Thu, Oct 10, 2024
Whatsapp

Kolkata Doctor Murder Case : ਕੋਲਕਾਤਾ 'ਚ ਇਨਸਾਫ਼ ਲਈ ਵੱਡਾ ਹੰਗਾਮਾ; ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ, ਸੁੱਟੇ ਅੱਥਰੂ ਗੈਸ ਦੇ ਗੋਲੇ

ਕੋਲਕਾਤਾ 'ਚ ਇਨਸਾਫ਼ ਲਈ ਵੱਡਾ ਹੰਗਾਮਾ ਹੋ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਹਨ।

Reported by:  PTC News Desk  Edited by:  Dhalwinder Sandhu -- August 27th 2024 08:20 AM -- Updated: August 27th 2024 01:38 PM
Kolkata Doctor Murder Case : ਕੋਲਕਾਤਾ 'ਚ ਇਨਸਾਫ਼ ਲਈ ਵੱਡਾ ਹੰਗਾਮਾ; ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ, ਸੁੱਟੇ ਅੱਥਰੂ ਗੈਸ ਦੇ ਗੋਲੇ

Kolkata Doctor Murder Case : ਕੋਲਕਾਤਾ 'ਚ ਇਨਸਾਫ਼ ਲਈ ਵੱਡਾ ਹੰਗਾਮਾ; ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ, ਸੁੱਟੇ ਅੱਥਰੂ ਗੈਸ ਦੇ ਗੋਲੇ

Kolkata Doctor Murder Case : Kolkata Doctor Murder Case : ਪੱਛਮੀ ਬੰਗਾਲ ਦੀ ਰਾਜਧਾਨੀ ਵਿੱਚ ਆਰਜੀ ਕਾਰ ਹਸਪਤਾਲ ਦੇ ਸਿਖਿਆਰਥੀ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਕੋਲਕਾਤਾ ਅਤੇ ਹਾਵੜਾ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਵੱਲੋਂ 'ਨਬੰਨਾ ਅਭਿਆਨ' ਮਾਰਚ ਕੀਤਾ ਜਾ ਰਿਹਾ ਹੈ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਉਨ੍ਹਾਂ 'ਤੇ ਜਲ ਤੋਪਾਂ ਵੀ ਚਲਾਈਆਂ ਜਾ ਰਹੀਆਂ ਹਨ।


ਸੁਰੱਖਿਆ ਦੇ ਸਖ਼ਤ ਪ੍ਰਬੰਧ

ਹਾਵੜਾ ਦੇ ਸੰਤਰਾਗਾਚੀ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਹੋ ਰਹੇ ਹਨ। ਦੂਜੇ ਪਾਸੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਸੁਰੱਖਿਆ ਉਪਾਅ ਦੇ ਤੌਰ 'ਤੇ ਹਾਵੜਾ ਪੁਲ 'ਤੇ ਬੈਰੀਕੇਡਾਂ ਨੂੰ ਆਪਸ 'ਚ ਜੋੜ ਦਿੱਤਾ ਗਿਆ ਹੈ। ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਨੂੰ ਲੈ ਕੇ ਭਾਰੀ ਰੋਸ ਦੇ ਵਿਚਕਾਰ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਸਬੰਧ 'ਚ ਇੱਕ ਵਿਦਿਆਰਥੀ ਸੰਗਠਨ ਨੇ ਹਾਵੜਾ ਸਥਿਤ ਸਕੱਤਰੇਤ ਨਬੰਨਾ ਤੱਕ ਰੋਸ ਮਾਰਚ ਕਰਨ ਦੀ ਯੋਜਨਾ ਬਣਾਈ ਹੈ, ਜਿਸ ਦੇ ਮੱਦੇਨਜ਼ਰ ਅੱਜ ਸ਼ਹਿਰ 'ਚ ਕੋਲਕਾਤਾ ਪੁਲਿਸ ਦੇ 6,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਹਰ ਪਾਸੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਨਬਾਂਨਾ ਦੇ ਆਲੇ-ਦੁਆਲੇ 19 ਥਾਵਾਂ 'ਤੇ ਬੈਰੀਕੇਡ

