Karwa Chauth 2024 Horoscope : ਇਸ ਸਾਲ ਕਿਹੜੀਆਂ ਰਾਸ਼ੀਆਂ ਲਈ ਕਰਵਾ ਚੌਥ ਹੋਵੇਗਾ ਸ਼ੁਭ ? ਜਾਣੋ
Karwa Chauth 2024 Horoscope : ਅਖੰਡ ਸੌਭਾਗਿਆ ਕਰਵਾ ਚੌਥ ਦਾ ਪਵਿੱਤਰ ਤਿਉਹਾਰ 20 ਅਕਤੂਬਰ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਮੌਕੇ 'ਤੇ ਪਤਨੀ ਆਪਣੇ ਪਤੀ ਦੀ ਲੰਬੀ ਉਮਰ ਅਤੇ ਖੁਸ਼ਹਾਲ ਜੀਵਨ ਲਈ ਨਿਰਜਲਾ ਵਰਤ ਰੱਖਦੀ ਹੈ। ਜੋਤਿਸ਼ ਮੁਤਾਬਕ ਇਸ ਸਾਲ ਕਰਵਾ ਚੌਥ ਦਾ ਵਰਤ 7 ਰਾਸ਼ੀਆਂ ਦੇ ਲੋਕਾਂ ਲਈ ਚੰਗੀ ਕਿਸਮਤ ਲੈ ਕੇ ਆ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਧਨ, ਦੌਲਤ ਦੇ ਨਾਲ-ਨਾਲ ਖੁਸ਼ਹਾਲੀ ਅਤੇ ਚੰਗੀ ਕਿਸਮਤ ਮਿਲ ਸਕਦੀ ਹੈ, ਨਾਲ ਹੀ ਉਨ੍ਹਾਂ ਦੇ ਵਿਆਹੁਤਾ ਜੀਵਨ 'ਚ ਪਿਆਰ ਵਧੇਗਾ। ਪ੍ਰੇਮ ਜੀਵਨ 'ਚ ਰੋਮਾਂਸ ਵਧ ਸਕਦਾ ਹੈ। ਤੁਹਾਡੇ ਰਿਸ਼ਤੇ ਪਹਿਲਾਂ ਨਾਲੋਂ ਮਜ਼ਬੂਤ ਹੋ ਸਕਦੇ ਹਨ। ਤਾਂ ਆਓ ਜਾਣਦੇ ਹਾਂ ਇਸ ਸਾਲ ਕਿਹੜੀਆਂ ਰਾਸ਼ੀਆਂ ਲਈ ਕਰਵਾ ਚੌਥ ਸ਼ੁਭ ਹੋਵੇਗਾ?
ਮੇਖ :
ਕਰਵਾ ਚੌਥ ਦੇ ਦਿਨ ਮੇਖ ਰਾਸ਼ੀ ਦੇ ਲੋਕਾਂ ਦੇ ਪ੍ਰੇਮ ਜੀਵਨ 'ਚ ਰੋਮਾਂਸ ਦੀ ਰੰਗਤ ਆਵੇਗੀ, ਉਥੇ ਹੀ ਵਿਆਹੁਤਾ ਲੋਕਾਂ ਦੇ ਜੀਵਨ 'ਚ ਪਿਆਰ ਵਧੇਗਾ। ਦਸ ਦਈਏ ਕਿ ਤੁਸੀਂ ਆਪਣੇ ਸਾਥੀ ਦੇ ਨਾਲ ਚੰਗਾ ਸਮਾਂ ਬਿਤਾ ਸਕਦੇ ਹੋ। ਉਸ ਦਿਨ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਸਕਦੀ ਹੈ, ਤੁਹਾਨੂੰ ਤੋਹਫ਼ਾ ਮਿਲਣ ਦੀ ਉਮੀਦ ਹੈ। ਕਾਰਜ ਸਥਾਨ 'ਤੇ ਤੁਹਾਡੇ ਕੰਮ ਦੀ ਪ੍ਰਸ਼ੰਸਾ ਹੋਵੇਗੀ, ਪ੍ਰਸਿੱਧੀ ਅਤੇ ਮਾਣ ਵਧ ਸਕਦਾ ਹੈ।
