Ludhiana News : ਦੇਸੀ ਘਿਉ ਖਾਣ ਵਾਲੇ ਹੋ ਜਾਓ ਸਾਵਧਾਨ ! ਘਰ 'ਚੋਂ ਮਿਲਿਆ 40 ਕਿਲੋ ਨਕਲੀ ਦੇਸੀ ਘਿਓ , ਦੁਕਾਨਾਂ 'ਤੇ ਕੀਤਾ ਜਾਣਾ ਸੀ ਸਪਲਾਈ
Ludhiana News : ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਨਕਲੀ ਦੇਸੀ ਘਿਓ ਵੇਚਣ ਵਾਲੇ ਗਿਰੋਹ ਸਰਗਰਮ ਹੋ ਜਾਂਦੇ ਹਨ। ਸਿਹਤ ਵਿਭਾਗ ਵੱਲੋਂ ਵੀ ਮਿਲਾਵਟੀ ਸਾਮਾਨ ਦੀ ਵਿਕਰੀ ਰੋਕਣ ਲਈ ਪੂਰੀ ਸਰਗਰਮੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਵੱਖ-ਵੱਖ ਜਗ੍ਹਾ ਉੱਪਰ ਟੀਮਾਂ ਬਣਾ ਕੇ ਰੇਡਾਂ ਕੀਤੀਆਂ ਜਾ ਰਹੀਆਂ ਹਨ ਅਤੇ ਨਕਲੀ ਦੁੱਧ, ਨਕਲੀ ਪਨੀਰ ਅਤੇ ਹੁਣ ਨਕਲੀ ਦੇਸੀ ਘਿਓ ਬਣਾਉਣ ਵਾਲਿਆਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ।
ਲੁਧਿਆਣਾ ਦੇ ਸ਼ਾਮ ਨਗਰ ਵਿੱਚ ਇੱਕ ਘਰ ਵਿੱਚ ਹੀ ਨਕਲੀ ਦੇਸੀ ਘਿਓ ਬਣਾਉਣ ਵਾਲੇ ਪਤੀ- ਪਤਨੀ ਦੇ ਘਰ ਰੇਡ ਕਰਕੇ 40 ਕਿਲੋ ਨਕਲੀ ਘਿਓ ਬਰਾਮਦ ਕੀਤਾ। ਇਸ ਮੌਕੇ 'ਤੇ ਪੁਲਿਸ ਨੂੰ ਬੁਲਾ ਕੇ ਵੀ ਕਾਰਵਾਈ ਕਰਵਾਈ ਗਈ ਹੈ। ਇਸ ਮੌਕੇ 'ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਲੁਧਿਆਣਾ ਸਿਵਲ ਸਰਜਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ।
ਰਮਨਦੀਪ ਆਲੂਵਾਲੀਆ ਸਿਵਿਲ ਸਰਜਨ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਰ ਵਿੱਚ ਗੁਪਤ ਸੂਚਨਾ ਦੇ ਅਧਾਰ ਉੱਪਰ ਰੇਡ ਕੀਤੀ ਗਈ। ਜਿਸ 'ਤੇ 40 ਕਿਲੋ ਨਕਲੀ ਦੇਸੀ ਘਿਓ ਬਰਾਮਦ ਹੋਇਆ ਹੈ ਅਤੇ 10 ਕਿਲੋ ਸੁੱਕਾ ਦੁੱਧ ਅਤੇ ਕਰੀਮ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਪਰਿਵਾਰ ਉੱਪਰ ਪਹਿਲਾਂ ਵੀ ਨਕਲੀ ਘਿਓ ਬਣਾਉਣ ਨੂੰ ਲੈ ਕੇ ਕਈ ਮਾਮਲੇ ਦਰਜ ਹਨ।
ਪਤੀ -ਪਤਨੀ ਦੋਵੇਂ ਹੀ ਇੱਕ ਮਾਮਲੇ ਵਿੱਚ ਪੁਲਿਸ ਤੋਂ ਭਗੋੜੇ ਹਨ। ਬੇਸ਼ੱਕ ਤੋਂ ਫਰਾਰ ਹੋ ਗਿਆ ਪਰ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਸਤਰਕ ਹੋਣ ਅਤੇ ਘੱਟ ਰੇਟਾਂ ਦੇ ਲਾਲਚ ਵਿੱਚ ਨਕਲੀ ਦੇਸੀ ਘਿਓ ਜਾਂ ਪਨੀਰ ਨਾ ਖਰੀਦਣ।
ਉੱਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ 40 ਕਿਲੋ ਨਕਲੀ ਦੇਸੀ ਘਿਓ ਬਰਾਮਦ ਹੋਇਆ ਹੈ। ਪਤੀ ਪਤਨੀ ਦੋਵੇਂ ਹੀ ਪਿੱਛੇ ਇੱਕ ਕੇਸ ਵਿੱਚ ਭਗੌੜੇ ਚੱਲ ਰਹੇ ਹਨ ਪਤੀ ਮੌਕੇ ਤੋਂ ਫਰਾਰ ਹੋ ਚੁੱਕਾ ਹੈ ਜਦ ਕਿ ਪਤਨੀ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
- PTC NEWS