Mon, Jul 14, 2025
Whatsapp

ਤਰਾਸਦੀ: ਐਂਬੂਲੈਂਸ ਨਾ ਮਿਲਣ 'ਤੇ ਬਿਮਾਰ ਪਤਨੀ ਨੂੰ ਕਈ ਕਿਲੋਮੀਟਰ ਦੂਰ ਹਸਪਤਾਲ ਮੋਢਿਆ 'ਤੇ ਚੁੱਕ ਲਿਆਇਆ ਪਤੀ, ਵੀਡੀਓ ਵਾਇਰਲ

ਸਿੰਗਰੌਲੀ 'ਚ ਇੱਕ ਵਿਅਕਤੀ ਨੂੰ ਆਪਣੀ ਬਿਮਾਰ ਪਤਨੀ ਨੂੰ ਕਈ ਕਿਲੋਮੀਟਰ ਦੂਰ ਹਸਪਤਾਲ ਮੋਢਿਆਂ 'ਤੇ ਚੁੱਕ ਕੇ ਲਿਆਉਣਾ ਪਿਆ, ਕਿਉਂਕਿ ਉਸ ਨੂੰ ਬਿਮਾਰ ਪਤਨੀ ਲਈ ਹਸਪਤਾਲ ਤੋਂ ਐਂਬੂਲੈਂਸ ਨਹੀਂ ਮਿਲੀ ਸੀ।

Reported by:  PTC News Desk  Edited by:  KRISHAN KUMAR SHARMA -- April 12th 2024 10:00 AM -- Updated: April 12th 2024 10:13 AM
ਤਰਾਸਦੀ: ਐਂਬੂਲੈਂਸ ਨਾ ਮਿਲਣ 'ਤੇ ਬਿਮਾਰ ਪਤਨੀ ਨੂੰ ਕਈ ਕਿਲੋਮੀਟਰ ਦੂਰ ਹਸਪਤਾਲ ਮੋਢਿਆ 'ਤੇ ਚੁੱਕ ਲਿਆਇਆ ਪਤੀ, ਵੀਡੀਓ ਵਾਇਰਲ

ਤਰਾਸਦੀ: ਐਂਬੂਲੈਂਸ ਨਾ ਮਿਲਣ 'ਤੇ ਬਿਮਾਰ ਪਤਨੀ ਨੂੰ ਕਈ ਕਿਲੋਮੀਟਰ ਦੂਰ ਹਸਪਤਾਲ ਮੋਢਿਆ 'ਤੇ ਚੁੱਕ ਲਿਆਇਆ ਪਤੀ, ਵੀਡੀਓ ਵਾਇਰਲ

Madhya Pardesh News: ਮੱਧ ਪ੍ਰਦੇਸ਼ 'ਚ ਤਰਾਸਦੀ ਭਰੀ ਇੱਕ ਤਸਵੀਰ ਵਿਖਾਈ ਦਿੱਤੀ ਹੈ। ਇਥੇ ਸਿੰਗਰੌਲੀ 'ਚ ਇੱਕ ਵਿਅਕਤੀ ਨੂੰ ਆਪਣੀ ਬਿਮਾਰ ਪਤਨੀ ਨੂੰ ਕਈ ਕਿਲੋਮੀਟਰ ਦੂਰ ਹਸਪਤਾਲ ਮੋਢਿਆਂ 'ਤੇ ਚੁੱਕ ਕੇ ਲਿਆਉਣਾ ਪਿਆ, ਕਿਉਂਕਿ ਉਸ ਨੂੰ ਬਿਮਾਰ ਪਤਨੀ ਲਈ ਹਸਪਤਾਲ ਤੋਂ ਐਂਬੂਲੈਂਸ ਨਹੀਂ ਮਿਲੀ ਸੀ।

