Linkedin Layoffs: ਦੁਨੀਆ ਭਰ ਦੀਆਂ ਤਕਨੀਕੀ ਕੰਪਨੀਆਂ 'ਚ ਛਾਂਟੀ ਦਾ ਦੌਰ ਅਜੇ ਖਤਮ ਨਹੀਂ ਹੋਇਆ ਹੈ। ਪਿਛਲੇ ਕੁਝ ਮਹੀਨਿਆਂ 'ਚ ਗੂਗਲ ਅਤੇ ਟਵਿਟਰ ਸਮੇਤ ਕਈ ਕੰਪਨੀਆਂ ਨੇ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਹੁਣ ਮਾਈਕ੍ਰੋਸਾਫਟ ਕਾਰਪੋਰੇਸ਼ਨ ਦੀ ਮਲਕੀਅਤ ਵਾਲੀ ਕੰਪਨੀ ਲਿੰਕਡਇਨ ਵੀ ਇਸ ਸੂਚੀ 'ਚ ਸ਼ਾਮਲ ਹੋ ਗਈ ਹੈ। ਕਾਰੋਬਾਰੀ ਪੇਸ਼ੇਵਰ ਨੈੱਟਵਰਕਿੰਗ ਸਾਈਟ ਲਿੰਕਡਇਨ ਨੇ 716 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਉਹ ਆਪਣੀ ਚੀਈਨੀਜ਼ ਜੌਬ ਐਪਲੀਕੇਸ਼ਨ ਐਪ ਨੂੰ ਵੀ ਬੰਦ ਕਰਨ ਜਾ ਰਹੀ ਹੈ।ਰਿਪੋਰਟ ਅਨੁਸਾਰ ਕੰਪਨੀ ਨੇ ਕਮਜ਼ੋਰ ਗਲੋਬਲ ਆਰਥਿਕ ਸਥਿਤੀਆਂ ਅਤੇ ਮੰਗ ਵਿੱਚ ਗਿਰਾਵਟ ਦੇ ਵਿਚਕਾਰ ਛਾਂਟੀ ਨਾਲ ਸਬੰਧਤ ਇਹ ਕਦਮ ਚੁੱਕਿਆ ਹੈ। ਹਾਲਾਂਕਿ ਕੰਪਨੀ ਦੀ ਆਮਦਨ ਪਿਛਲੇ ਸਾਲ ਦੀ ਹਰ ਤਿਮਾਹੀ ਦੌਰਾਨ ਵਧੀ ਹੈ। ਲਿੰਕਡਇਨ ਦੁਨੀਆ ਭਰ 'ਚ ਲਗਭਗ 20,000 ਕਰਮਚਾਰੀਆਂ ਨੂੰ ਰੁਜ਼ਗਾਰ ਦਿੰਦਾ ਹੈ। ਮੌਜੂਦਾ ਸਮੇਂ ਵਿੱਚ, ਕੰਪਨੀ ਛਾਂਟੀ ਦੇ ਜ਼ਰੀਏ 3.5 ਪ੍ਰਤੀਸ਼ਤ ਨੌਕਰੀਆਂ ਵਿਚ ਕਟੌਤੀ ਕਰ ਰਹੀ ਹੈ। ਬਦਲਦੇ ਮਾਹੌਲ 'ਚ ਛਾਂਟਨੀ ਨੂੰ ਦੱਸਿਆ ਜ਼ਰੂਰੀਲਿੰਕਡਇਨ ਦੇ ਸੀਈਓ ਰਿਆਨ ਰੋਸਲਾਂਸਕੀ ਨੇ ਇੱਕ ਈਮੇਲ 'ਚ ਕਰਮਚਾਰੀਆਂ ਨੂੰ ਛਾਂਟੀ ਬਾਰੇ ਜਾਣਕਾਰੀ ਦਿੱਤੀ। ਇਸ 'ਚ ਉਨ੍ਹਾਂ ਕਿਹਾ ਕਿ ਬਦਲਦੇ ਮਾਹੌਲ 'ਚ ਕੰਪਨੀ ਨੇ ਆਪਣੇ ਗਲੋਬਲ ਵਪਾਰਕ ਸੰਗਠਨ ਵਿਚ ਵੱਡੇ ਬਦਲਾਅ ਕੀਤੇ ਹਨ ਅਤੇ ਚੀਨੀ ਨੌਕਰੀ ਦੀ ਅਰਜ਼ੀ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਾਰਨ ਕੰਪਨੀ ਦੇ 716 ਲੋਕਾਂ ਦੀ ਨੌਕਰੀ ਚਲੀ ਜਾਵੇਗੀ। ਇਸ 'ਚ ਸੇਲਜ਼, ਆਪਰੇਸ਼ਨ ਅਤੇ ਸਪੋਰਟ ਟੀਮ ਦੇ ਕਰਮਚਾਰੀ ਪ੍ਰਭਾਵਿਤ ਹੋਣਗੇ। ਲਿੰਕਡਇਨ ਦੀ ਚੀਨ-ਅਧਾਰਤ ਐਪ ਨੂੰ ਬੰਦ ਕਰ ਦਿੱਤਾ ਜਾਵੇਗਾ, ਪਰ ਕੰਪਨੀ ਦੇਸ਼ ਤੋਂ ਬਾਹਰ ਕਰਮਚਾਰੀਆਂ ਨੂੰ ਨਿਯੁਕਤ ਕਰਨ ਅਤੇ ਸਿਖਲਾਈ ਦੇਣ ਵਿਚ ਕੰਮ ਕਰਨ ਵਾਲੀਆਂ ਕੰਪਨੀਆਂ ਦੀ ਮਦਦ ਲਈ ਚੀਨ ਵਿਚ ਮੌਜੂਦਗੀ ਬਣਾਈ ਰੱਖੇਗੀ। ਪਿਛਲੇ 6 ਮਹੀਨਿਆਂ ਵਿਚ, ਦੁਨੀਆ ਭਰ ਵਿਚ ਤਕਨੀਕੀ ਖੇਤਰ ਵਿਚ ਕੰਮ ਕਰ ਰਹੇ 2,70,000 ਤੋਂ ਵੱਧ ਲੋਕਾਂ ਨੂੰ ਛਾਂਟੀ ਵਿੱਚ ਆਪਣੀ ਨੌਕਰੀ ਗੁਆਉਣੀ ਪਈ। ਜਿਸ ਵਿਚ ਐਮਾਜ਼ਾਨ, ਫੇਸਬੁੱਕ ਅਤੇ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ। ਮਾਈਕ੍ਰੋਸਾਫਟ ਨੇ 2016 ਵਿਚ ਲਿੰਕਡਇਨ ਨੂੰ 26 ਬਿਲੀਅਨ ਡਾਲਰ ਵਿਚ ਖਰੀਦਿਆ ਸੀ। ਮਾਈਕਰੋਸਾਫਟ ਨੇ ਇਸ ਸਾਲ ਦੇ ਸ਼ੁਰੂ ਵਿਚ ਲਗਭਗ 10,000 ਕਰਮਚਾਰੀਆਂ ਨੂੰ ਕੱਢ ਦਿੱਤਾ ਸੀ। ਦੱਸ ਦਈਏ ਕਿ ਪਿਛਲੇ ਸਾਲ ਅਕਤੂਬਰ-ਨਵੰਬਰ ਵਿੱਚ ਟਵਿੱਟਰ ਵਿਚ ਛਾਂਟੀ ਤੋਂ ਬਾਅਦ ਸਾਰੀਆਂ ਤਕਨੀਕੀ ਕੰਪਨੀਆਂ ਨੇ ਬਦਲੇ ਵਿਚ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਨ੍ਹਾਂ ਸਾਰੀਆਂ ਕੰਪਨੀਆਂ ਨੇ ਛਾਂਟੀ ਲਈ ਕਮਜ਼ੋਰ ਆਰਥਿਕ ਸਥਿਤੀਆਂ ਅਤੇ ਹੌਲੀ ਕਾਰੋਬਾਰੀ ਵਿਕਾਸ ਦਾ ਹਵਾਲਾ ਦਿੱਤਾ।