Fri, Jul 11, 2025
Whatsapp

'ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ' ਲਈ ਅਰਜ਼ੀ ਦੇਣ ਦਾ ਤਰੀਕਾ ਇੱਥੇ ਜਾਣੋ

Reported by:  PTC News Desk  Edited by:  Jasmeet Singh -- April 09th 2024 03:06 PM
'ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ' ਲਈ ਅਰਜ਼ੀ ਦੇਣ ਦਾ ਤਰੀਕਾ ਇੱਥੇ ਜਾਣੋ

'ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ' ਲਈ ਅਰਜ਼ੀ ਦੇਣ ਦਾ ਤਰੀਕਾ ਇੱਥੇ ਜਾਣੋ

Pradhan Mantri Bhartiya Jan Aushadhi Kendra: ਅੱਜਕਲ੍ਹ ਸਰਕਾਰ ਆਮ ਲੋਕਾਂ ਨੂੰ ਸਸਤਾ ਇਲਾਜ ਦੇਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਦਾ ਉਦੇਸ਼ ਰੁਜ਼ਗਾਰ ਦੇ ਮੌਕੇ ਵਧਾਉਣਾ ਵੀ ਹੈ। ਦਸ ਦਈਏ ਕਿ ਕੇਂਦਰ ਦੀ 'ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ' ਯੋਜਨਾ ਇਨ੍ਹਾਂ ਦੋਵਾਂ ਦਿਸ਼ਾਵਾਂ 'ਚ ਇੱਕ ਮਹੱਤਵਪੂਰਨ ਪਹਿਲ ਹੈ। 

ਅਜਿਹੇ 'ਚ ਜੇਕਰ ਤੁਸੀਂ ਘੱਟ ਪੈਸਿਆਂ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਰਕਾਰ ਦੀ ਜਨ ਔਸ਼ਧੀ ਕੇਂਦਰ ਯੋਜਨਾ ਦਾ ਲਾਭ ਲੈ ਸਕਦੇ ਹੋ। ਤਾਂ ਆਉ ਜਾਣਦੇ ਹਾਂ 'ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ' ਖੋਲ੍ਹਣ ਦੀਆਂ ਕੀ ਸ਼ਰਤਾਂ ਹਨ, ਇਸ 'ਚ ਕਿੰਨਾ ਨਿਵੇਸ਼ ਕਰਨਾ ਹੋਵੇਗਾ 'ਤੇ ਕਿਨ੍ਹਿ ਕਮਾਈ ਹੋਵੇਗੀ 
 
'ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ' ਲਈ ਅਰਜ਼ੀ ਕਿਵੇਂ ਦੇਣੀ ਹੈ?


ਇਹ ਕੇਂਦਰ ਖੋਲ੍ਹਣਾ ਬਹੁਤ ਆਸਾਨ ਹੈ ਜਿਸ ਲਈ ਤੁਹਾਨੂੰ ਕੁਝ ਖਾਸ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜਿਸ 'ਚ ਪਹਿਲੀ ਸ਼ਰਤ ਡੀ.ਫਾਰਮਾ ਜਾਂ ਬੀ. ਫਾਰਮਾ ਸਰਟੀਫਿਕੇਟ। ਨਾਲ ਹੀ ਤੁਹਾਡੇ ਕੋਲ ਸੈਂਟਰ ਖੋਲ੍ਹਣ ਲਈ 120 ਵਰਗ ਫੁੱਟ ਜਗ੍ਹਾ ਹੋਣੀ ਚਾਹੀਦੀ ਹੈ। ਅਪਲਾਈ ਕਰਨ ਦੀ ਫੀਸ 5 ਹਜ਼ਾਰ ਰੁਪਏ ਹੈ। ਇਸ 'ਚ ਤਿੰਨ ਸ਼੍ਰੇਣੀਆਂ ਹਨ।

  1. ਪਹਿਲੀ ਸ਼੍ਰੇਣੀ 'ਚ ਇੱਕ ਫਾਰਮਾਸਿਸਟ, ਡਾਕਟਰ ਜਾਂ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਇੱਕ ਜਨ ਔਸ਼ਧੀ ਕੇਂਦਰ ਖੋਲ੍ਹ ਸਕਦਾ ਹੈ।

  2. ਦੂਜੀ ਸ਼੍ਰੇਣੀ 'ਚ ਟਰੱਸਟ, ਐਨਜੀਓ ਅਤੇ ਪ੍ਰਾਈਵੇਟ ਹਸਪਤਾਲ ਸ਼ਾਮਲ ਹਨ।

  3. ਤੀਜੀ ਸ਼੍ਰੇਣੀ 'ਚ ਸੂਬਾ ਸਰਕਾਰ ਵੱਲੋਂ ਜਿਨ੍ਹਾਂ ਏਜੰਸੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਨੂੰ ਮੌਕਾ ਮਿਲੇਗਾ।