ਤੁਲਾ :
ਕਰਵਾ ਚੌਥ ਦਾ ਦਿਨ ਤੁਹਾਡੇ ਲਈ ਸ਼ੁਭ ਸਾਬਤ ਹੋ ਸਕਦਾ ਹੈ। ਪਰਿਵਾਰਕ ਜੀਵਨ ਖੁਸ਼ਹਾਲ ਰਹੇਗਾ ਅਤੇ ਤੁਸੀਂ ਆਪਣੇ ਸਾਥੀ ਦੇ ਨਾਲ ਵਧੀਆ ਸਮਾਂ ਬਤੀਤ ਕਰੋਗੇ। ਕਰਵਾ ਚੌਥ ਦਾ ਦਿਨ ਧਨ ਦੇ ਲਿਹਾਜ਼ ਨਾਲ ਚੰਗਾ ਰਹੇਗਾ। ਪੈਸੇ ਦੀ ਕਮੀ ਦੂਰ ਹੋ ਜਾਵੇਗੀ। ਕਰਵਾ ਚੌਥ ਦਾ ਦਿਨ ਤੁਹਾਡੇ ਲਈ ਨਿਵੇਸ਼ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ। ਇਸ ਦਿਨ ਤੁਹਾਡਾ ਮਨ ਖੁਸ਼ ਰਹੇਗਾ। ਕਰੀਅਰ 'ਚ ਕੰਮ ਤੋਂ ਸੰਤੁਸ਼ਟ ਰਹੋਗੇ। ਸਿਹਤ ਵੀ ਠੀਕ ਰਹੇਗੀ।
ਮਿਥੁਨ :
ਕਰਵਾ ਚੌਥ ਦੇ ਮੌਕੇ 'ਤੇ ਮਿਥੁਨ ਰਾਸ਼ੀ ਦੇ ਲੋਕਾਂ ਨੂੰ ਕਾਰੋਬਾਰ 'ਚ ਵੱਡਾ ਸੌਦਾ ਹੋ ਸਕਦਾ ਹੈ ਜਾਂ ਕੋਈ ਵੱਡਾ ਮੌਕਾ ਮਿਲ ਸਕਦਾ ਹੈ। ਇਸ ਨਾਲ ਤੁਹਾਡੀ ਵਿੱਤੀ ਤਰੱਕੀ ਦਾ ਰਾਹ ਆਸਾਨ ਹੋ ਸਕਦਾ ਹੈ। ਇਸ ਮੌਕੇ ਨੂੰ ਨਾ ਗੁਆਓ, ਸਮਾਂ ਅਨੁਕੂਲ ਰਹੇਗਾ। ਪੁਰਾਣੇ ਮਾਮਲੇ ਸੁਲਝ ਜਾਣਗੇ। ਇਸ ਨਾਲ ਮਨ ਨੂੰ ਸ਼ਾਂਤੀ ਮਿਲੇਗੀ। ਤੁਸੀਂ ਦਿਨ ਭਰ ਉਤਸ਼ਾਹ ਅਤੇ ਊਰਜਾ ਨਾਲ ਭਰਪੂਰ ਰਹੋਗੇ। ਦੋਸਤਾਂ ਨਾਲ ਮਸਤੀ ਵਿੱਚ ਸਮਾਂ ਬਿਤਾ ਸਕਦੇ ਹੋ।
ਕਰਕ :
