Ludhiana Children Missing News : ਦੋ ਨਾਬਾਲਿਗ ਸਕੇ ਭਰਾ ਹੋਏ ਲਾਪਤਾ; ਟਿਊਸ਼ਨ ਪੜਨ ਗਏ ਸੀ ਦੋਵੇਂ ਬੱਚੇ
Ludhiana Children Missing News : ਲੁਧਿਆਣਾ ’ਚ ਦੋ ਨਾਬਾਲਿਗ ਬੱਚਿਆਂ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਮਗਰੋਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹੇ ਦੇ ਗੁਰੂ ਅਰਜਨ ਦੇਵ ਨਗਰ ਤੋਂ ਦੋਵੇਂ ਬੱਚੇ ਲਾਪਤਾ ਦੱਸੇ ਜਾ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਦੋਵੇਂ ਟਿਊਸ਼ਨ ਲਈ ਗਏ ਸੀ ਪਰ ਵਾਪਸ ਘਰ ਨਹੀਂ ਆਏ। ਹਾਲਾਂਕਿ ਮਾਮਲੇ ਸਬੰਧੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ’ਚ ਦੋਵੇਂ ਬੱਚੇ ਦਿਖਾਈ ਦੇ ਰਹੇ ਹਨ।
ਦੱਸ ਦਈਏ ਕਿ ਬੀਤੇ ਕੱਲ੍ਹ ਦੋ ਭਰਾ ਟਿਊਸ਼ਨ ਪੜ੍ਹਨ ਲਈ ਗਏ ਸੀ ਪਰ ਇਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਪਰਤੇ। ਕਾਫੀ ਦੇਰ ਹੋਣ ਮਗਰੋਂ ਜਦੋਂ ਦੋਵੇਂ ਬੱਚੇ ਘਰ ਨਹੀਂ ਆਏ ਤਾਂ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਪਰ ਤਕਰੀਬਨ 24 ਘੰਟੇ ਪੂਰੇ ਹੋ ਜਾਣ ਤੋਂ ਬਾਅਦ ਵੀ ਬੱਚੇ ਨਹੀਂ ਮਿਲੇ।
ਇਸ ਤੋਂ ਬਾਅਦ ਪਰਿਵਾਰ ਨੇ ਡਿਵੀਜ਼ਨ ਨੰਬਰ ਸੱਤ ਕੰਪਲੇਂਟ ਵੀ ਦਰਜ ਕਰਾਈ ਅਤੇ ਮਾਂ ਥਾਣੇ ਬੈਠ ਆਪਣੇ ਬੱਚਿਆਂ ਦੀ ਉਡੀਕ ਕਰ ਰਹੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਵੱਖ-ਵੱਖ ਕਿੰਗਲਾ ਤੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।
ਇਹ ਵੀ ਪੜ੍ਹੋ : Mohali Murder News : 5000 ਰੁਪਏ ਨੂੰ ਲੈ ਕੇ ਇੱਕ ਦੋਸਤ ਨੇ ਕੀਤਾ ਦੋਸਤ ਦਾ ਕਤਲ, ਮੁਲਜ਼ਮ ਨੇ ਲਾਸ਼ ਸਾੜਨ ਦੀ ਕੀਤੀ ਕੋਸ਼ਿਸ਼, ਪਰ..
- PTC NEWS