Karan Sidhu: ਵਿਆਹ ਦੇ ਬੰਧਨ 'ਚ ਬੱਝੇ ਨਵਜੋਤ ਸਿੰਘ ਸਿੱਧੂ ਦੇ ਬੇਟੇ, ਪਟਿਆਲਾ 'ਚ ਹੋਇਆ ਆਨੰਦ ਕਾਰਜ, ਜਾਣੋ ਕੌਣ ਹੈ ਇਨਾਇਤ ਰੰਧਾਵਾ
Navjot Singh Sidhu Son Marriage: ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਕਰਨ ਸਿੱਧੂ ਦਾ ਵਿਆਹ ਇਨਾਇਤ ਰੰਧਾਵਾ ਨਾਲ ਉਨ੍ਹਾਂ ਦੇ ਘਰ ਬਾਰਾਂਦਰੀ, ਪਟਿਆਲਾ ਵਿਖੇ ਹੋਇਆ। ਵੀਰਵਾਰ ਸ਼ਾਮ ਨੂੰ ਨਿਮਰਾਣਾ ਹੋਟਲ, ਪਟਿਆਲਾ ਵਿਖੇ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। ਇਸ 'ਚ ਰਾਜਨੀਤੀ, ਫਿਲਮ ਅਤੇ ਕ੍ਰਿਕਟ ਜਗਤ ਦੀਆਂ ਕਈ ਹਸਤੀਆਂ ਸ਼ਾਮਲ ਹੋ ਸਕਦੀਆਂ ਹਨ।
ਜੂਨ ਮਹੀਨੇ 'ਚ ਨਵਜੋਤ ਸਿੰਘ ਸਿੱਧੂ ਨੇ ਆਪਣੇ ਬੇਟੇ ਦੀ ਮੰਗਣੀ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ। ਉਸ ਸਮੇਂ ਸਿੱਧੂ ਆਪਣੇ ਪਰਿਵਾਰ ਨਾਲ ਰਿਸ਼ੀਕੇਸ਼ ਵਿੱਚ ਸਨ। ਇਸ ਫੋਟੋ ਵਿੱਚ ਇਨਾਇਤ ਰੰਧਾਵਾ ਵੀ ਸਨ। ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ। ਇਨਾਇਤ ਅਤੇ ਕਰਨ ਦੀ ਰਿਸ਼ੀਕੇਸ਼ ਵਿੱਚ ਮੰਗਣੀ ਹੋਈ ਸੀ। ਇਨਾਇਤ ਦੇ ਪਿਤਾ ਮਨਿੰਦਰ ਰੰਧਾਵਾ ਫੌਜ ਵਿੱਚ ਨੌਕਰੀ ਕਰ ਚੁੱਕੇ ਹਨ। ਉਹ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਹਨ।
ਪਿਤਾ ਨੂੰ ਜਨਮਦਿਨ 'ਤੇ ਦਿੱਤਾ ਖਾਸ ਤੋਹਫਾ
ਨਵਜੋਤ ਸਿੰਘ ਸਿੱਧੂ ਨੇ ਆਪਣਾ 60ਵਾਂ ਜਨਮ ਦਿਨ ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਅਤੇ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਮੱਥਾ ਟੇਕ ਕੇ ਮਨਾਇਆ। ਇਸ ਦੌਰਾਨ ਬੇਟੇ ਕਰਨ ਸਿੱਧੂ ਨੇ ਆਪਣਾ ਜਨਮਦਿਨ ਖਾਸ ਬਣਾਇਆ ਸੀ। ਦਰਅਸਲ ਪੁੱਤਰ ਕਰਨ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਪੱਗ ਬੰਨ੍ਹ ਕੇ ਵਿਸ਼ੇਸ਼ ਤੋਹਫ਼ਾ ਦਿੱਤਾ ਸੀ।
ਕਰਨ ਸਿੱਧੂ ਨੇ ਆਪਣੇ ਪਿਤਾ ਦੇ ਜਨਮ ਦਿਨ 'ਤੇ ਪੱਗ ਬੰਨ੍ਹ ਕੇ ਖਾਸ ਤੋਹਫਾ ਦਿੱਤਾ ਸੀ। ਇਸ ਦੌਰਾਨ ਉਸ ਨੇ ਹਮੇਸ਼ਾ ਪੱਗ ਬੰਨ੍ਹਣ ਦਾ ਫੈਸਲਾ ਕੀਤਾ। ਇਸ 'ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੇ ਬੇਟੇ ਨੇ ਆਪਣੇ ਦਾਦੇ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਹੈ।
- PTC NEWS