Sun, Jun 22, 2025
Whatsapp

Haryana News : ਖਾਲਸਾ ਕਾਲਜ ਪਟਿਆਲਾ ਦਾ ਵਿਦਿਆਰਥੀ ਕੈਥਲ ਤੋਂ ਗ੍ਰਿਫ਼ਤਾਰ , ਪਾਕਿਸਤਾਨ ਨੂੰ ਪਟਿਆਲਾ ਮਿਲਟਰੀ ਕੈਂਟ ਦੀਆਂ ਤਸਵੀਰਾਂ ਅਤੇ ਜਾਣਕਾਰੀ ਭੇਜਣ ਦਾ ਆਰੋਪ

Haryana News : ਪਾਣੀਪਤ ਤੋਂ ਬਾਅਦ ਹੁਣ ਕੈਥਲ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਏਜੰਟਾਂ ਨੂੰ ਸੂਚਨਾ ਭੇਜਣ ਦੇ ਆਰੋਪ ਵਿੱਚ ਕੈਥਲ ਪੁਲਿਸ ਨੇ ਇੱਕ ਸ਼ੱਕੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸ਼ੱਕੀ ਦੀ ਪਛਾਣ ਦਵਿੰਦਰ ਸਿੰਘ ਵਜੋਂ ਕੀਤੀ ਹੈ, ਜੋ ਕਿ ਮਸਤਗੜ੍ਹ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੇਵੇਂਦਰ ਪਾਕਿਸਤਾਨ ਨੂੰ ਕਈ ਅਹਿਮ ਖੁਫੀਆ ਜਾਣਕਾਰੀਆਂ ਪ੍ਰਦਾਨ ਕਰਦਾ ਸੀ

Reported by:  PTC News Desk  Edited by:  Shanker Badra -- May 17th 2025 06:34 PM
Haryana News : ਖਾਲਸਾ ਕਾਲਜ ਪਟਿਆਲਾ ਦਾ ਵਿਦਿਆਰਥੀ ਕੈਥਲ ਤੋਂ ਗ੍ਰਿਫ਼ਤਾਰ , ਪਾਕਿਸਤਾਨ ਨੂੰ ਪਟਿਆਲਾ ਮਿਲਟਰੀ ਕੈਂਟ ਦੀਆਂ ਤਸਵੀਰਾਂ ਅਤੇ ਜਾਣਕਾਰੀ ਭੇਜਣ ਦਾ ਆਰੋਪ

Haryana News : ਖਾਲਸਾ ਕਾਲਜ ਪਟਿਆਲਾ ਦਾ ਵਿਦਿਆਰਥੀ ਕੈਥਲ ਤੋਂ ਗ੍ਰਿਫ਼ਤਾਰ , ਪਾਕਿਸਤਾਨ ਨੂੰ ਪਟਿਆਲਾ ਮਿਲਟਰੀ ਕੈਂਟ ਦੀਆਂ ਤਸਵੀਰਾਂ ਅਤੇ ਜਾਣਕਾਰੀ ਭੇਜਣ ਦਾ ਆਰੋਪ

Haryana News : ਪਾਣੀਪਤ ਤੋਂ ਬਾਅਦ ਹੁਣ ਕੈਥਲ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਏਜੰਟਾਂ ਨੂੰ ਸੂਚਨਾ ਭੇਜਣ ਦੇ ਆਰੋਪ ਵਿੱਚ ਕੈਥਲ ਪੁਲਿਸ ਨੇ ਇੱਕ ਸ਼ੱਕੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸ਼ੱਕੀ ਦੀ ਪਛਾਣ ਦਵਿੰਦਰ ਸਿੰਘ ਵਜੋਂ ਕੀਤੀ ਹੈ, ਜੋ ਕਿ ਮਸਤਗੜ੍ਹ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੇਵੇਂਦਰ ਪਾਕਿਸਤਾਨ ਨੂੰ ਕਈ ਅਹਿਮ ਖੁਫੀਆ ਜਾਣਕਾਰੀਆਂ ਪ੍ਰਦਾਨ ਕਰਦਾ ਸੀ। ਪੁਲਿਸ ਇਸ ਵੇਲੇ ਦੇਵੇਂਦਰ ਤੋਂ ਪੁੱਛਗਿੱਛ ਕਰ ਰਹੀ ਹੈ।

ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੇਵੇਂਦਰ ਸਿੰਘ ਪਿਛਲੇ ਸਾਲ ਨਵੰਬਰ ਵਿੱਚ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਗਿਆ ਸੀ। ਇਸ ਸਮੇਂ ਦੌਰਾਨ ਉਹ ਪਾਕਿਸਤਾਨੀ ਇੰਟੈਲੀਜੈਂਸ ਅਫਸਰਾਂ ਦੇ ਸੰਪਰਕ ਵਿੱਚ ਆਇਆ ਅਤੇ ਭਾਰਤ ਤੋਂ ਪਾਕਿਸਤਾਨ ਨੂੰ ਸੂਚਨਾ ਸ਼ੇਅਰ ਕਰ ਰਿਹਾ ਸੀ। ਪੁਲਿਸ ਨੇ ਕਿਹਾ ਕਿ ਆਰੋਪੀ ਦੇਵੇਂਦਰ ਸਿੰਘ 'ਤੇ ਪਾਕਿਸਤਾਨ ਇੰਟੈਲੀਜੈਂਸ ਅਫਸਰਾਂ (ਪੀਆਈਓ) ਨੇ ਆਰੋਪੀ ਨੇ ਮੌਜ-ਮਸਤੀ ਲਈ ਖੂਬ ਪੈਸਾ ਲਗਾਇਆ ਸੀ। ਦਵਿੰਦਰ ਸਿੰਘ ਖਾਲਸਾ ਕਾਲਜ, ਪਟਿਆਲਾ ਵਿੱਚ ਐਮਏ ਪਹਿਲੇ ਸਾਲ ਦੇ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਹੈ। ਉਸ 'ਤੇ ਪਟਿਆਲਾ ਮਿਲਟਰੀ ਕੈਂਟ ਦੀਆਂ ਤਸਵੀਰਾਂ ਪਾਕਿਸਤਾਨ ਭੇਜਣ ਦਾ ਆਰੋਪ ਹੈ।


ਕੈਥਲ ਪੁਲਿਸ ਦੇ ਸੁਪਰਡੈਂਟ ਨੇ ਦੱਸਿਆ ਕਿ ਕੈਥਲ ਜ਼ਿਲ੍ਹੇ ਦੇ ਮਸਤਗੜ੍ਹ ਪਿੰਡ ਦੇ ਰਹਿਣ ਵਾਲੇ ਦਵਿੰਦਰ ਸਿੰਘ ਢਿੱਲੋਂ ਨੂੰ 12 ਮਈ ਨੂੰ ਆਪਣੀ ਫੇਸਬੁੱਕ ਆਈਡੀ 'ਤੇ ਪਿਸਤੌਲਾਂ ਅਤੇ ਬੰਦੂਕਾਂ ਦੀਆਂ ਕਈ ਤਸਵੀਰਾਂ ਅਪਲੋਡ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਰਿਮਾਂਡ ਦੌਰਾਨ ਇਹ ਖੁਲਾਸਾ ਹੋਇਆ ਕਿ ਆਰੋਪੀ ਪਾਕਿਸਤਾਨ ਲਈ ਜਾਸੂਸੀ ਦਾ ਕੰਮ ਕਰਦਾ ਸੀ। 

ਪੁਲਿਸ ਸੁਪਰਡੈਂਟ ਨੇ ਕਿਹਾ ਕਿ ਆਰੋਪੀ ਦਾ ਫ਼ੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਰੋਪੀ ਦੇ ਬੈਂਕ ਖਾਤੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਆਰੋਪੀ ਪਾਕਿਸਤਾਨ ਨੂੰ ਜਾਣਕਾਰੀ ਭੇਜ ਕੇ ਕਿੰਨਾ ਪੈਸਾ ਕਮਾ ਰਿਹਾ ਸੀ। ਕੈਥਲ ਪੁਲਿਸ ਨੇ ਦੱਸਿਆ ਕਿ ਆਰੋਪੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਲਈ ਦੁਬਾਰਾ ਰਿਮਾਂਡ 'ਤੇ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਹਫ਼ਤੇ ਹਰਿਆਣਾ ਦੇ ਪਾਣੀਪਤ ਵਿੱਚ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪੀ ਵਿੱਚ 24 ਸਾਲਾ ਨੌਮਾਨ ਇਲਾਹੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨੋਮਾਨ ਇਲਾਹੀ ਪਾਣੀਪਤ ਵਿੱਚ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਦਾ ਸੀ ਅਤੇ ਟਾਸ੍ਕ ਦੇ ਹਿਸਾਬ ਨਾਲ ਸੂਚਨਾ ਦੇਣ ਲਈ ਏਜੰਟਾਂ ਤੋਂ ਪੈਸੇ ਆਪਣੇ ਜੀਜੇ ਅਤੇ ਕੰਪਨੀ ਡਰਾਈਵਰ ਦੇ ਖਾਤਿਆਂ ਵਿੱਚ ਮੰਗਵਾਉਂਦਾ ਸੀ। ਜ਼ਿਕਰਯੋਗ ਹੈ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਪੰਜਾਬ ਤੋਂ 2 ਜਾਸੂਸ ਵੀ ਫੜੇ ਗਏ ਹਨ।


- PTC NEWS

Top News view more...

Latest News view more...

PTC NETWORK
PTC NETWORK