Sun, May 5, 2024
Whatsapp

ਲੋਕ ਸਭਾ ਚੋਣਾਂ ਦਾ ਦੂਜਾ ਪੜ੍ਹਾਅ: ਜਾਣੋ ਕਿਹੜੀਆਂ ਹੌਟ ਸੀਟਾਂ 'ਤੇ ਪੈਣਗੀਆਂ ਵੋਟਾਂ ਅਤੇ ਕਿਹੜੇ ਦਿੱਗਜ਼ਾਂ ਦੀ ਕਿਸਮਤ ਹੋਵੇਗੀ ਕੈਦ

Lok Sabha Elections 2024 voting 2nd phase: 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (UTs) ਦੇ 89 ਹਲਕਿਆਂ 'ਚ 18ਵੀਆਂ ਲੋਕ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ 2024 ਨੂੰ ਸ਼ੁਰੂ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

Written by  KRISHAN KUMAR SHARMA -- April 25th 2024 02:53 PM
ਲੋਕ ਸਭਾ ਚੋਣਾਂ ਦਾ ਦੂਜਾ ਪੜ੍ਹਾਅ: ਜਾਣੋ ਕਿਹੜੀਆਂ ਹੌਟ ਸੀਟਾਂ 'ਤੇ ਪੈਣਗੀਆਂ ਵੋਟਾਂ ਅਤੇ ਕਿਹੜੇ ਦਿੱਗਜ਼ਾਂ ਦੀ ਕਿਸਮਤ ਹੋਵੇਗੀ ਕੈਦ

ਲੋਕ ਸਭਾ ਚੋਣਾਂ ਦਾ ਦੂਜਾ ਪੜ੍ਹਾਅ: ਜਾਣੋ ਕਿਹੜੀਆਂ ਹੌਟ ਸੀਟਾਂ 'ਤੇ ਪੈਣਗੀਆਂ ਵੋਟਾਂ ਅਤੇ ਕਿਹੜੇ ਦਿੱਗਜ਼ਾਂ ਦੀ ਕਿਸਮਤ ਹੋਵੇਗੀ ਕੈਦ

Lok Sabha Elections 2024 voting 2nd phase: ਲੋਕ ਸਭਾ ਚੋਣਾਂ 2024 ਦੇ ਦੂਜੇ ਪੜ੍ਹਾਅ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਚੋਣਾਂ ਦੇ ਦੂਜੇ ਪੜ੍ਹਾਅ ਤਹਿਤ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ। 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (UTs) ਦੇ 89 ਹਲਕਿਆਂ 'ਚ 18ਵੀਆਂ ਲੋਕ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ 2024 ਨੂੰ ਸ਼ੁਰੂ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

ਕਿਹੜੇ ਰਾਜਾਂ 'ਚ ਕਿੰਨੀਆਂ ਸੀਟਾਂ 'ਤੇ ਪੈਣਗੀਆਂ ਵੋਟਾਂ


ਲੋਕ ਸਭਾ ਚੋਣਾਂ ਦੇ ਦੂਜੇ ਪੜ੍ਹਾਅ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਵੋਟਾਂ ਪੈਣੀਆਂ ਹਨ। ਇਸ ਵਿੱਚ ਕੇਰਲ ਦੀਆਂ ਸਾਰੀਆਂ 20 ਸੀਟਾਂ, ਕਰਨਾਟਕ ਦੀਆਂ 28 ਵਿੱਚੋਂ 14 ਸੀਟਾਂ, ਰਾਜਸਥਾਨ ਦੀਆਂ 13 ਸੀਟਾਂ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਅੱਠ-8 ਸੀਟਾਂ, ਮੱਧ ਪ੍ਰਦੇਸ਼ ਦੀਆਂ ਸੱਤ ਸੀਟਾਂ, ਅਸਾਮ ਅਤੇ ਬਿਹਾਰ ਵਿੱਚ ਪੰਜ-ਪੰਜ, ਛੱਤੀਸਗੜ੍ਹ ਦੀਆਂ ਤਿੰਨ-ਤਿੰਨ ਸੀਟਾਂ ਸ਼ਾਮਲ ਹਨ। ਪੱਛਮੀ ਬੰਗਾਲ ਅਤੇ ਮਨੀਪੁਰ, ਤ੍ਰਿਪੁਰਾ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਇੱਕ-ਇੱਕ ਸੀਟ।

