ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਨਾਲ ਡਿਊਟ ਸੌਂਗ ਕਰਦੇ ਹੋਏ ਦਿਖਾਈ ਦੇਣ ਵਾਲੇ ਹਨ। ਕਾਮੇਡੀ ਸ਼ੋਅ ਤੇ ਫਿਲਮਾਂ ’ਚ ਹੱਥ ਅਜਮਾਉਣ ਤੋਂ ਬਾਅਦ ਹੁਣ ਉਹ ਗਾਇਕੀ ਦੇ ਖੇਤਰ ’ਚ ਵੀ ਧਮਾਲ ਮਚਾਉਣ ਦੀ ਤਿਆਰੀ ਕਰ ਰਹੇ ਹਨ। ਜੀ ਹਾਂ ਆਪਣੇ ਆਉਣ ਵਾਲੇ ਨਵੇਂ ਗੀਤ ਦਾ ਪੋਸਟਰ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਅਕਾਉਂਟ ’ਤੇ ਸ਼ਾਂਝਾ ਕੀਤਾ ਹੈ। ਗਾਣੇ ਦਾ ਨਾਂ Alone ਹੈ ਜੋ ਕਿ 9 ਫਰਵਰੀ ਨੂੰ ਰਿਲੀਜ਼ ਹੋਵੇਗਾ। 
Coming soon on your nearest YouTube channel???? Thankyou so much my bro @GuruOfficial & @TSeries ❤️???? #StayTuned #9thfeb pic.twitter.com/ZA2RnknWZV
— Kapil Sharma (@KapilSharmaK9) January 29, 2023
 <script async src=https://platform.twitter.com/widgets.js charset=utf-8></script>ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਗਾਣੇ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਪੋਸਟਰ ’ਚ ਦੋਹਾਂ ਦਾ ਲੁੱਕ ਪ੍ਰਸ਼ੰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਜਿੱਥੇ ਕਪਿਲ ਸ਼ਰਮਾ ਨੇ ਭੂਰੇ ਰੰਗ ਦਾ ਕੋਟ ਪਾਇਆ ਹੋਇਆ ਹੈ ਉੱਤੇ ਹੀ ਦੂਜੇ ਪਾਸੇ ਗੁਰੂ ਰੰਧਾਵਾ ਨੇ ਬਲੈਕ ਰੰਗ ਦਾ ਕੋਟ ਪਾਇਆ ਹੋਇਆ ਹੈ। ਨਾਲ ਹੀ ਦੋਹਾਂ ਨੇ ਚਸ਼ਮੇ ਪਾਏ ਹੋਏ ਹਨ ਜੋ ਉਨ੍ਹਾਂ ਦੇ ਲੁੱਕ ਹੋਰ ਵੀ ਵਧੀਆ ਬਣਾ ਰਿਹਾ ਹੈ। ਦੱਸ ਦਈਏ ਕਿ ਗੀਤ ਦੇ ਨਾਲ-ਨਾਲ ਕਪਿਲ ਸ਼ਰਮਾ ਬਾਲੀਵੁੱਡ ਅਦਾਕਾਰਾ ਸਾਈ ਮਾਂਜੇਕਰ ਨਾਲ ਫਿਲਮ ਕੁਛ ਖੱਟਾ ਹੋ ਜਾਏ ’ਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਖੈਰ ਹੁਣ ਉਨ੍ਹਾਂ ਦੇ ਪ੍ਰਸ਼ਸਕ ਗੀਤ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਹ ਵੀ ਪੜ੍ਹੋ: ਹੱਥ ’ਚ ਹਥੌੜਾ ਲੈ ਮੁੜ ਗਦਰ ਮਚਾਉਣ ਆ ਰਹੇ ਹਨ ਸੰਨੀ ਦਿਓਲ, ਫਿਲਮ 'ਗਦਰ 2' ਦਾ ਪੋਸਟਰ ਰਿਲੀਜ਼