Death Penalty For Accused : ਜਬਰ ਜਨਾਹ ਦੇ ਦੋਸ਼ੀਆਂ ਨੂੰ ਇਨ੍ਹਾਂ ਦੇਸ਼ਾਂ ’ਚ ਮਿਲਦੀ ਹੈ ਅਜਿਹੀ ਸਜ਼ਾ ਕਿ ਕੰਬ ਜਾਂਦੀ ਹੈ ਰੂਹ; ਕਿਤੇ ਪੱਥਰਾਂ ਨਾਲ ਮਾਰਿਆ ਜਾਂਦੈ ਮੁਲਜ਼ਮ
Death Penalty For Accused : ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਦੀ ਬਲਾਤਕਾਰ ਅਤੇ ਹੱਤਿਆ ਨੂੰ ਲੈ ਕੇ ਦੇਸ਼ ਭਰ ਵਿੱਚ ਰੋਸ ਹੈ। ਦੇਸ਼ ਭਰ ਵਿੱਚ ਜੂਨੀਅਰ ਡਾਕਟਰਾਂ ਦਾ ਪ੍ਰਦਰਸ਼ਨ ਜਾਰੀ ਹੈ। ਹੁਣ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ।
ਦੇਸ਼ ਭਰ ਦੇ ਲੋਕ ਇਸ ਘਿਨਾਉਣੇ ਅਪਰਾਧ ਲਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਦੱਸ ਦਈਏ ਕਿ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਵਿਵਸਥਾ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੇਸ਼ਾਂ ਬਾਰੇ ਜਿਨ੍ਹਾਂ ’ਚ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਸਖਤ ਤੋਂ ਸਖਤ ਸ਼ਾ ਦੇਣ ਦਾ ਪ੍ਰਾਵਧਾਨ ਹੈ।
ਸਊਦੀ ਅਰਬ
ਸਾਊਦੀ ਅਰਬ ਵਿੱਚ ਇਸ ਅਪਰਾਧ ਦੀ ਸਜ਼ਾ ਬਹੁਤ ਸਖ਼ਤ ਹੈ। ਇੱਥੇ ਦੋਸ਼ੀ ਨੂੰ ਜਨਤਾ ਦੇ ਸਾਹਮਣੇ ਸਿਰ ਵੱਢ ਕੇ ਸਜ਼ਾ ਦਿੱਤੀ ਜਾਂਦੀ ਹੈ।
ਚੀਨ
ਚੀਨ ਵਿੱਚ ਬਲਾਤਕਾਰੀਆਂ ਨੂੰ ਸਿੱਧੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਕਈ ਕੇਸਾਂ ਵਿੱਚ ਤਾਂ ਦੋਸ਼ੀ ਨੂੰ ਅੰਗਹੀਣ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ।
ਨੀਦਰਲੈਂਡ
ਇਸ ਦੇਸ਼ ਵਿੱਚ ਬਿਨਾਂ ਇਜਾਜ਼ਤ ਕਿਸੇ ਨੂੰ ਚੁੰਮਣਾ ਵੀ ਬਲਾਤਕਾਰ ਮੰਨਿਆ ਜਾਂਦਾ ਹੈ। ਜਿਸ ਲਈ 4 ਤੋਂ 15 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਇਰਾਕ
ਇਰਾਕ ਵਿੱਚ ਬਲਾਤਕਾਰੀਆਂ ਨੂੰ ਪੱਥਰ ਮਾਰ ਕੇ ਸਜ਼ਾ ਦਿੱਤੀ ਜਾਂਦੀ ਹੈ। ਇੱਥੇ ਬਲਾਤਕਾਰੀ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਜਾਂਦਾ ਹੈ।
ਭਾਰਤ
ਭਾਰਤ ਵਿੱਚ, ਦੰਡ ਸੰਹਿਤਾ ਦੀ ਧਾਰਾ 376 ਅਤੇ 375 ਅਧੀਨ ਸਜ਼ਾ ਮੌਤ, ਉਮਰ ਕੈਦ ਅਤੇ ਘੱਟੋ-ਘੱਟ ਪੰਜ ਸਾਲ ਅਤੇ ਵੱਧ ਤੋਂ ਵੱਧ 10 ਸਾਲ ਦੀ ਕੈਦ ਹੈ।
ਪਾਕਿਸਤਾਨ
ਪਾਕਿਸਤਾਨ ਵਿੱਚ ਮਹਿਲਾ ਸੁਰੱਖਿਆ ਬਿੱਲ 2006 ਤਹਿਤ ਬਲਾਤਕਾਰ ਦੀ ਸਜ਼ਾ ਜਾਂ ਤਾਂ ਮੌਤ ਜਾਂ ਦਸ ਤੋਂ ਪੱਚੀ ਸਾਲ ਦੀ ਕੈਦ ਹੈ। ਸਮੂਹਿਕ ਬਲਾਤਕਾਰ ਦੇ ਮਾਮਲਿਆਂ ਵਿੱਚ ਸਜ਼ਾ ਜਾਂ ਤਾਂ ਮੌਤ ਦੀ ਸਜ਼ਾ ਜਾਂ ਉਮਰ ਕੈਦ ਹੈ।
- PTC NEWS