Sun, Apr 28, 2024
Whatsapp

ਹੁਣ ਕਿਤੇ ਜਾਣ ਦੀ ਲੋੜ ਨਹੀਂ, ਘਰ ਬੈਠੇ ਬਣਵਾਓ ਰਾਸ਼ਨ ਕਾਰਡ, ਇਥੇ ਜਾਣੋ ਆਸਾਨ ਢੰਗ

Written by  KRISHAN KUMAR SHARMA -- February 22nd 2024 08:00 AM
ਹੁਣ ਕਿਤੇ ਜਾਣ ਦੀ ਲੋੜ ਨਹੀਂ, ਘਰ ਬੈਠੇ ਬਣਵਾਓ ਰਾਸ਼ਨ ਕਾਰਡ, ਇਥੇ ਜਾਣੋ ਆਸਾਨ ਢੰਗ

ਹੁਣ ਕਿਤੇ ਜਾਣ ਦੀ ਲੋੜ ਨਹੀਂ, ਘਰ ਬੈਠੇ ਬਣਵਾਓ ਰਾਸ਼ਨ ਕਾਰਡ, ਇਥੇ ਜਾਣੋ ਆਸਾਨ ਢੰਗ

Ration Card Online Application: ਰਾਸ਼ਨ ਕਾਰਡ ਸਾਰੇ ਜ਼ਰੂਰੀ ਦਸਤਾਵੇਜਾਂ ਵਿਚੋਂ ਇੱਕ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਨੂੰ ਬਣਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਅਪਲਾਈ ਕੀਤਾ ਹੋਇਆ ਹੈ ਅਤੇ ਹੁਣ ਤੱਕ ਤੁਹਾਡਾ ਘਰ ਨਹੀਂ ਪਹੁੰਚਿਆ ਹੈ ਅਤੇ ਜਿਹੜੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਨਾਂ 'ਤੇ ਨਵਾਂ ਰਾਸ਼ਨ ਕਾਰਡ ਬਣਵਾਉਣਾ ਚਾਹੁੰਦੇ ਹਨ ਅਤੇ ਅਜੇ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅੱਜਕਲ ਆਨਲਾਈਨ ਦਾ ਜ਼ਮਾਨਾ ਹੈ ਜਿਸ ਰਾਹੀਂ ਤੁਸੀਂ ਘਰ ਬੈਠੇ ਨਵਾਂ ਰਾਸ਼ਨ ਕਾਰਡ ਬਣਵਾ ਸਕਦੇ ਹੋ।

ਦਸ ਦਈਏ ਕਿ ਇਸ ਦੇ ਲਈ ਤੁਹਾਨੂੰ ਕੀਤੇ ਵੀ ਜਾਣ ਦੀ ਜਾ ਕਿਸੇ ਤੋਂ ਵੀ ਮਦਦ ਮੰਗਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਰਾਸ਼ਨ ਕਾਰਡ ਬਣਾਉਣਾ ਬਹੁਤ ਆਸਾਨ ਹੋ ਗਿਆ ਹੈ। ਤਾਂ ਆਉ ਜਾਂਦੇ ਹਾਂ ਘਰ ਬੈਠੇ ਰਾਸ਼ਨ ਕਾਰਡ ਬਣਵਾਉਣ ਦਾ ਆਸਾਨ ਤਰੀਕਾ...


ਰਾਸ਼ਨ ਕਾਰਡ ਕਿਉਂ ਜ਼ਰੂਰੀ ਹੈ? 
ਰਾਸ਼ਨ ਕਾਰਡ 'ਤੇ ਲਿਖੀ ਸਾਰੀ ਜਾਣਕਾਰੀ ਨਾਗਰਿਕਾਂ ਦੀ ਪਛਾਣ ਕਰਦੀ ਹੈ। ਦਸ ਦਈਏ ਕਿ ਇਸ ਨੂੰ ਰਿਹਾਇਸ਼ੀ ਸਬੂਤ, ਜਨਮ ਸਰਟੀਫਿਕੇਟ, ਵੋਟਰ ਆਈਡੀ ਕਾਰਡ ਆਦਿ ਦਸਤਾਵੇਜ਼ ਬਣਾਉਣ ਲਈ ਪਛਾਣ ਦੇ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ। ਨਾਲ ਹੀ, ਇਹ ਕਾਰਡ ਧਾਰਕ ਨੂੰ ਭਾਰਤ ਸਰਕਾਰ ਤੋਂ ਸਾਰੇ ਅਧਿਕਾਰ ਪ੍ਰਾਪਤ ਕਰਨ ਦਾ ਹੱਕਦਾਰ ਬਣਾਉਂਦਾ ਹੈ।

ਆਨਲਾਈਨ ਅਪਲਾਈ ਕਰਨ ਦਾ ਤਰੀਕਾ

ਦਸ ਦਈਏ ਕਿ ਰਾਸ਼ਨ ਕਾਰਡ ਬਣਾਉਣਾ ਹੋਰ ਵੀ ਆਸਾਨ ਹੋ ਗਿਆ ਹੈ। ਕਿਉਂਕਿ ਜਿੱਥੇ ਪਹਿਲਾਂ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ, ਹੁਣ ਘਰ ਬੈਠੇ ਹੀ ਤੁਹਾਡੇ ਕੰਮ ਝਟਕੇ ਨਾਲ ਕੀਤੇ ਜਾ ਸਕਦੇ ਹਨ। ਤੁਸੀਂ ਰਾਸ਼ਨ ਕਾਰਡ ਲਈ ਔਨਲਾਈਨ ਅਪਲਾਈ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਕਾਰਡ ਨੂੰ ਟ੍ਰੈਕ ਵੀ ਕਰ ਸਕਦੇ ਹੋ।

