Sat, May 31, 2025
Whatsapp

Viral Video: ਆਟੋ ਚਾਲਕ ਨੇ ਵਰਤਿਆ ਅਜਿਹਾ ਦੇਸੀ ਜੁਗਾੜ, ਲੋਕਾਂ ਨੇ ਦਿੱਤਾ ਮਜ਼ੇਦਾਰ ਰਿਐਕਸ਼ਨ

ਇੰਟਰਨੈੱਟ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਵੋਗੇ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਹੋ ਰਿਹਾ ਹੈ।

Reported by:  PTC News Desk  Edited by:  Ramandeep Kaur -- May 31st 2023 11:23 AM -- Updated: May 31st 2023 11:29 AM
Viral Video: ਆਟੋ ਚਾਲਕ ਨੇ ਵਰਤਿਆ ਅਜਿਹਾ ਦੇਸੀ ਜੁਗਾੜ, ਲੋਕਾਂ ਨੇ ਦਿੱਤਾ ਮਜ਼ੇਦਾਰ ਰਿਐਕਸ਼ਨ

Viral Video: ਆਟੋ ਚਾਲਕ ਨੇ ਵਰਤਿਆ ਅਜਿਹਾ ਦੇਸੀ ਜੁਗਾੜ, ਲੋਕਾਂ ਨੇ ਦਿੱਤਾ ਮਜ਼ੇਦਾਰ ਰਿਐਕਸ਼ਨ

Viral Video: ਇੰਟਰਨੈੱਟ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਵੋਗੇ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਹੋ ਰਿਹਾ ਹੈ। ਦੇਸੀ ਜੁਗਾੜ ਦੀ ਇਹ ਵੀਡੀਓ ਕਿਸੇ ਵੀ ਇਨਸਾਨ ਦਾ ਸਿਰ ਘੁੰਮਾਉਣ ਲਈ ਕਾਫੀ ਹੈ। ਯਕੀਨਨ ਜੁਗਾੜ ਦੀ ਅਜਿਹੀ ਵੀਡੀਓ ਤੁਸੀਂ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ ਹੋਵੇਗੀ। ਅਜਿਹੇ 'ਚ ਇਹ ਵੀਡੀਓ ਇੰਨਾ ਮਜ਼ੇਦਾਰ ਹੈ ਕਿ ਆਟੋ ਚਾਲਕ ਦੀ ਖੂਬ ਤਾਰੀਫ ਹੋ ਰਹੀ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਹਾਨੂੰ ਇੱਕ ਆਟੋ ਦਿਖਾਈ ਦੇਵੇਗਾ ਅਜਿਹੇ 'ਚ ਜਿਵੇਂ ਹੀ ਤੁਹਾਡੀ ਨਜ਼ਰ ਇਸ 'ਤੇ ਲੱਗੇ ਕੂਲਰ 'ਤੇ ਪਵੇਗੀ ਤਾਂ ਹੱਸ-ਹੱਸ ਤੁਹਾਡਾ ਬੁਰਾ ਹਾਲ ਹੋ ਜਾਵੇਗਾ। ਦਰਅਸਲ ਵਿਅਕਤੀ ਨੇ ਪਿਛਲੇ ਪਾਸੇ ਕੂਲਰ ਲਗਾ ਕੇ ਇਸ ਨੂੰ ਪਲਾਸਟਿਕ ਦੇ ਪਰਦੇ ਨਾਲ ਢੱਕ ਦਿੱਤਾ ਹੈ ਤਾਂ ਜੋ ਗਰਮ ਹਵਾ ਅੰਦਰ ਨਾ ਆ ਸਕੇ ਅਤੇ ਗਰਮੀ ਤੋਂ ਰਾਹਤ ਮਿਲ ਸਕੇ। ਅਜਿਹੇ 'ਚ ਜੁਗਾੜ ਦਾ ਇਹ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


ਦੇਸੀ ਜੁਗਾੜ ਦੀ ਵਾਇਰਲ ਵੀਡੀਓ

ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਤੇ ਹੁਣ ਤੱਕ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਜਿਹੇ 'ਚ ਇੱਕ ਯੂਜ਼ਰ ਨੇ ਮਜ਼ਾ ਲੈਂਦੇ ਹੋਏ ਲਿਖਿਆ ਮੈਂ ਗਲਤ ਆਟੋ ਚਾਲਕ ਨੂੰ ਪੈਸੇ ਦੇ ਰਿਹਾ ਹਾਂ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਉਹ ਸਾਰੇ ਆਟੋ ਰਿਕਸ਼ਾ ਬੰਦ ਕਰਵਾ ਕੇ ਹੀ ਮੰਨੇਗਾ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਹੁਣ ਤੱਕ 2 ਲੱਖ  ਵੱਧ ਯੂਜਰ ਇਸ ਨੂੰ ਪਸੰਦ ਕਰ ਚੁੱਕੇ ਹਨ ਅਤੇ 2.7 ਮਿਲੀਅਨ ਤੋਂ ਵੱਧ ਯੂਜਰ ਇਸ ਨੂੰ ਦੇਖ ਚੁੱਕੇ ਹਨ।

- PTC NEWS

Top News view more...

Latest News view more...

PTC NETWORK