Fri, Jan 27, 2023
Whatsapp

ਸਨੀ ਦਿਓਲ ਨੂੰ MP Seat ਤੋਂ ਹਟਾਉਣ ਲਈ ਲੋਕ ਸਭਾ ਸਪੀਕਰ, ਮੁੱਖ ਚੋਣ ਕਮਿਸ਼ਨਰ ਤੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ

Written by  Jasmeet Singh -- November 27th 2022 03:30 PM -- Updated: November 27th 2022 03:31 PM
ਸਨੀ ਦਿਓਲ ਨੂੰ MP Seat ਤੋਂ ਹਟਾਉਣ ਲਈ ਲੋਕ ਸਭਾ ਸਪੀਕਰ, ਮੁੱਖ ਚੋਣ ਕਮਿਸ਼ਨਰ ਤੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਸਨੀ ਦਿਓਲ ਨੂੰ MP Seat ਤੋਂ ਹਟਾਉਣ ਲਈ ਲੋਕ ਸਭਾ ਸਪੀਕਰ, ਮੁੱਖ ਚੋਣ ਕਮਿਸ਼ਨਰ ਤੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਰਵੀਬਖਸ਼ ਸਿੰਘ ਅਰਸ਼ੀ, (ਗੁਰਦਾਸਪੁਰ, 27 ਨਵੰਬਰ): ਸਾਲ 2018 ਵਿੱਚ ਸੰਨੀ ਦਿਓਲ ਜਦੋਂ ਗੁਰਦਾਸਪੁਰ ਦੇ ਐਮਪੀ ਬਣੇ ਸਨ ਤਾਂ ਉਨ੍ਹਾਂ ਦੇ ਲੋਕ ਸਭਾ ਹਲਕੇ ਦੇ ਵੋਟਰਾਂ ਵਿੱਚ ਉਨ੍ਹਾਂ ਪ੍ਰਤੀ ਭਰਪੂਰ ਉਤਸ਼ਾਹ ਵੇਖਿਆ ਗਿਆ ਸੀ ਪਰ ਸੰਨੀ ਦਿਓਲ ਆਪਣੇ ਪੂਰੇ ਹਲਕੇ ਵਿੱਚ ਜਿੱਤਣ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਤੱਕ ਨਹੀਂ ਪਹੁੰਚੇ। ਵੋਟਰਾਂ ਨੇ ਉਦੋਂ ਸਬਰ ਕਰ ਲਿਆ ਪਰ ਬਟਾਲਾ ਪਟਾਕਾ ਫੈਕਟਰੀ ਧਮਾਕਾ, ਜ਼ਹਿਰੀਲੀ ਸ਼ਰਾਬ ਕਾਂਡ, ਕਰੋਨਾ ਕਾਲ, ਲੰਪੀ ਸਕਿੱਨ ਬਿਮਾਰੀ ਆਦਿ ਸਮੇਤ ਕਿੰਨੀਆਂ ਹੀ ਘਟਨਾਵਾਂ ਦਾ ਸਾਹਮਣਾ ਇਲਾਕੇ ਦੇ ਲੋਕਾਂ ਅਤੇ ਸਰਹੱਦੀ ਕਿਸਾਨਾਂ ਨੂੰ ਕਰਨਾ ਪਿਆ ਪਰ ਇਸ ਸਮੇਂ ਦੌਰਾਨ ਸੰਨੀ ਦਿਓਲ ਦੀ ਗੈਰਹਾਜ਼ਰੀ ਅਤੇ ਇਲਾਕੇ ਦੇ ਲੋਕਾਂ, ਵਪਾਰੀਆਂ ਦੀ ਸਾਰ ਤੱਕ ਨਾ ਲੈ ਲੈਣ ਕਾਰਨ ਲੋਕਾਂ ਦੇ ਸਬਰ ਦਾ ਪਿਆਲਾ ਭਰ ਗਿਆ ਤੇ ਖੁੱਲ ਕੇ ਸੰਨੀ ਦਿਓਲ ਦੇ ਵਿਰੋਧ ਵਿੱਚ ਲੋਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ: Big Boss ਫੇਮ ਅਰਸ਼ੀ ਖਾਨ ਪਹੁੰਚੀ ਚੰਡੀਗੜ੍ਹ, ਜਾਣੋ ਕੀ ਕਿਹਾ


