Sat, Jul 27, 2024
Whatsapp

Exit Poll 2024 : ਪੰਜਾਬ ਦੀਆਂ 13 ਸੀਟਾਂ ਦਾ ਨਿਚੋੜ , ਸਭ ਤੋਂ ਸਹੀ ਤੇ ਸਟੀਕ, ਵੇਖੋ PTC NEWS 'ਤੇ

ਪੀਟੀਸੀ ਨਿਊਜ਼ ਵੱਲੋਂ ਚੋਣਾਂ ਦੀ ਸਾਰੀ ਕਵਰੇਜ਼ ਅਤੇ ਇੱਕ-ਇੱਕ ਪਲ ਦੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਈ ਜਾਵੇਗੀ। ਇਸ ਦੌਰਾਨ ਪੀਟੀਸੀ ਨਿਊਜ਼ ਵੱਲੋਂ ਸੱਤਵੇਂ ਗੇੜ ਦੀਆਂ ਚੋਣਾਂ ਤੋਂ ਬਾਅਦ ਸ਼ਾਮ 6 ਵਜੇ ਕੁੱਝ ਸਿਆਸਤ ਦੇ ਮਾਹਰਾਂ ਤੇ ਧੁਰੰਤਰਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ।

Reported by:  PTC News Desk  Edited by:  KRISHAN KUMAR SHARMA -- May 31st 2024 10:35 PM -- Updated: June 01st 2024 06:17 PM
Exit Poll 2024 : ਪੰਜਾਬ ਦੀਆਂ 13 ਸੀਟਾਂ ਦਾ ਨਿਚੋੜ , ਸਭ ਤੋਂ ਸਹੀ ਤੇ ਸਟੀਕ, ਵੇਖੋ PTC NEWS 'ਤੇ

Exit Poll 2024 : ਪੰਜਾਬ ਦੀਆਂ 13 ਸੀਟਾਂ ਦਾ ਨਿਚੋੜ , ਸਭ ਤੋਂ ਸਹੀ ਤੇ ਸਟੀਕ, ਵੇਖੋ PTC NEWS 'ਤੇ

Lok Sabha Election 2024: ਲੋਕ ਸਭਾ ਚੋਣਾਂ 2024 ਦੇ ਸੱਤਵੇਂ ਤੇ ਆਖ਼ਰੀ ਪੜ੍ਹਾਅ ਲਈ ਸ਼ਨੀਵਾਰ ਨੂੰ ਵੋਟਿੰਗ ਹੋਣ ਜਾ ਰਹੀ ਹੈ। ਹੁਣ ਤੱਕ 6 ਪੜ੍ਹਾਵਾਂ ਦੀ ਵੋਟਿੰਗ ਹੋ ਚੁੱਕੀ ਹੈ। ਸ਼ਨੀਵਾਰ ਪੰਜਾਬ ਸਮੇਤ ਕਈ ਰਾਜ਼ਾਂ ਵਿੱਚ ਵੋਟਿੰਗ ਹੋਵੇਗੀ, ਜਿਸ ਲਈ ਚੋਣ ਕਮਿਸ਼ਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਪੀਟੀਸੀ ਨਿਊਜ਼ ਵੱਲੋਂ ਵੀ ਇਨ੍ਹਾਂ ਚੋਣਾਂ ਲਈ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਚੋਣਾਂ ਦੀ ਸਾਰੀ ਕਵਰੇਜ਼ ਅਤੇ ਇੱਕ-ਇੱਕ ਪਲ ਦੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਈ ਜਾਵੇਗੀ। ਇਸ ਦੌਰਾਨ ਪੀਟੀਸੀ ਨਿਊਜ਼ ਵੱਲੋਂ ਸੱਤਵੇਂ ਗੇੜ ਦੀਆਂ ਚੋਣਾਂ ਤੋਂ ਬਾਅਦ ਸ਼ਾਮ 6 ਵਜੇ ਪੰਜਾਬ ਦੇ ਸਭ ਤੋਂ ਵੱਡੇ ਪੱਤਰਕਾਰ ਤੇ ਸਿਆਸਤ ਦੇ ਮਾਹਰਾਂ ਤੇ ਧੁਰੰਤਰਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ।