     
    ਸਰਕਾਰ ਤੁਹਾਡੀ ਪੂਰੀ ਮਦਦ ਕਰੇਗੀ

ਇੱਕ ਵਾਰ ਜਦੋਂ ਤੁਸੀਂ 'ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ' ਖੋਲ੍ਹ ਲੈਂਦੇ ਹੋ ਤਾਂ ਤੁਹਾਨੂੰ ਸਰਕਾਰ ਤੋਂ ਵਿੱਤੀ ਪ੍ਰੋਤਸਾਹਨ ਵੀ ਮਿਲੇਗਾ। ਦਸ ਦਈਏ ਕਿ ਸਰਕਾਰ ਵਲੋਂ 5 ਲੱਖ ਰੁਪਏ ਤੱਕ ਦੀਆਂ ਦਵਾਈਆਂ ਦੀ ਮਹੀਨਾਵਾਰ ਖਰੀਦ 'ਤੇ 15 ਫੀਸਦੀ ਜਾਂ ਵੱਧ ਤੋਂ ਵੱਧ 15,000 ਰੁਪਏ ਪ੍ਰਤੀ ਮਹੀਨਾ ਪ੍ਰੋਤਸਾਹਨ ਦਿੱਤਾ ਜਾ ਸਕਦਾ ਹੈ। ਸਰਕਾਰ ਕੁਝ ਸ਼੍ਰੇਣੀਆਂ ਅਤੇ ਸੈਕਟਰਾਂ 'ਚ ਬੁਨਿਆਦੀ ਖਰਚਿਆਂ ਦੀ ਵਸੂਲੀ ਲਈ 2 ਲੱਖ ਰੁਪਏ ਦੀ ਯਕਮੁਸ਼ਤ ਸਹਾਇਤਾ ਵੀ ਪ੍ਰਦਾਨ ਕਰਦੀ ਹੈ। ਇਸ ਸਮੇਂ ਦੇਸ਼ 'ਚ ਕਰੀਬ 11 ਹਜ਼ਾਰ ਜਨ ਔਸ਼ਧੀ ਕੇਂਦਰ ਹਨ। ਸਰਕਾਰ ਨੇ ਅਜਿਹੇ 25 ਹਜ਼ਾਰ ਕੇਂਦਰ ਖੋਲ੍ਹਣ ਦਾ ਟੀਚਾ ਰੱਖਿਆ ਹੈ, ਜਿਸ ਨੂੰ ਹਾਸਲ ਕਰਨ ਲਈ ਅਗਲੇ ਸਾਲ ਯਤਨ ਕੀਤੇ ਜਾਣਗੇ।
 
ਸਸਤੀਆਂ ਦਵਾਈਆਂ ਕਿਸਨੂੰ ਮਿਲਦੀਆਂ ਹਨ? 

ਵੈਸੇ ਤਾਂ ਇਸ ਕੇਂਦਰ ਦਾ ਉਦੇਸ਼ ਲੋੜਵੰਦਾਂ, ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਨੂੰ ਘੱਟ ਕੀਮਤ 'ਤੇ ਚੰਗੀ ਗੁਣਵੱਤਾ ਵਾਲੀਆਂ ਦਵਾਈਆਂ ਮੁਹੱਈਆ ਕਰਵਾਉਣਾ ਹੈ। ਦਸ ਦਈਏ ਕਿ ਇੱਥੇ ਜੈਨਰਿਕ ਦਵਾਈਆਂ ਉਪਲਬਧ ਹਨ, ਜਿਨ੍ਹਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜੈਨਰਿਕ ਦਵਾਈਆਂ ਅਸਲ ਵਿੱਚ ਬ੍ਰਾਂਡੇਡ ਦਵਾਈਆਂ ਜਿੰਨੀਆਂ ਹੀ ਪ੍ਰਭਾਵਸ਼ਾਲੀ ਹੁੰਦੀਆਂ ਹਨ। ਪਰ ਉਨ੍ਹਾਂ ਕੋਲ ਕੋਈ ਪੇਟੈਂਟ ਨਹੀਂ ਹੈ, ਇਸ ਲਈ ਉਨ੍ਹਾਂ 'ਤੇ ਕੋਈ ਵਾਧੂ ਚਾਰਜ ਨਹੀਂ ਹੈ ਅਤੇ ਉਹ ਘੱਟ ਕੀਮਤ 'ਤੇ ਉਪਲਬਧ ਹਨ।
 