ਕੋਲਕਾਤਾ ਪੁਲਿਸ ਅਤੇ ਹਾਵੜਾ ਸਿਟੀ ਪੁਲਿਸ ਨੇ ਨਬੰਨਾ ਦੇ ਆਲੇ ਦੁਆਲੇ ਦੇ ਖੇਤਰ ਨੂੰ ਤਿੰਨ ਪਰਤਾਂ ਦੀ ਸੁਰੱਖਿਆ ਦੇ ਨਾਲ ਇੱਕ ਕਿਲੇ ਵਿੱਚ ਬਦਲ ਦਿੱਤਾ ਹੈ। 19 ਥਾਵਾਂ 'ਤੇ ਬੈਰੀਕੇਡ ਲਗਾਏ ਗਏ ਹਨ, ਜਦਕਿ ਹੋਰ ਮਹੱਤਵਪੂਰਨ ਥਾਵਾਂ 'ਤੇ ਪੰਜ ਐਲੂਮੀਨੀਅਮ ਬੈਰੀਕੇਡ ਲਗਾਏ ਗਏ ਹਨ। ਪੁਲਿਸ ਤੋਂ ਇਲਾਵਾ ਕੰਬੈਟ ਫੋਰਸ, ਹੈਵੀ ਰੇਡੀਓ ਫਲਾਇੰਗ ਸਕੁਐਡ (ਐੱਚ.ਆਰ.ਐੱਫ.ਐੱਸ.), ਰੈਪਿਡ ਐਕਸ਼ਨ ਫੋਰਸ (ਆਰ.ਏ.ਐੱਫ.), ਕਵਿੱਕ ਰਿਐਕਸ਼ਨ ਟੀਮ (ਕਿਊ.ਆਰ.ਟੀ.) ਅਤੇ ਵਾਟਰ ਕੈਨਨ ਨੂੰ ਤਾਇਨਾਤ ਕੀਤਾ ਗਿਆ ਹੈ। ਡਰੋਨ ਰਾਹੀਂ ਵੀ ਇਲਾਕੇ ਦੀ ਨਿਗਰਾਨੀ ਕੀਤੀ ਜਾਵੇਗੀ।

ਕੋਲਕਾਤਾ ਕਾਂਡ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕਰਨ ਵਾਲੀ ਨਬੰਨਾ ਮੁਹਿੰਮ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੀ ਧਰਤੀ 'ਤੇ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੀਆਂ ਧੀਆਂ ਲਈ ਇਨਸਾਫ਼ ਲਈ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਜਾਜ਼ਤ ਨਾ ਮਿਲਣ ਦੇ ਬਾਵਜੂਦ ਕਈ ਜਥੇਬੰਦੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਸਰਕਾਰੀ ਮੁਲਾਜ਼ਮ ਵੀ ਧਰਨੇ ਵਿੱਚ ਸ਼ਾਮਲ ਹੋਣਗੇ। ਸਰਕਾਰੀ ਕਰਮਚਾਰੀ ਹਾਵੜਾ ਮੈਦਾਨ ਤੋਂ ਨਬਾਨਾ ਤੱਕ ਰੈਲੀ ਕਰਨਗੇ। ਵਿਦਿਆਰਥੀ ਸਤਰਾਗਾਛੀ ਤੋਂ ਨਬਾਨਾ ਵੱਲ ਰੈਲੀ ਕਰਨਗੇ।

ਪੁਲਿਸ ਨੂੰ ਸ਼ੱਕ ਹੈ ਕਿ ਇਸ ਨੂੰ 21 ਜੁਲਾਈ 1993 ਵਰਗਾ ਬਣਾਉਣ ਲਈ ਸਿਆਸੀ ਪਾਰਟੀਆਂ ਵਿਚਾਲੇ ਕੋਈ ਸਾਜ਼ਿਸ਼ ਚੱਲ ਰਹੀ ਹੈ, ਜਦੋਂ ਪੁਲਿਸ ਗੋਲੀਬਾਰੀ ਵਿਚ 13 ਲੋਕ ਮਾਰੇ ਗਏ ਸਨ। ਸਥਿਤੀ 'ਤੇ ਕਾਬੂ ਪਾਉਣ ਲਈ 100 ਤੋਂ ਵੱਧ ਆਈਪੀਐਸ ਨੂੰ ਜ਼ਮੀਨ 'ਤੇ ਬਣੇ ਰਹਿਣ ਲਈ ਕਿਹਾ ਗਿਆ ਹੈ। ਧਰਨੇ ਦੇ ਮੱਦੇਨਜ਼ਰ ਪੁਲੀਸ ਨੇ ਰਾਤ 10 ਵਜੇ ਤੱਕ ਸ਼ਹਿਰ ਦੇ ਅੰਦਰ ਅਤੇ ਬਾਹਰ ਸਾਰੇ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : Canada workers : ਕੈਨੇਡਾ 'ਚ ਵਿਦੇਸ਼ੀ ਕਾਮਿਆਂ ਦੀਆਂ ਨੌਕਰੀਆਂ 'ਤੇ ਸੰਕਟ, ਪ੍ਰਧਾਨ ਮੰਤਰੀ ਟਰੂਡੋ ਦੇ ਫੈਸਲੇ ਦਾ ਭਾਰਤੀਆਂ 'ਤੇ ਵੀ ਪਿਆ ਵੱਡਾ ਅਸਰ

- PTC NEWS

Top News view more...

Latest News view more...

PTC NETWORK