Tue, Nov 3, 2026
Whatsapp

ਹਨੀ ਸਿੰਘ ਦੇ ਭਤੀਜੇ ਦਿਵਿਤ ਦਾ ਹੋਇਆ ਅੰਤਿਮ ਸੰਸਕਾਰ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਜਲੰਧਰ ਸ਼ਹਿਰ ਦੇ ਲੋਕ ਵੱਡੀ ਗਿਣਤੀ ਵਿੱਚ ਦਿਵਿਤ ਓਲਕ ਨੂੰ ਅੰਤਿਮ ਵਿਦਾਇਗੀ ਦੇਣ ਲਈ ਇਕੱਠੇ ਹੋਏ। ਦਿਵਿਤ, 'ਸਪੀਡ ਰਿਕਾਰਡਸ' (Speed ​​Records) ਦੇ ਮਾਲਕ ਦਿਨੇਸ਼ ਓਲਕ ਦਾ ਪੁੱਤਰ ਅਤੇ ਪੰਜਾਬੀ ਗਾਇਕ 'ਯੋ ਯੋ ਹਨੀ ਸਿੰਘ' ਦਾ ਭਤੀਜਾ ਸੀ।

Reported by:  PTC News Desk  Edited by:  Amritpal Singh -- November 03rd 2026 03:16 PM -- Updated: November 03rd 2026 03:18 PM
ਹਨੀ ਸਿੰਘ ਦੇ ਭਤੀਜੇ ਦਿਵਿਤ ਦਾ ਹੋਇਆ ਅੰਤਿਮ ਸੰਸਕਾਰ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਹਨੀ ਸਿੰਘ ਦੇ ਭਤੀਜੇ ਦਿਵਿਤ ਦਾ ਹੋਇਆ ਅੰਤਿਮ ਸੰਸਕਾਰ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਜਲੰਧਰ ਸ਼ਹਿਰ ਦੇ ਲੋਕ ਵੱਡੀ ਗਿਣਤੀ ਵਿੱਚ ਦਿਵਿਤ ਓਲਕ ਨੂੰ ਅੰਤਿਮ ਵਿਦਾਇਗੀ ਦੇਣ ਲਈ ਇਕੱਠੇ ਹੋਏ। ਦਿਵਿਤ, 'ਸਪੀਡ ਰਿਕਾਰਡਸ' (Speed ​​Records) ਦੇ ਮਾਲਕ ਦਿਨੇਸ਼ ਓਲਕ ਦਾ ਪੁੱਤਰ ਅਤੇ ਪੰਜਾਬੀ ਗਾਇਕ 'ਯੋ ਯੋ ਹਨੀ ਸਿੰਘ' ਦਾ ਭਤੀਜਾ ਸੀ। ਬੁੱਧਵਾਰ ਦੁਪਹਿਰ ਨੂੰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਉਸਦੀ ਮ੍ਰਿਤਕ ਦੇਹ ਨੂੰ ਪਹਿਲਾਂ ਘਰ ਲਿਆਂਦਾ ਗਿਆ ਅਤੇ ਫਿਰ ਸ਼ਮਸ਼ਾਨਘਾਟ ਲਿਜਾਇਆ ਗਿਆ, ਜਿੱਥੇ ਬਹੁਤ ਸਾਰੇ ਸਮਾਜ ਸੇਵਕਾਂ ਅਤੇ ਸਥਾਨਕ ਵਸਨੀਕਾਂ ਨੇ ਉਸਨੂੰ ਸ਼ਰਧਾਂਜਲੀ ਭੇਟ ਕੀਤੀ। ਉਸ ਦੇ ਪਿਤਾ, ਦਿਨੇਸ਼ ਓਲਕ ਨੇ ਚਿਖਾ ਨੂੰ ਅਗਨੀ ਦਿਖਾਈ।


