Thu, Apr 25, 2024
Whatsapp

Big Boss ਫੇਮ ਅਰਸ਼ੀ ਖਾਨ ਪਹੁੰਚੀ ਚੰਡੀਗੜ੍ਹ, ਜਾਣੋ ਕੀ ਕਿਹਾ

Written by  Pardeep Singh -- November 25th 2022 06:14 PM
Big Boss ਫੇਮ ਅਰਸ਼ੀ ਖਾਨ ਪਹੁੰਚੀ ਚੰਡੀਗੜ੍ਹ, ਜਾਣੋ ਕੀ ਕਿਹਾ

Big Boss ਫੇਮ ਅਰਸ਼ੀ ਖਾਨ ਪਹੁੰਚੀ ਚੰਡੀਗੜ੍ਹ, ਜਾਣੋ ਕੀ ਕਿਹਾ

ਚੰਡੀਗੜ੍ਹ : ਬਿੱਗ ਬੌਸ ਫੇਮ ਅਦਾਕਾਰਾ ਅਰਸ਼ੀ ਖਾਨ ਅੱਜ ਚੰਡੀਗੜ੍ਹ ਪਹੁੰਚੀ। ਅਰਸ਼ੀ ਖਾਨ ਨੇ ਇੱਥੇ ਆਪਣਾ ਡਰੀਮ ਪ੍ਰੋਜੈਕਟ ਲਾਂਚ ਕੀਤਾ ਹੈ। ਅਰਸ਼ੀ ਖਾਨ ਨੇ ਲੜਕੀਆਂ ਤੇ ਔਰਤਾਂ ਦੀ ਸੁਰੱਖਿਆ ਲਈ 'ਮਿਸ਼ਨ ਨਿਰਭੈਕ' ਲਾਂਚ ਕੀਤਾ ਹੈ। ਮਿਸ਼ਨ ਨਿਰਭੈਕ ਇਕ ਇਜ਼ਰਾਈਲ ਅਧਾਰਤ ਸਵੈ-ਰੱਖਿਆ ਤਕਨੀਕ ਹੈ। ਅਹਿਮ ਗੱਲ ਹੈ ਕਿ ਅਰਸ਼ੀ ਖਾਨ ਦੇ ਨਿਡਰ ਇਸ ਮਿਸ਼ਨ ਦੇ ਬ੍ਰਾਂਡ ਅੰਬੈਸਡਰ ਸਾਬਕਾ ਭਾਰਤੀ WWE ਰੈਸਲਰ ਦਿ ਗ੍ਰੇਟ ਖਲੀ ਹਨ।ਦੱਸ ਦੇਈਏ  ਅਰਸ਼ੀ ਖਾਨ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ।

ਅਰਸ਼ੀ ਖਾਨ ਨੇ  ਮਿਸ਼ਨ ਨਿਰਭੈਕ ਦੀ ਸ਼ੁਰੂਆਤ ਚੰਡੀਗੜ੍ਹ ਦੇ ਸੈਕਟਰ-27 ਪ੍ਰੈਸ ਕਲੱਬ ਵਿੱਚ ਕੀਤੀ। 
ਇਸ ਮੌਕੇ  ਅਰਸ਼ੀ ਨੇ ਕਿਹਾ ਕਿ ਇਹ ਮਿਸ਼ਨ ਲੜਕੀਆਂ ਤੇ ਔਰਤਾਂ ਵਿਰੁੱਧ ਵੱਧ ਰਹੇ ਅਪਰਾਧਾਂ ਨੂੰ ਰੋਕਣ ਅਤੇ ਲੜਕੀਆਂ ਨੂੰ ਆਤਮ ਰੱਖਿਆ ਤੇ ਵਿਰੋਧ ਸਿਖਾਉਣ ਲਈ ਹੀ ਸ਼ੁਰੂ ਕੀਤਾ ਹੈ ਤਾਂ ਜੋ ਦੇਸ਼ ਦੀਆਂ ਧੀਆਂ ਸੁਰੱਖਿਅਤ ਰਹਿ ਸਕਣ। ਉਨ੍ਹਾਂ ਨੇ ਕਿਹਾ ਹੈ ਕਿ ਸ਼ਰਧਾ ਦਾ ਕਤਲ ਕਰਨ ਵਾਲੇ ਨੂੰ ਫਾਂਸੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਹਿਲਾਵਾਂ ਉੱਤੇ ਅੱਤਿਆਚਾਰ ਕਰਨ ਵਾਲੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।


- PTC NEWS

Top News view more...

Latest News view more...