ਇਨ੍ਹਾਂ ਵਿੱਚ ਪੰਜਾਬ ਦੇ ਸਿਰਕੱਢ ਮਾਹਰਾਂ ਵਿੱਚ ਨਾਲ ਰੂਬਰੂ ਕਰਵਾਇਆ ਜਾਵੇਗਾ। ਜਿਨ੍ਹਾਂ ਵਿੱਚ ਬਲਜੀਤ ਸਿੰਘ ਬੱਲੀ, ਸੀਨੀਅਰ ਪੱਤਰਕਾਰ ਅਤੇ ਬਾਬੂਸ਼ਾਹੀ ਡਾਟ ਕਾਮ ਦੇ ਮੁੱਖ ਸੰਪਾਦਕ ਹਨ। ਉਹ 1980 ਤੋਂ ਲਗਾਤਾਰ ਮੀਡੀਆ ਜਗਤ 'ਚ ਸਰਗਰਮ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਇਸ ਦੌਰਾਨ ਉਹ ਕਈ ਦੇਸ਼ ਅਤੇ ਵਿਦੇਸ਼ ਦੇ ਕਈ ਵੱਡੇ ਟੀਵੀ ਚੈਨਲਾਂ/ਅਖ਼ਬਾਰਾਂ, ਜਿਨ੍ਹਾਂ ਵਿੱਚ ਐਨਡੀਟੀਵੀ, ਜ਼ੀ ਟੀਵੀ, ਸਹਾਰਾ ਟੀਵੀ, ਪੀਟੀਸੀ ਅਤੇ ਕੈਨੇਡਾ ਅਤੇ ਯੂਕੇ ਵਿੱਚ ਸਥਿਤ ਕਈ ਮੀਡੀਆ ਸੰਸਥਾਵਾਂ ਲਈ ਇੱਕ ਫ੍ਰੀ ਲਾਂਸ ਸਿਆਸੀ ਟਿੱਪਣੀਕਾਰ ਵਜੋਂ, ਵੈਨਕੂਵਰ-ਅਧਾਰਤ “ਇੰਡੋ-ਕੈਨੇਡੀਅਨ ਟਾਈਮਜ਼”, ਲੰਡਨ ਸਥਿਤ ਡੇਸਪਰਡਜ਼ ਆਦਿ 'ਚ ਵੀ ਸੇਵਾਵਾਂ ਨਿਭਾਅ ਚੁੱਕੇ ਹਨ।  ਉਹ ਦੇਸ਼ ਭਰ 'ਚ ਇੱਕ ਮਹੱਤਵਪੂਰਨ ਸਮਾਜਿਕ, ਆਰਥਿਕ, ਸੱਭਿਆਚਾਰਕ, ਰਾਜਨੀਤਿਕ ਵਿਸ਼ਲੇਸ਼ਕ ਵਜੋਂ ਜਾਣੇ ਜਾਂਦੇ ਹਨ। 35 ਸਾਲਾਂ ਤੇ ਤਜ਼ਰਬੇ ਅਤੇ ਆਪਣੀਆਂ ਇਨ੍ਹਾਂ ਸੇਵਾਵਾਂ ਸਦਕਾ ਹੀ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 1996 'ਚ ਸ਼੍ਰੋਮਣੀ ਪੰਜਾਬੀ ਪੱਤਰਕਾਰ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।


ਡਾ. ਪਿਆਰੇ ਲਾਲ ਗਰਗ, ਇੱਕ ਉਘੇ ਵਿਦਵਾਨ ਅਤੇ ਪੰਜਾਬ ਦੀ ਸਿਆਸਤ ਦੀ ਡੂੰਘੀ ਸਮਝ ਰੱਖਣ ਵਾਲੇ ਵਿਅਕਤੀ ਹਨ ਅਤੇ ਭਾਈਚਾਰਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਵਿਸ਼ਿਆਂ 'ਤੇ ਡੂੰਘੀ ਪਕੜ ਰੱਖਦੇ ਹਨ। ਉਹ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸਾਬਕਾ ਰਜਿਸਟਰਾਰ ਅਤੇ ਇੱਕ ਜਾਣੇ-ਪਛਾਣੇ ਸਮਾਜਿਕ ਤੇ ਸਿਹਤ ਕਾਰਕੁਨ ਹਨ। ਉਹ ਪੰਜਾਬ ਦੀਆਂ ਦੋਵੇਂ ਮੁੱਖ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ਲਈ ਵੀ ਸਮੇਂ-ਸਮੇਂ 'ਤੇ ਕੰਮ ਕਰ ਚੁੱਕੇ ਹਨ। ਉਹ ਕਈ ਵੱਡੇ ਟੀਵੀ ਚੈਨਲਾਂ ਅਤੇ ਵਿਦੇਸ਼ਾਂ ਵਿੱਚ ਸਿਆਸੀ ਅਤੇ ਰਾਜਨੀਤਕ ਬਹਿਸਾਂ ਵਿੱਚ ਵੀ ਹਿੱਸਾ ਲੈਂਦੇ ਰਹੇ ਹਨ।

ਡਾ. ਹਰਜਿੰਦਰ ਸਿੰਘ ਵਾਲੀਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਹਨ। ਉਹ ਪੰਜਾਬ ਦੀ ਸਿਆਸਤ 'ਤੇ ਡੂੰਘੀ ਪਕੜ ਰੱਖਦੇ ਹਨ ਅਤੇ ਵੱਖ-ਵੱਖ ਟੀਵਾਂ ਚੈਨਲਾਂ 'ਤੇ ਸਿਆਸੀ ਬਹਿਸਾਂ ਵਿੱਚ ਹਿੱਸਾ ਲੈਂਦੇ ਰਹੇ ਹਨ। ਉਨ੍ਹਾਂ ਦੀਆਂ ਕਈ ਪੁਸਤਕਾਂ ਵੀ ਛਪ ਚੁੱਕੀਆਂ ਹਨ। ਇਸਤੋਂ ਇਲਾਵਾ ਕਈ ਸਨਮਾਨ ਵੀ ਪ੍ਰਾਪਤ ਕਰ ਚੁੱਕੇ ਹਨ।

ਇਸਤੋਂ ਇਲਾਵਾ ਉਘੇ ਸਿਆਸੀ ਮਾਹਰ ਅਵਿਨਾਸ਼ ਸਿੰਘ ਵੀ ਲੋਕ ਸਭਾ ਚੋਣ 2024 ਦੇ ਨਤੀਜਿਆਂ 'ਤੇ ਆਪਣੀ ਵਡਮੁੱਲ ਰਾਇ ਪੇਸ਼ ਕਰਨਗੇ ਅਤੇ ਦੱਸਣਗੇ ਕਿ ਕਿਹੜੀ-ਕਿਹੜੀ ਸਿਆਸੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਕਿੰਨੇ ਕੁ ਪਾਣੀ ਵਿੱਚ ਹੈ ਅਤੇ ਕਿਹੜੀ ਪਾਰਟੀ ਦਾ ਇਨ੍ਹਾਂ ਚੋਣਾਂ 'ਚ ਪੱਲੜਾ ਭਾਰੀ ਰਹਿ ਸਕਦਾ ਹੈ।

- PTC NEWS

Top News view more...

Latest News view more...

PTC NETWORK