ਪੰਜਾਬੀ ਸੰਗੀਤ ਜਗਤ ਦੀਆਂ ਕਈ ਨਾਮਵਰ ਹਸਤੀਆਂ ਜਿਨ੍ਹਾਂ ਵਿੱਚ ਗਿੱਪੀ ਗਰੇਵਾਲ, ਬੱਬੂ ਮਾਨ, ਜੈਜ਼ੀ ਬੀ, ਅੰਮ੍ਰਿਤ ਮਾਨ ਅਤੇ ਸਤਿੰਦਰ ਸਰਤਾਜ ਸ਼ਾਮਲ ਸਨ ਨੇ ਅਰਥੀ ਨੂੰ ਮੋਢਾ ਦਿੱਤਾ। ਅੰਤਿਮ ਸੰਸਕਾਰ ਵਿੱਚ ਕਈ ਸਿਆਸੀ ਆਗੂ ਵੀ ਸ਼ਾਮਲ ਹੋਏ, ਜਿਨ੍ਹਾਂ ਵਿੱਚ ਮੇਅਰ ਵਿਨੀਤ ਧੀਰ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਸ਼ਾਮਲ ਸਨ।

ਕਿਵੇਂ ਵਾਪਰਿਆ ਸੀ ਹਾਦਸਾ?


ਦੱਸ ਦੇਈਏ ਕਿ ਦਿਵਿਤ ਔਲਖ ਦੀ ਮੌਤ 1 ਨਵੰਬਰ ਦੀ ਸਵੇਰੇ ਜਲੰਧਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਹੋਈ ਸੀ। ਜਾਣਕਾਰੀ ਅਨੁਸਾਰ ਜਨਮਦਿਨ ਦੇ ਜਸ਼ਨ ਤੋਂ ਬਾਅਦ ਦਿਵਿਤ ਆਪਣੇ ਇੱਕ ਦੋਸਤ ਨਾਲ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਪੁਲਿਸ ਲਾਈਨਜ਼ ਫਲਾਈਓਵਰ ਨੇੜੇ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਨਗਰ ਨਿਗਮ ਦੇ ਟਰੈਕਟਰ-ਟਰਾਲੇ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦਿਵਿਤ ਅਤੇ ਉਨ੍ਹਾਂ ਦੇ ਦੋਸਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਖ਼ਬਰ ਨੇ ਨਾ ਸਿਰਫ਼ ਔਲਖ ਪਰਿਵਾਰ ਸਗੋਂ ਪੂਰੇ ਪੰਜਾਬੀ ਸੰਗੀਤ ਜਗਤ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ।

ਕੌਣ ਸਨ ਦਿਵਿਤ ਔਲਖ ਅਤੇ ਕੀ ਹੈ ਸਪੀਡ ਰਿਕਾਰਡਜ਼ ਦੀ ਕਹਾਣੀ?


ਦਿਵਿਤ ਔਲਖ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਸਨ। ਦਿਨੇਸ਼ ਔਲਖ ਨੇ ਦਹਾਕਿਆਂ ਦੀ ਮਿਹਨਤ ਨਾਲ ਸਪੀਡ ਰਿਕਾਰਡਜ਼ ਨੂੰ ਪੰਜਾਬੀ ਸੰਗੀਤ ਜਗਤ ਦੇ ਪ੍ਰਮੁੱਖ ਨਾਂਅ ਵਿੱਚ ਸ਼ਾਮਲ ਕੀਤਾ ਹੈ। ਦਿਨੇਸ਼ ਔਲਖ ਦਾ ਪੰਜਾਬੀ ਗਾਇਕ ਜੈਜ਼ੀ ਬੀ ਨਾਲ ਵੀ ਪੁਰਾਣਾ ਸੰਬੰਧ ਰਿਹਾ ਹੈ। ਉਹ ਪਹਿਲਾਂ ਜੈਜ਼ੀ ਬੀ ਦੇ ਮੈਨੇਜਰ ਵਜੋਂ ਵੀ ਕੰਮ ਕਰ ਚੁੱਕੇ ਹਨ।


ਦਿਵਿਤ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਔਲਖ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਗਿੱਪੀ ਗਰੇਵਾਲ, ਜੈਜ਼ੀ ਬੀ, ਨੀਰੂ ਬਾਜਵਾ, ਮਿਸ ਪੂਜਾ, ਬਿੰਨੂ ਢਿੱਲੋਂ, ਕਰਨਜੀਤ ਅਨਮੋਲ, ਜਸਬੀਰ ਜੱਸੀ, ਰਣਜੀਤ ਬਾਵਾ ਅਤੇ ਸੁਨੰਦਾ ਸ਼ਰਮਾ ਸਮੇਤ ਕਈ ਕਲਾਕਾਰਾਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਹੌਂਸਲਾ ਦਿੱਤਾ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK