Sat, Jul 19, 2025
Whatsapp

Kolkata gang rape : ਕੋਲਕਾਤਾ ਵਿੱਚ ਇੱਕ ਵਾਰ ਫਿਰ ਵਿਦਿਆਰਥਣ ਨਾਲ ਦਰਿੰਦਗੀ , ਕਾਲਜ ਕੈਂਪਸ ਵਿੱਚ ਹੀ ਗੈਂਗਰੇਪ , ਤਿੰਨ ਮੁਲਜ਼ਮ ਗ੍ਰਿਫ਼ਤਾਰ

Kolkata gang rape : ਕੋਲਕਾਤਾ ਵਿੱਚ ਲਾਅ ਦੀ ਵਿਦਿਆਰਥਣ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਵਿਦਿਆਰਥਣ ਨਾਲ ਉਸਦੇ ਕਾਲਜ ਕੈਂਪਸ ਵਿੱਚ ਹੀ ਵਾਪਰੀ। ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਿਛਲੇ ਕੁਝ ਦਿਨਾਂ ਤੋਂ ਗੈਂਗਰੇਪ ਦੀ ਸ਼ਿਕਾਰ ਵਿਦਿਆਰਥਣ 'ਤੇ ਨਜ਼ਰ ਰੱਖ ਰਹੇ ਸਨ।

Reported by:  PTC News Desk  Edited by:  Shanker Badra -- June 27th 2025 03:07 PM -- Updated: June 27th 2025 03:13 PM
Kolkata gang rape : ਕੋਲਕਾਤਾ ਵਿੱਚ ਇੱਕ ਵਾਰ ਫਿਰ ਵਿਦਿਆਰਥਣ ਨਾਲ ਦਰਿੰਦਗੀ , ਕਾਲਜ ਕੈਂਪਸ ਵਿੱਚ ਹੀ ਗੈਂਗਰੇਪ , ਤਿੰਨ ਮੁਲਜ਼ਮ ਗ੍ਰਿਫ਼ਤਾਰ

Kolkata gang rape : ਕੋਲਕਾਤਾ ਵਿੱਚ ਇੱਕ ਵਾਰ ਫਿਰ ਵਿਦਿਆਰਥਣ ਨਾਲ ਦਰਿੰਦਗੀ , ਕਾਲਜ ਕੈਂਪਸ ਵਿੱਚ ਹੀ ਗੈਂਗਰੇਪ , ਤਿੰਨ ਮੁਲਜ਼ਮ ਗ੍ਰਿਫ਼ਤਾਰ

Kolkata gang rape : ਕੋਲਕਾਤਾ ਵਿੱਚ ਲਾਅ ਦੀ ਵਿਦਿਆਰਥਣ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਵਿਦਿਆਰਥਣ ਨਾਲ ਉਸਦੇ ਕਾਲਜ ਕੈਂਪਸ ਵਿੱਚ ਹੀ ਵਾਪਰੀ। ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਿਛਲੇ ਕੁਝ ਦਿਨਾਂ ਤੋਂ ਗੈਂਗਰੇਪ ਦੀ ਸ਼ਿਕਾਰ ਵਿਦਿਆਰਥਣ 'ਤੇ ਨਜ਼ਰ ਰੱਖ ਰਹੇ ਸਨ। ਪੁਲਿਸ ਅਨੁਸਾਰ ਇਹ ਘਟਨਾ 25 ਜੂਨ ਨੂੰ ਵਾਪਰੀ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਦੋ ਵਿਦਿਆਰਥਣਾਂ ਵੀ ਸ਼ਾਮਲ ਹਨ।

ਇਸ ਘਟਨਾ ਤੋਂ ਬਾਅਦ ਫੋਰੈਂਸਿਕ ਟੀਮ ਨੇ ਘਟਨਾਸਥਾਨ ਨੂੰ ਸੀਲ ਕਰ ਦਿੱਤਾ ਹੈ। ਨਾਲ ਹੀ ਸਾਰੇ ਮੁਲਜ਼ਮਾਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਹਨ। ਹੁਣ ਇਸ ਘਟਨਾ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਭਾਜਪਾ ਨੇ ਇਸ ਘਟਨਾ ਨੂੰ ਲੈ ਕੇ ਟੀਐਮਸੀ 'ਤੇ ਆਰੋਪ ਲਗਾ ਕੇ ਸੀਐਮ ਮਮਤਾ ਬੈਨਰਜੀ ਨੂੰ ਨਿਸ਼ਾਨਾ ਬਣਾਇਆ ਹੈ। ਭਾਜਪਾ ਦਾ ਆਰੋਪ ਹੈ ਕਿ ਟੀਐਮਸੀ ਵਰਕਰ ਵੀ ਇਸ ਗੈਂਗਰੇਪ ਵਿੱਚ ਸ਼ਾਮਲ ਹਨ। ਭਾਜਪਾ ਦਾ ਕਹਿਣਾ ਹੈ ਕਿ ਮਮਤਾ ਬੈਨਰਜੀ ਦੇ ਰਾਜ ਵਿੱਚ ਔਰਤਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਪੁਲਿਸ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


 ਤੁਹਾਨੂੰ ਦੱਸ ਦੇਈਏ ਕਿ ਕੋਲਕਾਤਾ ਵਿੱਚ ਕਿਸੇ ਵਿਦਿਆਰਥਣ ਨਾਲ ਬਲਾਤਕਾਰ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਾਲ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਵਿਦਿਆਰਥਣ ਨਾਲ ਰੇਪ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਸੀ। ਉਸ ਮਾਮਲੇ ਵਿੱਚ ਪੁਲਿਸ ਨੇ ਮੁੱਖ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿੱਚ ਆਰੋਪੀ ਸੰਜੇ ਰਾਏ ਨੂੰ ਸਿਆਲਦਾਹ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ 'ਤੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਮਾਮਲੇ ਦੇ 164 ਦਿਨਾਂ ਬਾਅਦ ਆਰੋਪੀ ਸੰਜੇ ਰਾਏ ਨੂੰ ਸਜ਼ਾ ਸੁਣਾਈ ਗਈ ਸੀ।


- PTC NEWS

Top News view more...

Latest News view more...

PTC NETWORK
PTC NETWORK