ਪਤਾ ਲੱਗਾ ਹੈ ਜਿਹੜੇ ਪਿੰਡ ਤੋਂ ਵਿਅਕਤੀ ਆ ਰਿਹਾ ਹੈ, ਉਸ ਪਿੰਡ ਵਿੱਚ ਸਹੂਲਤਾਂ ਦੇ ਨਾਂ ’ਤੇ ਕੁਝ ਵੀ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਵਿਧਾਇਕ ਫੰਡ ਵਿੱਚੋਂ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਡਰਾਈਵਰ ਅਤੇ ਰੱਖ-ਰਖਾਅ ਦੀ ਘਾਟ ਕਾਰਨ ਇਹ ਖ਼ਰਾਬ ਹੋ ਚੁੱਕੀ ਹੈ।


ਮਾਮਲਾ ਸਿੰਗਰੌਲੀ ਜ਼ਿਲ੍ਹੇ ਦੇ ਸਰਾਏ ਇਲਾਕੇ ਦੇ ਪਿੰਡ ਪੁਤਪਨੀ ਬੇਲਵਾਨੀ ਦਾ ਹੈ। ਪਿੰਡ ਦੇ ਇੱਕ ਆਦਿਵਾਸੀ ਨੌਜਵਾਨ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਉਸਨੇ ਸਰਾਏ ਦੇ ਕਮਿਊਨਿਟੀ ਹੈਲਥ ਸੈਂਟਰ ਤੱਕ ਪਹੁੰਚਣ ਲਈ ਐਂਬੂਲੈਂਸ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਲੋਕਾਂ ਨਾਲ ਸੰਪਰਕ ਕੀਤਾ, ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਨੂੰ ਕਈ ਘੰਟੇ ਐਂਬੂਲੈਂਸ ਨਹੀਂ ਮਿਲੀ। ਇਸ ਦੌਰਾਨ ਉਸ ਦੀ ਪਤਨੀ ਦੀ ਹਾਲਤ ਵੀ ਵਿਗੜ ਰਹੀ ਸੀ। ਇਹ ਦੇਖ ਕੇ ਉਹ ਆਪਣੀ ਪਤਨੀ ਨੂੰ ਮੋਢੇ 'ਤੇ ਚੁੱਕ ਕੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਿਆ।

ਦੱਸ ਦੇਈਏ ਕਿ ਸਿੰਗਰੌਲੀ ਜ਼ਿਲੇ ਦੇ ਦਿਹਾਤੀ ਖੇਤਰਾਂ 'ਚ ਹਾਲਾਤ ਬਦ ਤੋਂ ਬਦਤਰ ਹਨ। ਸਰਕਾਰ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਇੱਥੇ ਸਿਹਤ ਸੇਵਾਵਾਂ ਵੈਂਟੀਲੇਟਰ 'ਤੇ ਹਨ। ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਐਂਬੂਲੈਂਸ, ਡਾਕਟਰ ਅਤੇ ਇਲਾਜ ਸਮੇਂ ਸਿਰ ਨਹੀਂ ਮਿਲਦਾ। ਇਹ ਸਭ ਕੁਝ ਗੁਆ ਕੇ ਗਰੀਬ ਪਰਿਵਾਰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂਦੇ ਹਨ। ਜਦੋਂ ਇਹ ਵੀਡੀਓ ਵਾਇਰਲ ਹੋਇਆ ਅਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਵਿਧਾਇਕ ਨਿਧੀ ਦੀ ਐਂਬੂਲੈਂਸ ਆਈ ਸੀ। ਪਰ, ਇਸ ਐਂਬੂਲੈਂਸ ਨੂੰ ਚਲਾਉਣ ਵਾਲਾ ਕੋਈ ਨਹੀਂ ਹੈ। ਦੂਜੇ ਪਾਸੇ ਇਸ ਦੀ ਸਾਂਭ-ਸੰਭਾਲ ਵੀ ਨਹੀਂ ਕੀਤੀ ਗਈ।

- PTC NEWS

Top News view more...

Latest News view more...

PTC NETWORK
PTC NETWORK