King Charles III's Coronation Live: ਅੱਜ ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ ਦੀ ਤਾਜਪੋਸ਼ੀ ਹੋਣ ਜਾ ਰਹੀ ਹੈ। ਤਾਜਪੋਸ਼ੀ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਹੋਵੇਗੀ। ਕਿੰਗ ਚਾਰਲਸ ਦੀ ਪਤਨੀ ਕੈਮਿਲਾ ਨੂੰ ਵੀ ਰਾਣੀ ਵਜੋਂ ਤਾਜ ਪਹਿਨਾਇਆ ਜਾਵੇਗਾ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਪ੍ਰੋਗਰਾਮ 'ਤੇ ਟਿਕੀਆਂ ਹੋਈਆਂ ਹਨ। ਤਾਜਪੋਸ਼ੀ ਤੋਂ ਪਹਿਲਾਂ ਰਾਜਾ ਚਾਰਲਸ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਬਕਿੰਘਮ ਪੈਲੇਸ ਦੇ ਨੇੜੇ ਨਜ਼ਦੀਕੀ ਦੋਸਤਾਂ ਅਤੇ ਸ਼ੁਭਚਿੰਤਕਾਂ ਨੂੰ ਮਿਲਣਗੇ।ਸਮਾਗਮ ਹੋਣ ਵਾਲਾ ਹੈ ਬਹੁਤ ਹੀ ਖ਼ਾਸ ਕਿੰਗ ਚਾਰਲਸ III ਦੀ ਤਾਜਪੋਸ਼ੀ ਖਾਸ ਹੈ ਕਿਉਂਕਿ ਦਹਾਕਿਆਂ ਬਾਅਦ ਬ੍ਰਿਟਿਸ਼ ਸਿੰਘਾਸਣ 'ਤੇ ਇਕ ਰਾਜਾ ਰਾਜ ਕਰੇਗਾ। ਇਸ ਤੋਂ ਪਹਿਲਾਂ ਰਾਜਾ ਚਾਰਲਸ III ਦੀ ਮਾਂ ਐਲਿਜ਼ਾਬੈਥ-2 70 ਸਾਲਾਂ ਤੱਕ ਬ੍ਰਿਟੇਨ ਦੀ ਮਹਾਰਾਣੀ ਸੀ। ਅੱਜ ਹੋਣ ਵਾਲੇ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਅਤੇ ਰਾਸ਼ਟਰੀ ਪ੍ਰਧਾਨ ਸ਼ਿਰਕਤ ਕਰਨਗੇ। ਇਸ ਲਈ ਖਰਚਾ ਵੀ ਬਹੁਤ ਹੋਵੇਗਾ। 203 ਦੇਸ਼ਾਂ ਦੇ ਪ੍ਰਤੀਨਿਧੀ ਵੀ ਹੋਣਗੇ ਸ਼ਾਮਲ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤਾਜਪੋਸ਼ੀ ਸਮਾਰੋਹ 'ਤੇ ਕਰੀਬ 1021 ਕਰੋੜ ਰੁਪਏ ਖਰਚ ਕੀਤੇ ਜਾਣਗੇ। ਬਕਿੰਘਮ ਪੈਲੇਸ ਨੇ ਕਿਹਾ ਹੈ ਕਿ ਵੈਸਟਮਿੰਸਟਰ ਐਬੇ 'ਚ ਹੋਣ ਵਾਲੇ ਸਮਾਰੋਹ 'ਚ ਸ਼ਾਹੀ ਪਰਿਵਾਰ ਦੇ ਮੈਂਬਰਾਂ ਸਮੇਤ 2400 ਤੋਂ ਜ਼ਿਆਦਾ ਲੋਕ ਸ਼ਿਰਕਤ ਕਰਨਗੇ। ਇਨ੍ਹਾਂ ਵਿਚ 203 ਦੇਸ਼ਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ, ਜਿਨ੍ਹਾਂ ਵਿਚ 100 ਤੋਂ ਵੱਧ ਦੇਸ਼ਾਂ ਦੇ ਮੁਖੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।74 ਸਾਲਾਂ ਬਾਅਦ ਤਾਜਪੋਸ਼ੀਬ੍ਰਿਟੇਨ 'ਚ 74 ਸਾਲਾਂ ਬਾਅਦ ਤਾਜਪੋਸ਼ੀ ਹੋ ਰਹੀ ਹੈ। ਆਖਰੀ ਵਾਰ ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ ਨੂੰ ਸਾਲ 1953 ਵਿੱਚ ਤਾਜ ਪਹਿਨਾਇਆ ਗਿਆ ਸੀ। ਪਿਛਲੇ ਸਾਲ ਉਸਦੀ ਮੌਤ ਤੋਂ ਬਾਅਦ ਹੁਣ ਰਾਜਾ ਚਾਰਲਸ ਦੀ ਤਾਜਪੋਸ਼ੀ ਕੀਤੀ ਜਾ ਰਹੀ ਹੈ। ਇਸ ਸਮਾਗਮ 'ਤੇ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ।ਇਹ ਵੀ ਪੜ੍ਹੋ: King Charles iii Coronation: ਕਿੰਗ ਚਾਰਲਸ ਦੀ ਤਾਜਪੋਸ਼ੀ ਲਈ ਬ੍ਰਿਟੇਨ ਤਿਆਰ, ਜਾਣੋ ਦੁਨੀਆ ਭਰ ਤੋਂ ਕਿੰਨੇ ਮਹਿਮਾਨ ਕਰਨਗੇ ਸ਼ਿਰਕਤ