King Charles III Coronation: ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ ਅੱਜ ਸੰਭਾਲਣਗੇ ਗੱਦੀ, ਜਾਣੋ ਤਾਜਪੋਸ਼ੀ ਨਾਲ ਜੁੜੀਆਂ ਖ਼ਾਸ ਗੱਲ੍ਹਾਂ
King Charles III Coronation: ਆਖਿਰਕਾਰ ਇੰਤਜਾਰ ਖ਼ਤਮ ਹੋ ਗਿਆ ਹੈ। ਕਿੰਗ ਚਾਰਲਸ III ਦੀ ਤਾਜਪੋਸ਼ੀ ਲਈ ਬਰਤਾਨੀਆ ਪੂਰੀ ਤਰ੍ਹਾਂ ਤਿਆਰ ਹੈ। ਇਹ ਸਮਾਗਮ ਕਿੰਗ ਚਾਰਲਸ III ਨੂੰ ਸ਼ਾਹੀ ਪਰਿਵਾਰ ਦੇ 40ਵੇਂ ਬਾਦਸ਼ਾਹ ਵਜੋਂ ਚਿੰਨ੍ਹਿਤ ਕਰੇਗਾ। ਦੱਸ ਦਈਏ ਕਿ ਆਪਣੀ ਇਤਿਹਾਸਕ ਤਾਜਪੋਸ਼ੀ ਦੌਰਾਨ, ਕਿੰਗ ਚਾਰਲਸ III ਉਸੇ ਸਿੰਘਾਸਣ 'ਤੇ ਬੈਠਣਗੇ ਜੋ 86 ਸਾਲ ਪਹਿਲਾਂ ਉਸਦੇ ਨਾਨਾ, ਜਾਰਜ VI ਦੀ ਤਾਜਪੋਸ਼ੀ ਲਈ ਵਰਤਿਆ ਗਿਆ ਸੀ।
Revisiting Queen Elizabeth II's enthronement ahead of King Charles III's coronation
Read @ANI Story |https://t.co/r2weAMRQiv#KingCharlesCoronation #QueenElizabeth pic.twitter.com/E7j6JLwKIV
— ANI Digital (@ani_digital) May 6, 2023
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ਾਹੀ ਪਰੰਪਰਾ ਦੇ ਮੁਤਾਬਿਕ ਐਬੇ ਵਿੱਚ ਤਾਜਪੋਸ਼ੀ ਦੇ ਵੱਖ-ਵੱਖ ਪੜਾਵਾਂ ਦੌਰਾਨ ਰਵਾਇਤੀ ਸਿੰਘਾਸਣਾਂ ਅਤੇ ਗੱਦੀਆਂ ਦੀਆਂ ਵਰਤੋਂ ਕੀਤੀ ਜਾਂਦੀ ਹੈ। ਤਾਜਪੋਸ਼ੀ ਦੌਰਾਨ ਰਾਜਾ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਕੈਮਿਲਾ ਵੱਖ-ਵੱਖ ਪਲਾਂ 'ਤੇ 'ਸੇਂਟ ਐਡਵਰਡਜ਼ ਚੇਅਰ', 'ਚੇਅਰਜ਼ ਆਫ਼ ਸਟੇਟ' ਅਤੇ 'ਥਰੋਨ ਚੇਅਰਜ਼' 'ਤੇ ਬੈਠਣਗੇ।
ਸਮਾਗਮ ਹੋਣ ਵਾਲਾ ਹੈ ਬਹੁਤ ਹੀ ਖ਼ਾਸ
ਕਿੰਗ ਚਾਰਲਸ III ਦੀ ਤਾਜਪੋਸ਼ੀ ਖਾਸ ਹੈ ਕਿਉਂਕਿ ਦਹਾਕਿਆਂ ਬਾਅਦ ਬ੍ਰਿਟਿਸ਼ ਸਿੰਘਾਸਣ 'ਤੇ ਇਕ ਰਾਜਾ ਰਾਜ ਕਰੇਗਾ। ਇਸ ਤੋਂ ਪਹਿਲਾਂ ਰਾਜਾ ਚਾਰਲਸ III ਦੀ ਮਾਂ ਐਲਿਜ਼ਾਬੈਥ-2 70 ਸਾਲਾਂ ਤੱਕ ਬ੍ਰਿਟੇਨ ਦੀ ਮਹਾਰਾਣੀ ਸੀ। ਅੱਜ ਹੋਣ ਵਾਲੇ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਅਤੇ ਰਾਸ਼ਟਰੀ ਪ੍ਰਧਾਨ ਸ਼ਿਰਕਤ ਕਰਨਗੇ। ਇਸ ਲਈ ਖਰਚਾ ਵੀ ਬਹੁਤ ਹੋਵੇਗਾ।
203 ਦੇਸ਼ਾਂ ਦੇ ਪ੍ਰਤੀਨਿਧੀ ਵੀ ਹੋਣਗੇ ਸ਼ਾਮਲ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤਾਜਪੋਸ਼ੀ ਸਮਾਰੋਹ 'ਤੇ ਕਰੀਬ 1021 ਕਰੋੜ ਰੁਪਏ ਖਰਚ ਕੀਤੇ ਜਾਣਗੇ। ਬਕਿੰਘਮ ਪੈਲੇਸ ਨੇ ਕਿਹਾ ਹੈ ਕਿ ਵੈਸਟਮਿੰਸਟਰ ਐਬੇ 'ਚ ਹੋਣ ਵਾਲੇ ਸਮਾਰੋਹ 'ਚ ਸ਼ਾਹੀ ਪਰਿਵਾਰ ਦੇ ਮੈਂਬਰਾਂ ਸਮੇਤ 2400 ਤੋਂ ਜ਼ਿਆਦਾ ਲੋਕ ਸ਼ਿਰਕਤ ਕਰਨਗੇ। ਇਨ੍ਹਾਂ ਵਿਚ 203 ਦੇਸ਼ਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ, ਜਿਨ੍ਹਾਂ ਵਿਚ 100 ਤੋਂ ਵੱਧ ਦੇਸ਼ਾਂ ਦੇ ਮੁਖੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: who is Lord Indarjit Singh: ਕੌਣ ਹਨ ਲਾਰਡ ਇੰਦਰਜੀਤ ਸਿੰਘ? ਜੋ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਸ ਦੀ ਤਾਜਪੋਸ਼ੀ ਵਿੱਚ ਹੋਣਗੇ ਸ਼ਾਮਲ
- PTC NEWS