ਇਸ ਤਰ੍ਹਾਂ ਕਰੋ ਅਪਲਾਈ

  • ਪਹਿਲਾਂ ਤੁਸੀਂ ਜਿਥੋਂ ਦੇ ਨਾਗਰਿਕ ਹੋ, ਉਸ ਵੈਬਸਾਈਟ ਜਾਣਾ ਹੋਵੇਗਾ। ਉਦਾਹਰਨ ਵੱਜੋਂ ਜਿਵੇਂ ਕਿ ਜੇਕਰ ਤੁਸੀਂ ਉੱਤਰ ਪ੍ਰਦੇਸ਼ ਦੇ ਨਾਗਰਿਕ ਹੋ, ਤਾਂ ਤੁਹਨੂੰ ਵੈੱਬਸਾਈਟ https://fcs.up.gov.in/FoodPortal.aspx 'ਤੇ ਜਾਣਾ ਪਵੇਗਾ।
    ਫਿਰ ਤੁਹਾਨੂੰ ਹੋਮਪੇਜ 'ਤੇ ਲਾਗਇੰਨ ਕਰਨਾ ਹੋਵੇਗਾ ਅਤੇ 'NFSA 2013' ਐਪਲੀਕੇਸ਼ਨ ਫਾਰਮ 'ਤੇ ਕਲਿੱਕ ਕਰਨਾ ਹੋਵੇਗਾ।
  • ਹੁਣ ਤੁਹਾਨੂੰ ਆਪਣੀ ਸਾਰੇ ਜ਼ਰੂਰੀ ਜਾਣਕਾਰੀ ਭਰਨੀ ਹੋਵੇਗੀ।
  • ਨਾਲ ਹੋ ਤੁਹਾਨੂੰ ਆਪਣਾ ਆਧਾਰ ਕਾਰਡ, ਰਿਹਾਇਸ਼ੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ ਅਤੇ ਬੈਂਕ ਖਾਤੇ ਦੀ ਜਾਣਕਾਰੀ ਅਪਲੋਡ ਕਰਨੀ ਹੋਵੇਗੀ।
  • ਅੰਤ 'ਚ ਤੁਹਾਨੂੰ ਰਾਸ਼ਨ ਕਾਰਡ ਦੀਆਂ ਫੀਸਾਂ ਦਾ ਭੁਗਤਾਨ ਕਰਕੇ ਜਮ੍ਹਾਂ ਕਰਨਾ ਹੋਵੇਗਾ।

ਫੀਸ ਕਿੰਨੀ ਹੈ?

ਪੂਰੀ ਆਨਲਾਈਨ ਪ੍ਰਕਿਰਿਆ ਤੋਂ ਬਾਅਦ ਤੁਸੀਂ ਜੋ ਵੀ ਜਾਣਕਾਰੀ ਦਿੱਤੀ ਹੈ, ਉਸ ਦੀ ਫੀਲਡ ਅਫਸਰ ਵੱਲੋਂ ਤਸਦੀਕ ਕੀਤੀ ਜਾਂਦੀ ਹੈ ਅਤੇ ਸਭ ਕੁਝ ਸਹੀ ਹੋਣ ਤੋਂ ਬਾਅਦ ਤੁਹਾਡਾ ਰਾਸ਼ਨ ਕਾਰਡ ਇੱਕ ਮਹੀਨੇ ਦੇ ਅੰਦਰ ਜਾਰੀ ਕੀਤਾ ਜਾਂਦਾ ਹੈ। ਇਸ ਲਈ ਬਿਨੈਕਾਰ ਨੂੰ ਵੱਖ-ਵੱਖ ਸ਼੍ਰੇਣੀਆਂ ਅਨੁਸਾਰ 5 ਰੁਪਏ ਤੋਂ ਲੈ ਕੇ 45 ਰੁਪਏ ਤੱਕ ਦੀ ਫੀਸ ਅਦਾ ਕਰਨੀ ਪੈਂਦੀ ਹੈ।

ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ

ਇੱਕ ਵਾਰ ਰਾਸ਼ਨ ਕਾਰਡ ਜਾਰੀ ਹੋਣ ਤੋਂ ਬਾਅਦ ਤੁਸੀਂ ਇਸ ਰਾਹੀਂ ਸਰਕਾਰੀ ਵੰਡ ਕੇਂਦਰ ਤੋਂ ਮੁਫਤ ਰਾਸ਼ਨ ਪ੍ਰਾਪਤ ਕਰ ਸਕਦੇ ਹੋ, ਪਰ ਸਭ ਤੋਂ ਪਹਿਲਾਂ ਆਪਣੇ ਰਾਸ਼ਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ। ਇਸ ਲਈ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਵੀ ਜ਼ਰੂਰੀ ਹੈ।

-

Top News view more...

Latest News view more...