FingerPrint Lock : ਐਂਡਰੌਇਡ ਫੋਨ 'ਚੋ ਫਿੰਗਰਪ੍ਰਿੰਟ ਲਾਕ ਨੂੰ ਹਟਾਉਣ ਦਾ ਆਸਾਨ ਤਰੀਕਾ, ਜਾਣੋ
FingerPrint Lock: ਅੱਜਕਲ੍ਹ ਜ਼ਿਆਦਾਤਰ ਸਾਰੀਆਂ ਕੰਪਨੀਆਂ ਆਪਣੇ ਉਪਭੋਗਤਾਵਾਂ ਨੂੰ ਸਮਾਰਟਫ਼ੋਨ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਲਾਕ ਸਿਸਟਮ ਦੀ ਪੇਸ਼ਕਸ਼ ਕਰਦੀਆਂ ਹਨ। ਬਹੁਤੇ ਲੋਕ ਆਪਣੇ ਸਮਾਰਟਫ਼ੋਨ 'ਚ ਪਿੰਨ ਜਾਂ ਫਿੰਗਰਪ੍ਰਿੰਟ ਲਾਕ ਦੀ ਵਰਤੋਂ ਕਰਦੇ ਹਨ। ਪਰ ਫਿੰਗਰਪ੍ਰਿੰਟ ਲਾਕ ਅਕਸਰ ਉਪਭੋਗਤਾਵਾਂ ਨੂੰ ਪਰੇਸ਼ਾਨ ਕਰਦਾ ਹੈ। ਅਜਿਹੇ 'ਚ ਜੇਕਰ ਤੁਹਾਡੀਆਂ ਉਂਗਲਾਂ ਕਿਸੇ ਚੀਜ਼ ਨੂੰ ਛੂੰਹਦੀਆਂ ਹਨ ਜਾਂ ਠੰਡੇ ਮੌਸਮ 'ਚ ਠੰਡੀਆਂ ਹੋ ਜਾਂਦੀ ਹਨ, ਤਾਂ ਅਕਸਰ ਫਿੰਗਰਪ੍ਰਿੰਟ ਨੂੰ ਸਕੈਨ ਕਰਨ ਤੋਂ ਬਾਅਦ ਵੀ ਫੋਨ ਅਨਲਾਕ ਨਹੀਂ ਹੁੰਦਾ। ਅਜਿਹੇ 'ਚ ਫਿੰਗਰਪ੍ਰਿੰਟ ਲਾਕ ਨੂੰ ਹਟਾਉਣ ਦਾ ਖਿਆਲ ਦਿਮਾਗ 'ਚ ਆਉਂਦਾ ਹੈ, ਪਰ ਇਸ ਪ੍ਰਕਿਰਿਆ ਨੂੰ ਨਾ ਜਾਣ ਕੇ ਅਸੀਂ ਇਸ ਵਿਚਾਰ ਨੂੰ ਛੱਡ ਦਿੰਦੇ ਹਾਂ।
ਜੇਕਰ ਤੁਸੀਂ ਵੀ ਆਪਣੇ ਫੋਨ ਤੋਂ ਫਿੰਗਰਪ੍ਰਿੰਟ ਲਾਕ ਨੂੰ ਹਟਾਉਣਾ ਚਾਹੁੰਦੇ ਹੋ ਜਾਂ ਪੁਰਾਣੇ ਫਿੰਗਰਪ੍ਰਿੰਟ ਲਾਕ ਨੂੰ ਹਟਾ ਕੇ ਨਵੇਂ ਫਿੰਗਰਪ੍ਰਿੰਟ ਲਾਕ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਇਹ ਅਜਿਹੇ ਤਰੀਕੇ ਬਾਰੇ ਦਸਾਂਗੇ, ਜਿਸ ਰਾਹੀਂ ਤੁਸੀਂ ਐਂਡਰੌਇਡ ਫੋਨ 'ਚੋ ਫਿੰਗਰਪ੍ਰਿੰਟ ਲਾਕ ਨੂੰ ਹਟਾ ਸਕੋਗੇ। ਤਾਂ ਆਉ ਜਾਣਦੇ ਹਾਂ ਉਸ ਬਾਰੇ...
ਐਂਡਰੌਇਡ ਫੋਨ 'ਚੋ ਫਿੰਗਰਪ੍ਰਿੰਟ ਲਾਕ ਨੂੰ ਹਟਾਉਣ ਦਾ ਆਸਾਨ ਤਰੀਕਾ
ਇਸ ਤਰ੍ਹਾਂ ਤੁਸੀਂ ਆਪਣੇ ਸਮਾਰਟਫੋਨ ਤੋਂ ਫਿੰਗਰਪ੍ਰਿੰਟ ਲੌਕ ਨੂੰ ਆਸਾਨੀ ਨਾਲ ਹਟਾ ਸਕਦੇ ਹੋ। ਇਸ ਨੂੰ ਹਟਾ ਕੇ ਤੁਸੀਂ ਪਿੰਨ ਲਾਕ, ਪੈਟਰਨ ਜਾਂ ਫੇਸ ਆਈਡੀ ਦੀ ਵਰਤੋਂ ਕਰ ਸਕਦੇ ਹੋ। ਪਿੰਨ ਲਾਕ ਇੱਕ ਬਹੁਤ ਹੀ ਪ੍ਰਸਿੱਧ ਸੁਰੱਖਿਆ ਪ੍ਰਣਾਲੀ ਹੈ, ਜਿਸਦੀ ਵਰਤੋਂ ਬਹੁਤੇ ਲੋਕ ਕਰਦੇ ਹਨ।
ਨੋਟ ਕਰਨ ਵਾਲੀ ਗੱਲ ਇਹ ਹੈ ਕਿ ਐਂਡਰੌਇਡ ਫੋਨਾਂ 'ਤੇ ਫੇਸ ਅਨਲਾਕ ਫਿੰਗਰਪ੍ਰਿੰਟ ਜਿੰਨਾ ਸੁਰੱਖਿਅਤ ਨਹੀਂ ਹੈ ਇਸਲਈ ਇਸਨੂੰ ਵਰਤਣ ਤੋਂ ਪਹਿਲਾਂ ਦੋ ਵਾਰ ਸੋਚੋ। ਖਾਸ ਤੌਰ 'ਤੇ ਸਾਵਧਾਨ ਰਹੋ ਜੇਕਰ ਤੁਹਾਡੇ ਫੋਨ 'ਤੇ ਬੈਂਕਿੰਗ ਐਪਸ ਹਨ।
ਇਹ ਵੀ ਪੜ੍ਹੋ: Punjab Weather: ਪੰਜਾਬ ਦੇ ਕਈ ਸ਼ਹਿਰਾਂ ’ਚ ਮੀਂਹ, ਮੌਨਸੂਨ ਦੀ ਰਫ਼ਤਾਰ ਮੱਠੀ, ਅਲਰਟ ਜਾਰੀ
- PTC NEWS