ਦਸ ਦਈਏ ਕਿ ਪੀ.ਐਮ. ਨਰਿੰਦਰ ਮੋਦੀ ਨੇ ਵੀ ਇਸ ਸਾਲ 26 ਜਨਵਰੀ ਨੂੰ ਲਾਲ ਕਿਲੇ ਤੋਂ ਆਪਣੇ ਸੰਬੋਧਨ 'ਚ ਇਸ ਗੱਲ ਦਾ ਜ਼ਿਕਰ ਕੀਤਾ ਸੀ। ਜਿਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਸ਼ੂਗਰ ਦੇ ਇਲਾਜ 'ਤੇ ਹਰ ਮਹੀਨੇ 3000 ਰੁਪਏ ਖਰਚ ਕੀਤੇ ਜਾਂਦੇ ਹਨ। ਇਸਦੀ ਇੱਕ ਦਿਨ ਦੀ ਦਵਾਈ ਦੀ ਕੀਮਤ 100 ਰੁਪਏ ਹੈ, ਪਰ ਤੁਸੀਂ ਇਸਨੂੰ ਜਨ ਔਸ਼ਧੀ ਕੇਂਦਰ ਤੋਂ 10 ਤੋਂ 15 ਰੁਪਏ 'ਚ ਪ੍ਰਾਪਤ ਕਰ ਸਕਦੇ ਹੋ।
 
ਜਨ ਔਸ਼ਧੀ ਕੇਂਦਰ ਤੋਂ ਕਿੰਨੀ ਕਮਾਈ ਹੋਵੇਗੀ?

'ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ' 'ਤੇ ਦਵਾਈਆਂ ਦੀ ਵਿਕਰੀ 'ਤੇ 20 ਪ੍ਰਤੀਸ਼ਤ ਤੱਕ ਕਮਿਸ਼ਨ ਮਿਲਦਾ ਹੈ। ਨਾਲ ਹੀ ਸਰਕਾਰ ਹਰ ਮਹੀਨੇ ਕੀਤੀ ਗਈ ਵਿਕਰੀ 'ਤੇ 15 ਪ੍ਰਤੀਸ਼ਤ ਤੱਕ ਦਾ ਵੱਖਰਾ ਪ੍ਰੋਤਸਾਹਨ ਦਿੰਦੀ ਹੈ। ਦਸ ਦਈਏ ਕਿ ਦੁਕਾਨ ਖੋਲ੍ਹਣ ਲਈ ਫਰਨੀਚਰ ਅਤੇ ਹੋਰ ਚੀਜ਼ਾਂ ਲਈ 1.5 ਲੱਖ ਰੁਪਏ ਤੱਕ ਦੀ ਸਹਾਇਤਾ ਮਿਲੇਗੀ। ਸਰਕਾਰ ਬਿਲਿੰਗ ਲਈ ਕੰਪਿਊਟਰ ਅਤੇ ਪ੍ਰਿੰਟਰ ਖਰੀਦਣ ਲਈ 50,000 ਰੁਪਏ ਦੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ।
 
'ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ' ਲਈ ਅਰਜ਼ੀ ਦੇਣ ਦਾ ਤਰੀਕਾ 

  1. ਇਸ ਲਈ ਤੁਹਾਨੂੰ ਸਭ ਤੋਂ ਪਹਿਲਾ janaushadhi.gov.in 'ਤੇ ਜਾਣਾ ਹੋਵੇਗਾ।
  2. ਫਿਰ ਅਪਲਾਈ ਫਾਰ ਸੈਂਟਰ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  3. ਇਸ ਤੋਂ ਬਾਅਦ ਨਵੇਂ ਪੰਨੇ 'ਤੇ ਅਪਲਾਈ ਕਰਨ ਲਈ ਇੱਥੇ ਕਲਿੱਕ ਕਰੋ ਦੀ ਚੋਣ ਕਰਨੀ ਹੋਵੇਗੀ।
  4. ਫਿਰ ਤੁਹਾਨੂੰ ਰਜਿਸਟਰ ਕਰੋ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  5. ਉਸ 'ਚ ਤੁਹਾਨੂੰ ਲੋੜੀਂਦੀ ਜਾਣਕਾਰੀ ਭਰਨੀ ਹੋਵੇਗੀ।
  6. ਰਾਜ ਦੀ ਚੋਣ ਕਰੋ ਅਤੇ ID-ਪਾਸਵਰਡ ਭਾਗ 'ਚ ਪੁਸ਼ਟੀ ਕੀਤਾ ਪਾਸਵਰਡ ਦਾਖਲ ਕਰੋ।
  7. ਨਿਯਮਾਂ ਅਤੇ ਸ਼ਰਤਾਂ 'ਤੇ ਨਿਸ਼ਾਨ ਲਗਾਓ ਅਤੇ ਸਬਮਿਟ ਕਰੋ।

-

Top News view more...

Latest News view more...

PTC NETWORK
PTC NETWORK