'ਰਾਤੀ ਮਿਲਣ ਨਾ ਆਈਂ ਵੇ ਪਿੰਡ ਪਹਿਰਾ ਲੱਗਦਾ', ਆਸ਼ਿਕਾਂ ਨੇ ਨਹੀਂ ਮੰਨੀ ਗੱਲ, ਚਾੜ੍ਹਿਆ ਕੁਟਾਪਾ
ਬਠਿੰਡਾ: ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਇੱਕ ਗਾਣਾ ਆਇਆ ਸੀ, ਜਿਸ ਦੇ ਬੋਲ ਇੰਝ ਸਨ ਕਿ 'ਰਾਤੀ ਮਿਲਣ ਨਾ ਆਈਂ ਵੇ ਪਿੰਡ ਪਹਿਰਾ ਲੱਗਦਾ', ਜਿਸ ਵਿੱਚ ਇੱਕ ਕੁੜੀ ਆਪਣੇ ਆਸ਼ਿਕ ਨੂੰ ਪਿੰਡ 'ਚ ਲੱਗਣ ਵਾਲੇ ਪਹਿਰੇ ਤੋਂ ਸੁਚੇਤ ਕਰਦੀ ਹੈ। ਪਰ ਅਜੋਕੇ ਆਸ਼ਿਕਾਂ ਨੇ ਸ਼ਾਇਦ ਇਸ ਗਾਣੇ ਦੇ ਅਲਫਾਜ਼ਾਂ ਨੂੰ ਸਮਝਿਆ ਨਹੀਂ ਤਾਂ ਹੀ ਤਾਂ ਪਿੰਡ ਦੇ ਪਹਿਰੇਦਾਰਾਂ ਵੱਲੋਂ ਉਨ੍ਹਾਂ ਦਾ ਕੁਟਾਪਾ ਚਾੜ੍ਹ ਦਿੱਤਾ ਗਿਆ।
ਇਹ ਵੀ ਪੜ੍ਹੋ - ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਬੇਅਦਬੀ ਮਾਮਲਾ: ਰੋਪੜ ਅਦਾਲਤ ਵੱਲੋਂ ਮੁਲਜ਼ਮ ਦੋਸ਼ੀ ਕਰਾਰ, 5 ਸਾਲ ਦੀ ਸਜ਼ਾ
ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਵਿੱਚ ਬੀਤੀ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਆਏ ਇੱਕ ਨੌਜਵਾਨ ਅਤੇ ਉਸ ਦੇ ਦੋ ਦੋਸਤਾਂ ਨੂੰ ਪਿੰਡ ਵਾਸੀਆਂ ਨੇ ਚੋਰ ਸਮਝ ਕੇ ਫੜ ਲਿਆ ਅਤੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਿੰਡ ਵਾਸੀਆਂ ਦੀ ਕੁੱਟਮਾਰ ਕਰਨ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੇ ਹੱਥ ਜੋੜ ਕੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ। ਮਾਮਲੇ ਦੀ ਸੂਚਨਾ ਥਾਣਾ ਸਦਰ ਬਠਿੰਡਾ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਿੰਨਾਂ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ - ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁੜ੍ਹ ਮਿਲੀ 30 ਦਿਨਾਂ ਦੀ ਪੈਰੋਲ
ਬਾਅਦ ਵਿੱਚ ਤਿੰਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾਇਆ ਗਿਆ ਅਤੇ ਉਨ੍ਹਾਂ ਦੇ ਮੁਆਫੀ ਮੰਗਣ ਤੋਂ ਬਾਅਦ ਆਸ਼ਿਕਾਂ ਨੂੰ ਛੱਡ ਦਿੱਤਾ ਗਿਆ। ਦਰਅਸਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਗਿੱਦੜਬਾਹਾ ਮੰਡੀ ਦਾ ਰਹਿਣ ਵਾਲਾ ਇੱਕ ਨੌਜਵਾਨ ਆਪਣੇ ਦੋ ਦੋਸਤਾਂ ਨਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਮਿਲਣ ਰਾਤ ਨੂੰ ਉਸ ਦੇ ਪਿੰਡ ਪਹੁੰਚਿਆ। ਜਦੋਂ ਤਿੰਨੋਂ ਨੌਜਵਾਨ ਲੜਕੀ ਨੂੰ ਮਿਲਣ ਲਈ ਉਸ ਦੇ ਘਰ ਵੱਲ ਨੂੰ ਜਾ ਰਹੇ ਸਨ ਤਾਂ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਉਨ੍ਹਾਂ ਨੂੰ ਚੋਰ ਸਮਝ ਕੇ ਰੌਲਾ ਪਾ ਦਿੱਤਾ।
ਇਸ ਤੋਂ ਬਾਅਦ ਆਲੇ-ਦੁਆਲੇ ਦੇ ਸਾਰੇ ਲੋਕ ਮੌਕੇ 'ਤੇ ਇਕੱਠੇ ਹੋ ਗਏ ਅਤੇ ਤਿੰਨਾਂ ਨੌਜਵਾਨਾਂ ਨੂੰ ਫੜ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਦੇ ਲੋਕਾਂ ਨੇ ਉਨ੍ਹਾਂ ਦੀ ਇੱਕ ਵੀਡੀਓ ਬਣਾ ਕੇ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਰੋਕੀ ਗਈ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਆਰਜ਼ੀ ਤੌਰ ‘ਤੇ ਤਿੰਨ ਦਿਨਾਂ ਦੀ ਰੋਕ
- With inputs from our correspondent