ਲੋਕ ਸਭਾ ਚੋਣਾਂ ਦੇ ਦੂਜੇ ਪੜ੍ਹਾਅ ਦੀ ਤਰੀਕ ਅਤੇ ਸਮਾਂ

ਚੋਣ ਕਮਿਸ਼ਨ ਦੀ ਸਮਾਂ ਸਾਰਣੀ ਅਨੁਸਾਰ 18ਵੀਆਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਸਮਾਪਤ ਹੋਵੇਗੀ।

ਵੋਟਿੰਗ ਵਾਲੇ ਰਾਜਾਂ/ਹਲਕਿਆਂ ਦੀ ਸੂਚੀ

S.NoStates/UTNo. of seatsConstituencies
1ਆਸਾਮ5ਕਰੀਮਗੰਜ, ਸਿਲੀਚਰ, ਮੰਗਲਦੋਈ, ਨਾਓਗੌਂਗ, ਕਾਲੀਆਬੋਰ
2ਬਿਹਾਰ5ਕਿਸ਼ਨਗੰਜ, ਕਟਿਹਾਰ, ਪੂਰਨੀਆ, ਭਾਗਲਪੁਰ, ਬਾਂਕਾ
3ਛੱਤੀਸਗੜ੍ਹ3ਰਾਜਨੰਦਗਾਓਂ, ਮਹਾਸਮੁੰਡ, ਕੰਕੇਰ
4ਜੰਮੂ ਐਂਡ ਕਸ਼ਮੀਰ1ਜੰਮੂ
5ਕਰਨਾਟਕਾ14ਉਡਪੀ ਚਿਕਾਮੰਗਲੂਰ, ਹਸਨ, ਦਕਸ਼ਿਣਾ ਕੰਨੜਾ, ਤੁਮਕਰ, ਮਾਂਡਿਆ, ਮੈਸੂਰ, ਚਮਰਾਜਾ ਨਗਰ, ਬੈਂਗਲੌਰ ਦਿਹਾਤੀ, ਬੈਂਗਲੌਰ ਉਤਰ, ਬੈਂਗਲੌਰ ਸੈਂਟਰਲ, ਬੈਂਗਲੌਰ ਦੱਖਣ, ਚਿਕਬਲਾਪੂਰ, ਕੋਲਾਰ 
6ਕੇਰਲਾ20ਕਾਸਰਗੋਡ, ਕੰਨੂਰ, ਵਟਾਕਾਰਾ, ਵਾਇਨਾਡ, ਕੋਝੀਕੋਡ, ਮਲੱਪੁਰਮ, ਪੋਨਾਨੀ, ਪਲੱਕੜ, ਅਲਾਥੁਰ, ਤ੍ਰਿਸ਼ੂਰ, ਚਲਾਕੁਡੀ, ਏਰਨਾਕੁਲਮ, ਇਡੁੱਕੀ, ਕੋਟਾਯਮ, ਅਲਾਪੁਝਾ, ਮਾਵੇਲੀਕਾਰਾ, ਪਠਾਨਮਥਿੱਟਾ, ਕੋਲਮ, ਅਟਿਂਗਲ, ਤਿਰੂਵਨੰਤਪੁਰਮ
7ਮੱਧ ਪ੍ਰਦੇਸ਼7ਟੀਕਮਗੜ੍ਹ, ਦਮੋਹ, ਖਜੂਰਾਹੋ, ਸਤਨਾ, ਰੀਵਾ, ਹੋਸ਼ੰਗਾਬਾਦ, ਬੈਤੁਲ
8ਮਹਾਰਾਸ਼ਟਰਾ8ਬੁਲਢਾਨਾ, ਅਕੋਲਾ, ਅਮਰਾਵਤੀ (SC), ਵਰਧਾ, ਯਵਤਮਾਲ-ਵਾਸ਼ਿਮ, ਹਿੰਗੋਲੀ, ਨਾਂਦੇੜ, ਪਰਭਨੀ
9ਮਣੀਪੁਰ1ਬਾਹਰੀ ਮਣੀਪੁਰ
10ਰਾਜਸਥਾਨ13ਟੋਂਕ-ਸਵਾਈ ਮਾਧੋਪੁਰ, ਅਜਮੇਰ, ਪਾਲੀ, ਜੋਧਪੁਰ, ਬਾੜਮੇਰ, ਜਲੌਰ, ਉਦੈਪੁਰ, ਬਾਂਸਵਾੜਾ, ਚਿਤੌੜਗੜ੍ਹ, ਰਾਜਸਮੰਦ, ਭੀਲਵਾੜਾ, ਕੋਟਾ, ਝਾਲਾਵਾੜ-ਬਾਰਨ।
11ਤ੍ਰਿਪੁਰਾ1ਤ੍ਰਿਪੁਰਾ ਪੂਰਬ
12ਉਤਰ ਪ੍ਰਦੇਸ਼8ਅਮਰੋਹਾ, ਮੇਰਠ, ਬਾਗਪਤ, ਗਾਜ਼ੀਆਬਾਦ, ਗੌਤਮ ਬੁੱਧ ਨਗਰ, ਅਲੀਗੜ੍ਹ, ਮਥੁਰਾ, ਬੁਲੰਦਸ਼ਹਿਰ।
13ਪੱਛਮੀ ਬੰਗਾਲ3ਦਾਰਜੀਲਿੰਗ, ਰਾਏਗੰਜ, ਬਲੁਰਘਾਟ

ਲੋਕ ਸਭਾ ਚੋਣਾਂ ਦਾ ਦੂਜਾ ਪੜ੍ਹਾਅ -- ਮੁੱਖ ਉਮੀਦਵਾਰ

ਲੋਕ ਸਭਾ ਫੇਜ਼ 2 'ਚ ਚੋਣ ਲੜਨ ਵਾਲੇ ਪ੍ਰਮੁੱਖ ਉਮੀਦਵਾਰਾਂ ਵਿੱਚ ਤਿਰੂਵਨੰਤਪੁਰਮ ਤੋਂ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਕਾਂਗਰਸ ਆਗੂ ਸ਼ਸ਼ੀ ਥਰੂਰ ਵੀ ਤਿਰੂਵਨੰਤਪੁਰਮ ਤੋਂ, ਭਾਜਪਾ ਦੀ ਤੇਜਸਵੀ ਸੂਰਿਆ ਬੇਂਗਲੁਰੂ ਦੱਖਣੀ ਤੋਂ, ਹੇਮਾ ਮਾਲਿਨੀ ਮਥੁਰਾ ਤੋਂ, ਅਰੁਣ ਗੋਵਿਲ ਮੇਰਠ ਤੋਂ, ਰਾਹੁਲ ਗਾਂਧੀ, ਵਾਇਨਾਡ ਤੋਂ ਕਾਂਗਰਸ ਦੀ ਨੁਮਾਇੰਦਗੀ ਕਰ ਰਹੇ ਹਨ। ਇਸੇ ਤਰ੍ਹਾਂ ਬੰਗਲੌਰ ਦਿਹਾਤੀ ਤੋਂ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਦੇ ਭਰਾ ਡੀਕੇ ਸੁਰੇਸ਼, ਮਾਂਡਿਆ ਤੋਂ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ, ਪੂਰਨੀਆ ਤੋਂ ਆਜ਼ਾਦ ਉਮੀਦਵਾਰ ਪੱਪੂ ਯਾਦਵ ਅਤੇ ਵਾਇਨਾਡ ਤੋਂ ਸੀਪੀਆਈ ਦੇ ਐਨੀ ਰਾਜਾ ਮੈਦਾਨ 'ਚ ਹਨ।

ਦੱਸ ਦਈਏ ਕਿ ਭਾਰਤੀ ਚੋਣ ਕਮਿਸ਼ਨ (ECI) ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਤੀਜੇ ਪੜਾਅ ਦੀਆਂ ਵੋਟਾਂ 7 ਮਈ ਨੂੰ, ਚੌਥੇ ਪੜਾਅ ਲਈ 13 ਮਈ, ਪੰਜਵਾਂ ਚੌਥੇ ਪੜਾਅ ਲਈ 20 ਮਈ, ਛੇਵਾਂ ਪੜਾਅ ਲਈ 25 ਮਈ ਅਤੇ ਆਖਰੀ ਪੜਾਅ ਲਈ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

- PTC NEWS

Top News view more...

Latest News view more...