ਕਰਵਾ ਚੌਥ ਦਾ ਦਿਨ ਕਰਕ ਰਾਸ਼ੀ ਦੇ ਲੋਕਾਂ ਲਈ ਖੁਸ਼ਕਿਸਮਤ ਸਾਬਤ ਹੋ ਸਕਦਾ ਹੈ। ਤੁਹਾਡੇ ਰਿਸ਼ਤਿਆਂ ਵਿੱਚ ਮਿਠਾਸ ਆਵੇਗੀ ਅਤੇ ਉਹ ਮਜ਼ਬੂਤ ਵੀ ਹੋਣਗੇ। ਨੌਕਰੀ ਅਤੇ ਕਾਰੋਬਾਰ ਕਰਨ ਵਾਲਿਆਂ ਲਈ ਕਰਵਾ ਚੌਥ ਇੱਕ ਸ਼ਾਨਦਾਰ ਦਿਨ ਹੋ ਸਕਦਾ ਹੈ। ਤੁਹਾਨੂੰ ਕੋਈ ਨਵੀਂ ਨੌਕਰੀ ਜਾਂ ਸੌਦਾ ਮਿਲ ਸਕਦਾ ਹੈ, ਜੋ ਤੁਹਾਡੇ ਟੀਚੇ ਨੂੰ ਪ੍ਰਾਪਤ ਕਰਨ 'ਚ ਤੁਹਾਡੀ ਮਦਦ ਕਰ ਸਕਦਾ ਹੈ। ਉਸ ਦਿਨ ਤੁਹਾਡਾ ਕੋਈ ਵੱਡਾ ਕੰਮ ਸਫਲ ਹੋ ਸਕਦਾ ਹੈ, ਜਿਸ ਨਾਲ ਪਰਿਵਾਰ 'ਚ ਖੁਸ਼ੀ ਆਵੇਗੀ। ਮਿਹਨਤ ਕਰੋ, ਸਮਾਂ ਅਨੁਕੂਲ ਹੈ, ਲਾਭ ਮਿਲਣ ਦੀ ਪੂਰੀ ਉਮੀਦ ਹੈ।
ਲੀਓ :
ਕਰਵਾ ਚੌਥ ਦੇ ਮੌਕੇ 'ਤੇ ਲਿਓ ਰਾਸ਼ੀ ਦੇ ਲੋਕ ਕੰਮ ਦੇ ਖੇਤਰ 'ਚ ਕੋਈ ਵੱਡੀ ਉਪਲੱਬਧੀ ਹਾਸਲ ਕਰ ਸਕਦੇ ਹਨ। ਵਿਆਹੁਤਾ ਜੀਵਨ ਮਧੁਰ ਅਤੇ ਮਜ਼ਬੂਤ ਰਹੇਗਾ। ਸਾਥੀ ਨਾਲ ਖਰੀਦਦਾਰੀ ਕਰਨ ਜਾ ਸਕਦੇ ਹੋ। ਇਸ ਨਾਲ ਉਸ ਨੂੰ ਖੁਸ਼ੀ ਮਿਲੇਗੀ। ਲਵ ਲਾਈਫ ਲਈ ਇਹ ਦਿਨ ਚੰਗਾ ਰਹੇਗਾ, ਤੁਸੀਂ ਆਪਣੇ ਸਾਥੀ ਦੇ ਨੇੜੇ ਆਓਗੇ ਅਤੇ ਰਿਸ਼ਤਿਆਂ 'ਚ ਨਵਾਂਪਨ ਆਵੇਗਾ। ਤੁਸੀਂ ਕੰਮ 'ਚ ਸਖਤ ਮਿਹਨਤ ਕਰੋਗੇ, ਤੁਹਾਨੂੰ ਸਕਾਰਾਤਮਕ ਨਤੀਜੇ ਮਿਲ ਸਕਦੇ ਹਨ।
ਧਨੁ :
ਕਰਵਾ ਚੌਥ 'ਤੇ ਧਨੁ ਰਾਸ਼ੀ ਵਾਲੇ ਲੋਕ ਨਿਵੇਸ਼ ਨਾਲ ਜੁੜੇ ਵੱਡੇ ਫੈਸਲੇ ਲੈ ਸਕਦੇ ਹਨ, ਜੋ ਭਵਿੱਖ 'ਚ ਉਨ੍ਹਾਂ ਲਈ ਲਾਭਦਾਇਕ ਸੌਦਾ ਹੋ ਸਕਦਾ ਹੈ। ਉਸ ਦਿਨ ਤੁਸੀਂ ਆਪਣੇ ਪਰਿਵਾਰ ਦੇ ਨਾਲ ਹੋਵੋਗੇ ਅਤੇ ਆਪਣੇ ਜੀਵਨ ਸਾਥੀ ਦੀ ਕਿਸੇ ਵੀ ਇੱਛਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ। ਤੁਹਾਨੂੰ ਆਪਣੇ ਸਾਥੀ ਤੋਂ ਪਿਆਰ ਅਤੇ ਸਹਿਯੋਗ ਵੀ ਮਿਲੇਗਾ। ਵਿੱਤੀ ਦ੍ਰਿਸ਼ਟੀਕੋਣ ਤੋਂ ਵੀ ਇਹ ਦਿਨ ਤੁਹਾਡੇ ਲਈ ਚੰਗਾ ਰਹੇਗਾ। ਵਿੱਤੀ ਸਥਿਤੀ ਠੀਕ ਰਹੇਗੀ। ਕੰਮ 'ਚ ਸਫਲਤਾ ਦੇ ਨਾਲ, ਤੁਹਾਨੂੰ ਕੁਝ ਉਪਲਬਧੀ ਵੀ ਮਿਲ ਸਕਦੀ ਹੈ। ਤੁਹਾਡਾ ਪ੍ਰਭਾਵ ਵਧਣ ਦੀ ਉਮੀਦ ਹੈ।
ਕੁੰਭ :
ਕੁੰਭ ਰਾਸ਼ੀ ਦੇ ਲੋਕਾਂ ਲਈ ਕਰਵਾ ਚੌਥ ਦਾ ਦਿਨ ਨਵੀਂ ਸ਼ੁਰੂਆਤ ਕਰਨ ਲਈ ਚੰਗਾ ਹੈ। ਇਸ ਦਿਨ ਤੁਸੀਂ ਕੋਈ ਨਵਾਂ ਕੰਮ ਕਰ ਸਕਦੇ ਹੋ, ਤੁਹਾਨੂੰ ਉਸ 'ਚ ਸਫਲਤਾ ਮਿਲਣ ਦੀ ਪੂਰੀ ਉਮੀਦ ਰਹੇਗੀ। ਇਸ ਦਿਨ, ਲੋਕ ਕੰਮ ਵਾਲੀ ਥਾਂ 'ਤੇ ਤੁਹਾਡੇ ਨਵੇਂ ਵਿਚਾਰਾਂ ਤੋਂ ਪ੍ਰਭਾਵਿਤ ਹੋਣਗੇ ਅਤੇ ਤੁਹਾਨੂੰ ਆਪਣੇ ਬੌਸ ਤੋਂ ਪ੍ਰਸ਼ੰਸਾ ਮਿਲੇਗੀ। ਤੁਹਾਡਾ ਮਾਨ-ਸਨਮਾਨ ਵਧੇਗਾ। ਇਹ ਦਿਨ ਤੁਹਾਡੇ ਰਿਸ਼ਤੇ ਲਈ ਖਾਸ ਹੋ ਸਕਦਾ ਹੈ। ਮਨ ਨੂੰ ਸ਼ਾਂਤੀ ਮਿਲੇਗੀ।
( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਜੋਤਸ਼ੀਆਂ ਅਤੇ ਆਚਾਰੀਆ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। )
ਇਹ ਵੀ ਪੜ੍ਹੋ : Karwa Chauth Moon Rise Timing : ਕਿੰਨ੍ਹੇ ਵਜੇ ਨਿਕਲੇਗਾ ਇਸ ਸਾਲ ਕਰਵਾ ਚੌਥ ਦਾ ਚੰਨ ? ਜਾਣੋ
- PTC NEWS