ਕਈ ਵਾਰ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲੋਕ ਸਭਾ ਹਲਕੇ ਦੇ ਵੱਖ ਵੱਖ ਇਲਾਕਿਆਂ ਵਿੱਚ ਲੱਗੇ ਪਰ ਸੰਨੀ ਦਿਓਲ ਫੇਰ ਵੀ ਬਾਹਰ ਬੈਠ ਕੇ ਇਲਾਕੇ ਦੇ ਲੋਕਾਂ ਲਈ ਕੰਮ ਕਰਨ ਦੇ ਦਾਅਵੇ ਕਰਦੇ ਰਹੇ। ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਉਣ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨ ਅਮਰਜੋਤ ਸਿੰਘ ਨੇ ਇਕ ਵਾਰ ਫਿਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਐਮਪੀ ਸੰਨੀ ਦਿਓਲ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪੇਸ਼ੇ ਵਜੋਂ ਮਾਰਕੀਟਿੰਗ ਦੇ ਖੇਤਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਅਮਰਜੋਤ ਸਿੰਘ ਨੇ ਦੇਸ਼ ਦੇ ਰਾਸ਼ਟਰਪਤੀ, ਮੁੱਖ ਚੋਣ ਕਮਿਸ਼ਨਰ ਅਤੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਸੰਨੀ ਦਿਓਲ ਲੋਕ ਸਭਾ ਦੀ ਕੁਰਸੀ ਤੇ ਬਣੇ ਰਹਿਣ ਦੇ ਕਾਬਿਲ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਰਾਜ ਦੌਰਾਨ ਬੇਰੋਜ਼ਗਾਰ, ਵਪਾਰੀ ,ਮਜ਼ਦੂਰ, ਵਿਦਿਆਰਥੀ ਅਤੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਇਨ੍ਹਾਂ ਮੁਸੀਬਤਾਂ ਦੌਰਾਨ ਸੰਨੀ ਦਿਓਲ ਵੱਲੋਂ ਉਨ੍ਹਾਂ ਦੇ ਵਿੱਚ ਆ ਕੇ ਉਨ੍ਹਾਂ ਦਾ ਹਾਲਚਾਲ ਪੁੱਛਣਾ ਤੱਕ ਮੁਨਾਸਬ ਨਹੀਂ ਸਮਝਿਆ ਗਿਆ। ਇਸ ਲਈ ਉਹਨਾਂ ਨੂੰ ਉਨ੍ਹਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਵੀ ਵਾਂਝਿਆਂ ਕਰ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਭਾਰਤ ਬਨਾਮ ਨਿਊਜ਼ੀਲੈਂਡ ਦਾ ਤੀਜਾ ਟਵੰਟੀ-20 ਮੈਚ ਮੀਂਹ ਕਾਰਨ ਰੱਦ, ਭਾਰਤ ਦਾ ਲੜੀ 'ਤੇ ਕਬਜ਼ਾ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਰਜੋਤ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾਕੇ ਸੰਨੀ ਦਿਓਲ ਨੂੰ ਜਤਾਇਆ ਸੀ ਉਸ ਸਮੇਂ ਲੋਕਾਂ ਨੇ ਸੋਚਿਆ ਸੀ ਕਿ ਸੰਨੀ ਦਿਓਲ ਇਕ ਸੈਲੀਬ੍ਰਿਟੀ ਹੈ ਅਤੇ ਲੋਕਾਂ ਦੇ ਦੁੱਖ ਦਰਦ ਅਤੇ ਜਰੂਰਤਾ ਨੂੰ ਸਮਝੇਗਾ ਅਤੇ ਸਰਹੱਦੀ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਦਿੱਲੀ ਸੰਸਦ ਵਿੱਚ ਚੁੱਕੇਗਾ ਪਰ ਹੋਇਆ ਇਸ ਤੋਂ ਸੱਭ ਉਲਟ। ਜਿੱਤਣ ਤੋਂ ਬਾਅਦ ਸੰਨੀ ਦਿਓਲ ਲੋਕਾਂ ਦਾ ਧੰਨਵਾਦ ਕਰਨ ਨਹੀਂ ਪਹੁੰਚੇ। ਹਲਕੇ ਦੇ ਲੋਕਾਂ ਉੱਪਰ ਕਈ ਮੁਸੀਬਤਾਂ ਆਈਆਂ ਪਰ ਸਨੀ ਦਿਓਲ ਨਹੀਂ ਲੱਭੇ। ਇਥੋ ਤੱਕ ਕਿ ਲੋਕਾਂ ਦੇ ਮੁੱਦੇ ਚੁੱਕਣ ਲਈ ਸਨੀ ਦਿਓਲ ਸੰਸਦ ਸਤਰ ਵਿੱਚ ਵੀ ਨਹੀਂ ਪਹੁੰਚੇ ਜਿੱਸ ਕਰਕੇ ਗੁਰਦਾਸਪੁਰ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਂਸਦ ਸੰਨੀ ਦਿਓਲ ਨੇ ਲੋਕਤੰਤਰ ਵਿੱਚ ਲੋਕਾਂ ਦਾ ਭਰੋਸਾ ਤੋੜਿਆ ਹੈ ਇਸ ਲਈ ਅੱਜ ਉਹਨਾਂ ਨੇ ਰਾਸ਼ਟਰਪਤੀ, ਮੁੱਖ ਚੋਣ ਕਮਿਸ਼ਨਰ ਅਤੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸੰਨੀ ਦਿਓਲ ਨੂੰ ਤੁਰੰਤ ਸੰਸਦ ਦੇ ਪਦ ਤੋਂ ਬਰਖਾਸਤ ਕੀਤਾ ਜਾਵੇ।

- PTC NEWS

adv-img

Top News view more...

Latest News view more...