ਚੰਗੇ ਕ੍ਰੈਡਿਟ ਸਕੋਰ ਦੇ ਬਾਵਜੂਦ ਖਾਰਜ ਹੋ ਰਹੀ ਹੈ ਲੋਨ ਅਰਜ਼ੀ, ਜਾਣੋ ਕਿਹੜੀਆਂ 3 ਚੀਜ਼ਾਂ ਕਾਰਨ ਬੈਂਕ ਕਰਦਾ ਹੈ ਅਜਿਹਾ
Why Loans Get Rejected: ਅੱਜਕਲ੍ਹ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਲਈ ਕਰਜ਼ਾ ਲੈਣ ਦੀ ਲੋੜ ਹੁੰਦੀ ਹੈ। ਇਸ ਲਈ ਬੈਂਕ ਕਈ ਤਰ੍ਹਾਂ ਦੇ ਕਰਜ਼ੇ ਦੀ ਪੇਸ਼ਕਸ਼ ਕਰਦੇ ਹਨ ਜਿਨ੍ਹਾਂ 'ਚ ਨਿੱਜੀ ਲੋਨ, ਹੋਮ ਲੋਨ ਅਤੇ ਵਪਾਰਕ ਲੋਨ (Business News) ਸ਼ਾਮਲ ਹਨ। ਪਰ, ਬੈਂਕ ਐਵੇ ਹੀ ਨਹੀਂ ਕਿਸੇ ਨੂੰ ਕਰਜ਼ਾ ਨਹੀਂ ਦਿੰਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਲੋਨ ਦੀ ਅਰਜ਼ੀ ਦੇਣ ਵਾਲੇ ਵਿਅਕਤੀ ਦਾ ਕ੍ਰੈਡਿਟ ਸਕੋਰ (Credit Score) ਚੰਗਾ ਹੋਵੇ। ਅਜਿਹੇ 'ਚ ਕਈ ਵਾਰ ਚੰਗੀ ਕ੍ਰੈਡਿਟ ਦੇ ਬਾਵਜੂਦ ਬੈਂਕ ਲੋਨ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੰਦੇ ਹਨ। ਅਜਿਹੇ 'ਚ ਲੋਕ ਸਮਝ ਨਹੀਂ ਪਾਉਂਦੇ ਕਿ ਬੈਂਕ ਨੇ ਅਜਿਹਾ ਕਿਉਂ ਕੀਤਾ। ਤਾਂ ਆਉ ਜਾਣਦੇ ਹਾਂ ਕਿ ਕ੍ਰੈਡਿਟ ਚੰਗਾ ਹੋਣ ਦੇ ਬਾਵਜੂਦ ਕਿਨ੍ਹਾਂ ਹਾਲਾਤਾਂ 'ਚ ਬੈਂਕ ਲੋਨ ਦੀ ਅਰਜ਼ੀ ਨੂੰ ਰੱਦ ਕੀਤਾ ਜਾ ਸਕਦਾ ਹੈ।
ਕਰਜ਼ਾ ਅਤੇ ਆਮਦਨ ਅਨੁਪਾਤ: ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਹ ਇੱਕ ਅਨੁਪਾਤ ਹੈ, ਜੋ ਦੱਸਦਾ ਹੈ ਕਿ ਲੋਨ ਲੈਣ ਵਾਲੇ ਵਿਅਕਤੀ ਦੀ ਲੋਨ ਚੁਕਾਉਣ ਦੀ ਸਮਰੱਥਾ ਕੀ ਹੈ। ਦਸ ਦਈਏ ਕਿ ਇਹ ਅਨੁਪਾਤ ਵਿਅਕਤੀ ਦੀ ਕੁੱਲ ਮਹੀਨਾਵਾਰ ਆਮਦਨ ਦੇ ਆਧਾਰ 'ਤੇ ਗਿਣਿਆ ਜਾਂਦਾ ਹੈ। ਜੇਕਰ ਆਮ ਭਾਸ਼ਾ 'ਚ ਗੱਲ ਕਰੀਏ ਤਾਂ DTI ਵਿਅਕਤੀ ਵੱਲੋਂ ਅਦਾ ਕੀਤੇ ਜਾਣ ਵਾਲੇ ਸਾਰੇ ਕਰਜ਼ੇ ਦੀਆਂ ਅਦਾਇਗੀਆਂ ਨੂੰ ਮਹੀਨਾਵਾਰ ਆਮਦਨ ਨਾਲ ਵੰਡਣ ਤੋਂ ਬਾਅਦ ਪ੍ਰਾਪਤ ਕੀਤੀ ਪ੍ਰਤੀਸ਼ਤ ਨੂੰ ਕਰਜ਼ਾ ਤੋਂ ਆਮਦਨ ਅਨੁਪਾਤ ਕਿਹਾ ਜਾਂਦਾ ਹੈ। ਅਜਿਹੇ 'ਚ ਕੋਈ ਵੀ ਬੈਂਕ ਲੋਨ ਦੇਣ ਤੋਂ ਪਹਿਲਾਂ ਇਸਦੀ ਜਾਂਚ ਜ਼ਰੂਰ ਕਰਦਾ ਹੈ।
