Thu, May 22, 2025
Whatsapp

Mahakumbh Mahashivratri: ਸ਼ਿਵਰਾਤਰੀ ਮੌਕੇ ਮਹਾਂਕੁੰਭ ਲਈ ਆਖਰੀ ‘ਇਸ਼ਨਾਨ’ ਸ਼ੁਰੂ

Mahakumbh Mahashivratri: ਅੱਜ ਮਹਾਕੁੰਭ ​​ਦਾ ਆਖਰੀ ਦਿਨ ਹੈ। ਸਵੇਰੇ 6 ਵਜੇ ਤੱਕ, 41.11 ਲੱਖ ਲੋਕ ਇਸ਼ਨਾਨ ਕਰ ਚੁੱਕੇ ਸਨ। ਪਿਛਲੇ 44 ਦਿਨਾਂ ਵਿਚ, 65 ਕਰੋੜ ਸ਼ਰਧਾਲੂਆਂ ਨੇ ਸੰਗਮ ਵਿਚ ਡੁਬਕੀ ਲਗਾਈ।

Reported by:  PTC News Desk  Edited by:  Amritpal Singh -- February 26th 2025 09:23 AM
Mahakumbh Mahashivratri: ਸ਼ਿਵਰਾਤਰੀ ਮੌਕੇ ਮਹਾਂਕੁੰਭ ਲਈ ਆਖਰੀ ‘ਇਸ਼ਨਾਨ’ ਸ਼ੁਰੂ

Mahakumbh Mahashivratri: ਸ਼ਿਵਰਾਤਰੀ ਮੌਕੇ ਮਹਾਂਕੁੰਭ ਲਈ ਆਖਰੀ ‘ਇਸ਼ਨਾਨ’ ਸ਼ੁਰੂ

Mahakumbh Mahashivratri: ਅੱਜ ਮਹਾਕੁੰਭ ​​ਦਾ ਆਖਰੀ ਦਿਨ ਹੈ। ਸਵੇਰੇ 6 ਵਜੇ ਤੱਕ, 41.11 ਲੱਖ ਲੋਕ ਇਸ਼ਨਾਨ ਕਰ ਚੁੱਕੇ ਸਨ। ਪਿਛਲੇ 44 ਦਿਨਾਂ ਵਿਚ, 65 ਕਰੋੜ ਸ਼ਰਧਾਲੂਆਂ ਨੇ ਸੰਗਮ ਵਿਚ ਡੁਬਕੀ ਲਗਾਈ। 45 ਦਿਨਾਂ ਤੱਕ ਚੱਲਣ ਵਾਲੇ ਮਹਾਂਕੁੰਭ ​​ਦਾ ਸਮਾਪਨ ਅੱਜ ਮਹਾਂਸ਼ਿਵਰਾਤਰੀ ਤਿਉਹਾਰ ਦੇ ਇਸ਼ਨਾਨ ਨਾਲ ਹੋਵੇਗਾ। ਅੱਜ ਸ਼ਿਵਰਾਤਰੀ ’ਤੇ 3 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਭਾਵ, ਕੁੱਲ ਅੰਕੜਾ 66 ਤੋਂ 67 ਕਰੋੜ ਤੱਕ ਪਹੁੰਚ ਜਾਵੇਗਾ। ਸੰਗਮ ਵਿਚ ਡੁਬਕੀ ਲਗਾਉਣ ਵਾਲੇ ਲੋਕਾਂ ਦੀ ਇਹ ਗਿਣਤੀ 193 ਦੇਸ਼ਾਂ ਦੀ ਆਬਾਦੀ ਤੋਂ ਵੱਧ ਹੈ। ਸਿਰਫ਼ ਭਾਰਤ ਅਤੇ ਚੀਨ ਦੀ ਆਬਾਦੀ ਹੀ ਮਹਾਂਕੁੰਭ ​​ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੋਂ ਵੱਧ ਹੈ। ਮਹਾਂਕੁੰਭ ​​ਦੇ ਆਖਰੀ ਇਸ਼ਨਾਨ ਦੇ ਮੱਦੇਨਜ਼ਰ, 25 ਫਰਵਰੀ ਦੀ ਸ਼ਾਮ ਤੋਂ ਪ੍ਰਯਾਗਰਾਜ ਸ਼ਹਿਰ ਵਿਚ ਵਾਹਨਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੇਲੇ ਦੇ ਅੰਦਰ ਵੀ ਵਾਹਨ ਨਹੀਂ ਚੱਲ ਰਹੇ। ਰਾਤ ਤੋਂ ਹੀ ਸੰਗਮ ਵੱਲ ਜਾਣ ਵਾਲੀਆਂ ਸੜਕਾਂ ’ਤੇ ਭਾਰੀ ਭੀੜ ਹੈ। ਸੰਗਮ ਘਾਟ ’ਤੇ ਇਸ਼ਨਾਨ ਕਰਨ ਤੋਂ ਬਾਅਦ, ਸ਼ਰਧਾਲੂਆਂ ਨੂੰ ਘਾਟ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਉੱਥੇ ਭੀੜ ਨਾ ਹੋਵੇ।

ਮੁੱਖ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸਾਧੂ ਸੰਤਾਂ, ਕਲਪਾਸੀਆਂ ਤੇ ਸ਼ਰਧਾਲੂਆਂ ਨੂੰ ਬਹੁਤ ਵਧਾਈਆਂ, ਜੋ ਮਹਾਸ਼ਿਵਰਾਤਰੀ ਮੌਕੇ ਅੱਜ ਤ੍ਰਿਵੇਣੀ ਦੇ ਸੰਗਮ ’ਤੇ ਪਵਿੱਤਰ ਇਸ਼ਨਾਨ ਲਈ ਪੁੱਜੇ ਹਨ…ਹਰ ਹਰ ਮਹਾਂਦੇਵ!’’



- PTC NEWS

Top News view more...

Latest News view more...

PTC NETWORK