Tue, Dec 23, 2025
Whatsapp

ਪੰਜਾਬ ’ਚ ਕੇਂਦਰੀ ਬਜਟ ਖਿਲਾਫ ਕਿਸਾਨਾਂ ਦਾ ਹੱਲਾ-ਬੋਲ, ਵੱਖ-ਵੱਖ ਥਾਂਵਾਂ ’ਤੇ ਕਰਨਗੇ ਅਰਥੀ ਫੂਕ ਰੋਸ ਮੁਜ਼ਾਹਰਾ

ਕੇਂਦਰੀ ਬਜਟ ਦੇ ਖਿਲਾਫ ਪੰਜਾਬ ਭਰ ’ਚ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪੱਧਰੀ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।

Reported by:  PTC News Desk  Edited by:  Aarti -- February 02nd 2023 09:18 AM
ਪੰਜਾਬ ’ਚ ਕੇਂਦਰੀ ਬਜਟ ਖਿਲਾਫ ਕਿਸਾਨਾਂ ਦਾ ਹੱਲਾ-ਬੋਲ, ਵੱਖ-ਵੱਖ ਥਾਂਵਾਂ ’ਤੇ ਕਰਨਗੇ ਅਰਥੀ ਫੂਕ ਰੋਸ ਮੁਜ਼ਾਹਰਾ

ਪੰਜਾਬ ’ਚ ਕੇਂਦਰੀ ਬਜਟ ਖਿਲਾਫ ਕਿਸਾਨਾਂ ਦਾ ਹੱਲਾ-ਬੋਲ, ਵੱਖ-ਵੱਖ ਥਾਂਵਾਂ ’ਤੇ ਕਰਨਗੇ ਅਰਥੀ ਫੂਕ ਰੋਸ ਮੁਜ਼ਾਹਰਾ

ਅੰਮ੍ਰਿਤਸਰ: ਬੀਤੇ ਦਿਨ ਕੇਂਦਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਮ ਬਜਟ ਪੇਸ਼ ਕੀਤਾ ਗਿਆ। ਜਿਸ ਦੇ ਖਿਲਾਫ ਕਿਸਾਨਾਂ ਵੱਲੋਂ ਰੋਸ ਜਾਹਿਰ ਕੀਤਾ ਜਾਰਿਹਾ ਹੈ। ਜੀ ਹਾਂ ਕੇਂਦਰੀ ਬਜਟ ਦੇ ਖਿਲਾਫ ਪੰਜਾਬ ਭਰ ’ਚ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪੱਧਰੀ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। 

ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 13 ਜ਼ਿਲ੍ਹਿਆਂ ’ਚ 40 ਥਾਵਾਂ ’ਤੇ ਸੜਕਾਂ ਕਿਸਾਨ ਨਿਤਰਣਗੇ ਅਤੇ ਰੋਸ ਪ੍ਰਦਰਸ਼ਨ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰੀ ਬਜਟ ਕਿਸਾਨਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ। ਜਿਸ ਕਾਰਨ ਉਹ ਇਸ ਤੋਂ ਖ਼ਫਾ ਹਨ। ਕਿਸਾਨਾਂ ਵੱਲੋਂ ਇਸ ਬਜਟ ਨੂੰ ਕਿਸਾਨ ਅਤੇ ਪੰਜਾਬ ਵਿਰੋਧੀ ਦੱਸਿਆ ਜਾ ਰਿਹਾ ਹੈ। 


ਦੱਸ ਦਈਏ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹਲਕਾ ਮੁਕੇਰੀਆਂ, ਹਲਕਾ ਦਸੂਹਾ, ਹਲਕਾ ਟਾਂਡਾ, ਗੜ੍ਹਦੀਵਾਲ ਅਤੇ ਹਰਿਆਣਾ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ। ਇਹ ਰੋਸ ਮੁਜ਼ਾਹਰਾ 10 ਵਜੇ ਮੁਕੇਰੀਆਂ ਤੋਂ ਸ਼ੁਰੂ ਹੋਵੇਗਾ। 

13 ਜ਼ਿਲ੍ਹਿਆਂ ’ਚ 40 ਥਾਵਾਂ ’ਤੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ 

1. ਅੰਮ੍ਰਿਤਸਰ -7 ਥਾਵਾਂ

2. ਤਰਨਤਾਰਨ -2 ਥਾਵਾਂ

3. ਗੁਰਦਾਸਪੁਰ -7 ਥਾਵਾਂ

4. ਫਿਰੋਜ਼ਪੁਰ - 9 ਥਾਵਾਂ

5. ਫਰੀਦਕੋਟ -1 ਥਾਂ

6. ਮੁਕਤਸਰ - 1 ਥਾਂ

7. ਮਾਨਸਾ - 1 ਥਾਂ

8. ਫਾਜ਼ਿਲਕਾ -1 ਥਾਂ

9. ਮੋਗਾ -1 ਥਾਂ 

10. ਲੁਧਿਆਣਾ -1ਥਾਂ

11. ਹੁਸ਼ਿਆਰਪੁਰ -6 ਥਾਵਾਂ

12. ਜਲੰਧਰ -1 ਥਾਂ

13. ਕਪੂਰਥਲਾ -2 ਥਾਵਾਂ

-ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲ

ਇਹ ਵੀ ਪੜ੍ਹੋ: ਪੰਜਾਬ ਨੂੰ ਮਿਲਿਆ ਨਵਾਂ CEO, ਚੋਣ ਕਮਿਸ਼ਨ ਨੇ ਹੁਕਮ ਕੀਤੇ ਜਾਰੀ

- PTC NEWS

Top News view more...

Latest News view more...

PTC NETWORK
PTC NETWORK