ਨੌਕਰੀ ਦਾ ਸਥਿਤੀ: ਬੈਂਕਾਂ ਵੱਲੋਂ ਲੋਨ ਦੇਣ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਲੋਨ ਲੈਣ ਵਾਲਾ ਕਿੰਨੇ ਸਮੇਂ ਤੋਂ ਨੌਕਰੀ ਕਰ ਰਿਹਾ ਹੈ ਜਾਂ ਕਾਰੋਬਾਰ ਕਰ ਰਿਹਾ ਹੈ ਅਤੇ ਇਸ ਸਮੇਂ ਉਹ ਕਿਸ ਕੰਪਨੀ 'ਚ ਨੌਕਰੀ ਕਰ ਰਿਹਾ ਹੈ। ਇਸਤੋਂ ਇਲਾਵਾ ਬੈਂਕ ਵੱਲੋਂ ਇਹ ਵੀ ਦੇਖਿਆ ਜਾਂਦਾ ਹੈ ਕੀ ਕੰਪਨੀ ਆਪਣੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਦੇਣ ਲਈ ਜਾਣੀ ਜਾਂਦੀ ਹੈ ਜਾਂ ਨਹੀਂ? ਕਰਜ਼ਾ ਲੈਣ ਵਾਲੇ ਨੇ ਕਿਹੜੀਆਂ ਕੰਪਨੀਆਂ ਨਾਲ ਕੰਮ ਕੀਤਾ ਹੈ? ਅਜਿਹੇ 'ਚ ਜੇਕਰ ਰੁਜ਼ਗਾਰ ਸਥਿਰ ਨਹੀਂ ਹੈ, ਤਾਂ ਕਰਜ਼ੇ ਦੇ ਰੱਦ ਹੋਣ ਦੀ ਸੰਭਾਵਨਾ ਹੈ।
ਮੌਜੂਦਾ ਕਰਜ਼ੇ: ਜੇਕਰ ਕਿਸੇ ਵਿਅਕਤੀ ਕੋਲ ਪਹਿਲਾਂ ਹੀ ਬਹੁਤ ਸਾਰੇ ਕਰਜ਼ੇ ਹਨ ਤਾਂ ਨਵਾਂ ਕਰਜ਼ਾ ਲੈਣਾ ਆਸਾਨ ਨਹੀਂ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਵਿਅਕਤੀ ਪਹਿਲਾਂ ਹੀ ਬਹੁਤ ਸਾਰੇ ਕਰਜ਼ੇ ਵਾਪਸ ਕਰ ਰਿਹਾ ਹੈ, ਇਸ ਲਈ ਅਜਿਹਾ ਹੋ ਸਕਦਾ ਹੈ ਕਿ ਉਹ ਸਾਰੇ ਕਰਜ਼ੇ ਵਾਪਸ ਨਾ ਕਰ ਸਕੇ।
ਇਹ ਕੁਝ ਕਾਰਨ ਹਨ, ਜੋ ਚੰਗੇ ਕ੍ਰੈਡਿਟ ਸਕੋਰ ਹੋਣ ਦੇ ਬਾਵਜੂਦ ਕਰਜ਼ਾ ਲੈਣ 'ਚ ਰੁਕਾਵਟਾਂ ਪੈਦਾ ਕਰ ਸਕਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਲੋਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਯਕੀਨੀ ਤੌਰ 'ਤੇ ਇਨ੍ਹਾਂ ਸਾਰੇ ਨੁਕਤਿਆਂ 'ਤੇ ਧਿਆਨ ਦਿਓ, ਤਾਂ ਜੋ ਬੈਂਕ ਤੁਹਾਡੀ ਲੋਨ ਦੀ ਅਰਜ਼ੀ ਨੂੰ ਖੁਸ਼ੀ ਨਾਲ ਸਵੀਕਾਰ ਕਰੇ ਅਤੇ ਤੁਹਾਨੂੰ ਲੋਨ ਦੇਣ ਤੋਂ ਇਨਕਾਰ ਨਾ ਕਰ ਸਕੇ।
-