕਾ ਦੀ ਇਸ ਕਾਰਵਾਈ ਤੋਂ ਬਾਅਦ ਉਹ ਇਵੈਂਟ ਛੱਡ ਕੇ ਚਲੇ ਗਏ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੈਸਟ ਅਤੇ ਸੈਂਸਰੀ ਦਾ ਵਿਆਹ 2022 ਵਿੱਚ ਹੋਇਆ ਸੀ। ਬਾਅਦ ਵਿੱਚ ਉਸਨੂੰ Crypto.com ਅਰੇਨਾ ਛੱਡ ਕੇ ਸਿਲਵਰ ਕ੍ਰੋਮ ਕਾਰ ਵਿੱਚ ਜਾਂਦੇ ਦੇਖਿਆ ਗਿਆ। ਗ੍ਰੈਮੀ ਪੁਰਸਕਾਰਾਂ ਦੇ ਬੁਲਾਰੇ ਨੇ ਇਸ ਵਿਵਾਦ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਕਈ ਰਿਪੋਰਟਾਂ ਅਨੁਸਾਰ, ਵੈਸਟ ਨੂੰ ਸਰਵੋਤਮ ਰੈਪ ਗੀਤ ਲਈ ਨਾਮਜ਼ਦ ਕੀਤੇ ਜਾਣ ਕਾਰਨ ਦੋਵਾਂ ਨੂੰ ਸ਼ੋਅ ਲਈ ਸੱਦਾ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਰੈਪਰ ਕੈਨੀ ਨੂੰ 'ਕਾਰਨੀਵਲ' 'ਚ ਅਮਰੀਕੀ ਗਾਇਕ ਟਾਈ ਡੋਲਾ ਸਾਈਨ ਨਾਲ ਕੰਮ ਕਰਨ ਲਈ ਬੈਸਟ ਰੈਪ ਗੀਤ ਲਈ ਨਾਮਜ਼ਦ ਕੀਤਾ ਗਿਆ ਸੀ।
ਇਹ ਚਰਚਾ ਹੈ ਕਿ ਬਿਆਂਕਾ ਨੇ ਇਸ ਪਹਿਰਾਵੇ ਨੂੰ ਪਾਰਦਰਸ਼ੀ ਜੁੱਤੀ ਨਾਲ ਮੈਚ ਕੀਤਾ ਸੀ। ਕੈਨੀ ਵੈਸਟ ਨੇ ਇਸ ਦੌਰਾਨ ਇੱਕ ਕਲਾਸਿਕ ਬਲੈਕ ਟੀ-ਸ਼ਰਟ ਅਤੇ ਬਲੈਕ ਪੈਂਟ ਪਹਿਨੀ ਸੀ। ਰਿਪੋਰਟਾਂ ਮੁਤਾਬਕ 10 ਸਾਲ ਬਾਅਦ ਗ੍ਰੈਮੀ ਐਵਾਰਡਜ਼ 'ਚ ਕੈਨੀ ਦੀ ਇਹ ਪਹਿਲੀ ਐਂਟਰੀ ਸੀ। ਇਸ ਈਵੈਂਟ ਤੋਂ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਕਾਨੀ ਵੈਸਟ ਅਤੇ ਬਿਆਂਕਾ ਬਿਨਾਂ ਸੱਦੇ ਦੇ ਇਸ ਈਵੈਂਟ 'ਚ ਪਹੁੰਚੇ ਹਨ। ਰੈੱਡ ਕਾਰਪੇਟ 'ਤੇ ਇੰਨੀ ਬੋਲਡ ਲੁੱਕ 'ਚ ਪਹੁੰਚੀ ਬਿਆਂਕਾ ਅਤੇ ਉਸ ਦੇ ਪਤੀ ਨੂੰ ਸੁਰੱਖਿਆ ਕਰਮਚਾਰੀਆਂ ਨੇ ਜਲਦੀ ਹੀ ਈਵੈਂਟ 'ਚੋਂ ਬਾਹਰ ਕੱਢ ਦਿੱਤਾ।
- PTC NEWS