ਮੋਹਾਲੀ ਤੋਂ 'ਸਕੂਲ ਆਫ਼ ਐਮੀਨੈਂਸ' ਦੀ ਸ਼ੁਰੂਆਤ, CM ਮਾਨ ਨੇ ਵਿਦਿਆਰਥੀਆਂ ਨੂੰ ਟਾਪ ਕਲਾਸ ਸਹੂਲਤਾਂ ਦੇਣ ਦਾ ਕੀਤਾ ਦਾਅਵਾ
ਚੰਡੀਗੜ੍ਹ : ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨੈੱਸ 'ਚ ਸਮਾਗਮ 'ਚ ਸੀਐੱਮ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਸਕੂਲ ਆਫ ਐਮੀਨੈਂਸ ਸਕੀਮ ਦਾ ਉਦਘਾਟਨ ਕੀਤਾ ਤੇ ਪਹਿਲੇ ਪੜਾਅ 'ਚ 117 ਸਕੂਲ ਅਪਗ੍ਰੇਡ ਕਰਨ ਦੀ ਗੱਲ ਕਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਸੀ ਜਿਸ ਵਿਚ ਲਿਖਿਆ ਹੈ ਕਿ ਅੱਜ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਲਈ ਇਕ ਇਤਿਹਾਸਕ ਦਿਨ ਹੈ …ਅੱਜ ਪੰਜਾਬ ਦੇ 117 'ਚੋਂ ਪਹਿਲੇ school of eminence ਬਣਾਉਣ ਦਾ ਉਦਘਾਟਨ ਹੋ ਰਿਹਾ ਹੈ …ਸਮੂਹ ਪੰਜਾਬੀਆਂ ਨੂੰ ਮੁਬਾਰਕਾਂ।
CM Bhagwant Mann launches #SchoolOfEminence | Live https://t.co/NEt0iOMxE7
— AAP Punjab (@AAPPunjab) January 21, 2023
ਸਮਾਗਮ 'ਚ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਉਨ੍ਹਾਂ ਨੂੰ ਇਹ ਮਹਿਕਮਾ ਦੇਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਜਿਸ ਮਹਿਕਮੇ ਨੇ ਪੰਜਾਬ ਦਾ ਭਵਿੱਖ ਬਦਲਾਣ ਹੋਵੇ, ਉਸ ਨੂੰ ਪਿਛਲੀਆਂ ਸਰਕਾਰਾਂ ਨੇ ਸਿਰਫ਼ ਧਰਨਿਆਂ ਦਾ ਮਹਿਕਮਾ ਬਣਾ ਦਿੱਤਾ ਸੀ।
ਮੈਂ CM @BhagwantMann ਜੀ ਦਾ ਸਾਰੀ ਉਮਰ ਧੰਨਵਾਦੀ ਰਹਾਂਗਾ ਕਿ ਉਨ੍ਹਾਂ ਨੇ ਮੈਨੂੰ ਸਿੱਖਿਆ ਵਰਗਾ ਪਾਕ ਮਹਿਕਮਾ ਦਿੱਤਾ
ਜਿਸ ਮਹਿਕਮੇ ਨੇ ਪੰਜਾਬ ਦਾ ਭਵਿੱਖ ਬਦਲਣਾ ਹੋਵੇ, ਉਸਨੂੰ ਪਿਛਲੀਆਂ ਸਰਕਾਰਾਂ ਨੇ ਸਿਰਫ਼ ਧਰਨਿਆਂ ਦਾ ਮਹਿਕਮਾ ਬਣਾ ਕੇ ਰੱਖ ਦਿੱਤਾ ਸੀ
—@harjotbains
ਸਿੱਖਿਆ ਮੰਤਰੀ, ਪੰਜਾਬ#SchoolOfEminence pic.twitter.com/z7gnJSpAPy — AAP Punjab (@AAPPunjab) January 21, 2023
- PTC NEWS